ਆਂਸਲ ਪ੍ਰਾਪਰਟੀਜ ਐਂਡ ਇਨਫਰਾਸਟਰੱਕਚਰ ਲਿਮਟਿਡ ਦੇ ਸੈਕਟਰ-114 ਐਸ ਏ ਐਸ ਨਗਰ (ਮੋਹਾਲੀ) ਅੰਦਰ ਮੁੱਢਲੀਆਂ ਸਹੂਲਤਾਂ ਦੀ ਪੂਰਤੀ ਲਈ ਵਸਨੀਕਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ
ਮੋਹਾਲੀ, ਜੁਲਾਈ 30 (ਮਧੂਸਾਰ ਬਿਊਰੋ) – ਸ੍ਰ: ਪਾਲ ਸਿੰਘ ਰੱਤੂ ਮੀਤ ਪ੍ਰਧਾਨ ਰੈਜੀਡੈਂਟਸ ਵੈਲਫੇਅਰ ਸੋਸਾਇਟੀ ਰਜਿ: ਸੈਕਟਰ-114 ਆਂਸਲ ਸੈਕਟਰ-114 ਮੋਹਾਲੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਂਸਲ ਸੈਕਟਰ-114 ਅੰਦਰ ਮੁਢਲੀਆਂ ਸਹੂਲਤਾਂ ਦੀ ਪੂਰਤੀ ਨਾਂ ਹੋਣ ਕਾਰਨ, ਸੈਕਟਰ ਦੇ ਵਸਨੀਕਾਂ ਦੀ ਰੈਜ਼ੀਡੈਂਟਸ ਵੈਲਫੇਅਰ ਸੋਸਾਇਟੀ ਰਜਿ: ਵਲੋਂ ਕਲ ਮਿਤੀ 28-07-2023 ਨੂੰ ਆਂਸਲ-114 ਦੇ ਮੁੱਖ ਗੇਟ ਤੇ ਧਰਨੇ ਦਾ ਐਲਾਨ ਕੀਤਾ ਗਿਆ ਸੀ। ਪਰ ਅਫਸੋਸ ਦੀ ਗੱਲ ਹੈ ਕਿ ਕੰਪਨੀ,ਗਮਾਡਾ ਅਤੇ ਸਰਕਾਰ ਵਲੋਂ ਕੋਈ ਕਾਰਵਾਈ ਜਾਂ ਰੈਜ਼ੀਡੈਂਟਸ ਵੈਲਫੇਅਰ ਸੋਸਾਇਟੀ ਰਜਿ: ਦੇ ਨੁਮਾਇੰਦਿਆਂ ਨਾਲ ਸਮਝੌਤਾਵਾਦੀ ਗਲਬਾਤ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਇਹਨਾਂ ਦੇ ਅੜੀਅਲ ਵਤੀਰੇ ਕਾਰਨ ਰੈਜੀਡੈਂਟਸ ਵੈਲਫੇਅਰ ਸੋਸਾਇਟੀ ,ਰਜਿ: ਨੂੰ ਮਜਬੂਰਨ ਮਿਤੀ 28-07-2023 ਤਜਵੀਜ ਅਨੁਸਾਰ ਸੈਕਟਰ, ਦੇ ਵਸਨੀਕਾਂ ਦੇ ਸਹਿਯੋਗ ਨਾਲ ਅਜ ਮਿਤੀ 30-7-2023 ਨੂੰ ਵੀ ਧਰਨਾ ਜਾਰੀ ਰੱਖਣਾ ਪਿਆ। ਇਸ ਧਰਨੇ ਵਿੱਚ ਸ੍ਰ: ਬਲਬੀਰ ਸਿੰਘ ਸਿੰਘ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਧਰਨੇ ਵਿੱਚ ਹਾਜਰੀ ਲਗਾਕੇ ਸਹਿਯੋਗ ਦਾ ਭਰੋਸਾ ਦਿੱਤਾ। ਪ੍ਰੰਤੂ ਕੰਪਨੀ,ਗਮਾਡਾ ਅਤੇ ਸਰਕਾਰ ਵਲੋਂ ਮੌਕੇ ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਭਰੋਸਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ,ਸਗੋਂ ਚੁਪੀ ਧਾਰ ਲਈ ਹੈ।
ਇਸ ਲਈ, ਰੈਜ਼ੀਡੈਂਟਸ ਵੈਲਫੇਅਰ ਸੌਸਾਇਟੀ ਰਜਿ: ਨੇ ਵਸਨੀਕਾਂ ਦੀ ਸਹਿਮਤੀ ਨਾਲ ਫੈਸਲਾ ਲਿਆ ਹੈ ਕਿ ਸਟਾਰ ਫੈਸਲਿਟੀਜ ਮੈਨੇਜਮੈਂਟ ਲਿਮਟਿਡ ਨੂੰ ਮੇਨਟੀਨੈਂਸ ਚਾਰਜਿਜ਼ ਅਦਾ ਨਹੀ ਕੀਤੇ ਜਾਣਗੇ ਕਿਉਂਕਿ ਇਹ ਕੰਪਨੀ ਮੈਨੇਜਮੈਂਟ ਚਾਰਜਿਜ਼ ਤਾਂ ਇਕੱਠੇ ਕਰ ਲੈਂਦੀ ਹੈ। ਪ੍ਰੰਤੂ ਮੇਨਟੀਨੈਂਸ ਦਾ ਕੋਈ ਕੰਮ ਨਹੀਂ ਕਰਦੀ। ਜਿਸ ਕਾਰਨ ਸੈਕਟਰ ਅੰਦਰ ਮੁਢਲੀਆਂ ਸਹੂਲਤਾਂ ਦੀ ਹਾਲਤ ਬਹੁਤ ਹੀ ਰਸਯੋਗ ਬਣੀ ਹੋਈ ਹੈ। ਇਸ ਤੋਂ ਇਲਾਵਾ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਸੈਕਟਰ ਅੰਦਰ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਣ ਤੱਕ ਸੈਕਟਰ ਦੇ ਮੁੱਖ ਗੇਟ ਤੇ ਧਰਨਾ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਤੇ ਸ੍ਰ: ਭੂਪਿੰਦਰ ਸਿੰਘ ਸੈਣੀ ਪ੍ਰਧਾਨ ਸਰ: ਪਾਲ ਸਿੰਘ ਰੱਤੂ ਮੀਤਪ੍ਰਧਾਨ, ਸ਼੍ਰੀ ਅਚਿਨ ਗਾਬਾ ਜਨਰਲ ਸਕੱਤਰ, ਸ੍ਰ: ਨਿਹਾਲ ਸਿੰਘ ਸੈਣੀ,ਸ੍ਰ: ਗੁਰਮੀਤ ਸਿੰਘ ਸੰਯੁਕਤ ਸਕੱਤਰ ਅਤੇ ਸ੍ਰ: ਹਰਦੀਪ ਸਿੰਘ ਜਥੇਬੰਦਕ ਸਕੱਤਰ ਅਤੇ ਵੱਡੀ ਗਿਣਤੀ ਵਿੱਚ ਸੈਕਟਰ ਦੇ ਵਸਨੀਕ ਹਾਜਰ ਸਨ।

