ਪੰਜਾਬਪਟਿਆਲਾ

ਆਪਣੇ ਦਫਤਰ ਦੇ ਸਟਾਫ ਤੋਂ ਹੀ ਪ੍ਰੇਸਾਨ ਹੋ ਕੇ ਛੁੱਟੀ ਤੇ ਗਿਆ ਪਨਸਪ ਦਾ ਇੰਸਪੈਕਟਰ

ਉਚ ਅਧਿਕਾਰੀਆ ਵਾਰ-ਵਾਰ ਕਹਿਣ ਤੇ ਵੀ ਨਹੀਂ ਹੋ ਰਹੀ ਮੇਰੀ ਸੁਣਵਾਈ-ਕਪਿਲ

ਪਟਿਆਲਾ 31 ਜੁਲਾਈ – (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਥਾਨਕ ਪਨਸਪ ਵਿਭਾਗ ‘ਚ ਤਾਇਨਾਤ ਇਕ ਇੰਸਪੈਕਟਰ ਪੱਧਰ ਦਾ ਅਧਿਕਾਰੀ ਆਪਣੇ ਹੀ ਦਫਤਰ ਦੇ ਸਟਾਫ ਤੋਂ ਇਨਾ ਪ੍ਰ੍ਰੇਸਾਨ ਹੋ ਗਿਆ ਕੇ ਉਸ ਨੂੰ ਪ੍ਰੇਸਾਨੀ ਵਿਚ ਮੈਡੀਕਲ ਛੁੱਟੀ ਤੇ ਜਾਣਾ ਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਇਸਪੈਕਟਰ ਕਪਿਲ ਸਿੰਗਲਾ ਦਾ ਕਹਿਣਾ ਹੈ ਕੇ ਕੁਝ ਦੇਰ ਪਹਿਲਾਂ ਵੀ ਉਸ ਤੇ ਦਫਤਰ ਦੀ ਹੀ ਇਕ ਮਹਿਲਾ ਮੁਲਾਜਮ ਨੇ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ ਸੀ। ਇਸ ਦੇ ਬਾਵਜੂਦ ਉਸ ਨੂੰ ਦਫਤਰ ਵਿਚ ਆਉਣਾ ਜਾਣਾ ਅਉਖਾ ਹੋਇਆ ਪਿਆ ਹੈ। ਸਿਗਲਾ ਮੁਤਾਬਿਕ ਉਸ ਨੂੰ ਦਫਤਰ ਜਾਂਦੇ ਸਮੇਂ ਇਹੀ ਡਰ ਰਹਿੰਦਾ ਹੈ ਕੇ ਉਸ ਉਪਰ ਫਿਰ ਨਾ ਕੋਈ ਝੂਠਾ ਮੁਕੱਦਮਾ ਦਰਜ ਹੋ ਜਾਵੇ, ਇਸ ਲਈ ਹੁਣ ਉਸ ਨੂੰ ਪ੍ਰੇਸਾਨੀ ਵਿਚ ਆ ਕੇ ਇਨਾ ਜਿਆਦਾ ਡਰ ਲੱਗਣ ਲੱਗ ਪਿਆ ਕੇ ਉਸ ਦੀ ਤਬੀਅਤ ਖਰਾਬ ਰਹਿਣ ਲੱਗ ਪਈ ਅਤੇ ਆਖਿਰ ਮੈਡੀਕਲ ਛੁਟੀ ਤੇ ਜਾਣਾ ਪਿਆ। ਉਧਰ ਪੀਐਸਪੀ ਏਕਤਾ, ਐਚਐਸਆਰ ਐਸੋਸੀਏਸਨ ਨੇ ਮੰਗ ਕੀਤੀ ਹੇ ਕੇ ਮਾਮਲੇ ਦੀ ਨਿਰਪਖਤਾ ਨਾਲ ਜਾਂਚ ਕਰਵਾ ਕੇ ਇੰਨਸਾਫ ਕੀਤਾ ਜਾਵੇ।

ਕਪਿਲ ਸਿੰਗਲਾ ਦਾ ਕਹਿਣਾ ਹੇ ਕੇ ਉਸ ਨੇ ਕਾਫੀ ਦੇਰ ਪਹਿਲਾਂ ਦਫਤਰ ਦੀ ਹੀ ਇਕ ਮਹਿਲਾ ਅਧਿਕਾਰੀ ਦੇ ਖਿਲਾਫ ਇਕ ਦਰਖਾਸਤ ਵਿਜੀਲੈਂਸ ਵਿਭਾਗ ਨੂੰ ਦਿੱਤੀ ਸੀ। ਜਿਸ ਤੋਂ ਬਾਅਦ ਮੇਨੂੰ ਇਹ ਦਰਖਾਾਸਤ ਵਾਪਿਸ ਲੈਣ ਲਈ ਲਗਾਤਾਰ ਦਬਾਅ ਪਾਉਣਾ ਸੁਰੂ ਕਰ ਦਿੱਤਾ ਅਤੇ ਆਖਿਰ ਮੇਰੇ ਤੇ ਝੂਠੇ ਮੁਕੱਦਮੇ ਦਰਜ ਕਰਵਾਉਣੇ ਸੁਰੂ ਕਰ ਦਿੱਤਾ ਕੇ ਇਸ ਕੇਸ ਨੂੰ ਵਾਪਿਸ ਲਿਆ ਜਾਵੇ। ਸਿੰਗਲਾ ਨੇ ਇਹ ਵੀ ਦੱਸਿਆ ਕੇ ਇਕ ਹੋ ਫੀਲਡ ਅਫਸਰ ਦੀਪਕ ਕੁਮਾਰ ਵੀ ਮੈਨੂੰ ਇਹੀ ਕਹਿ ਰਿਹਾ ਹੈ ਕੇ ਜੇਕਰ ਦਿੱਤੀਆਂ ਦਰਖਾਸਤਾਂ ਵਾਪਿਸ ਨਾ ਲਿੱਤੀਆ ਤਾਂ ਏਸੀਆਰ ਅਤੇ ਹੋਰ ਦਫਤਰੀ ਰਿਕਾਰਡ ਖਰਾਬ ਕਰ ਦਿੱਤਾ ਜਾਏਗਾ। ਉਧਰ ਪਨਸਪ ਦੇ ਜਿਲਾ ਮੈਨਜਰ ਦਾ ਕਹਿਣਾ ਹੈ ਕੇ ਇਹ ਮਾਮਲਾ ਦਫਤਰ ਦੇ ਮੁਲਾਜਮਾਂ ਦਾ ਅੰਦਰੁਨੀ ਹੈ, ਜਿਸ ਨੂੰ ਜਲਦੀ ਹੀ ਖਤਮ ਕਰ ਲਿਆ ਜਾਵੇਗਾ। ਜਦਕਿ ਫੀਲਡ ਅਫਸਰ ਦੀਪਕ ਕੁਮਾਰ ਦਾ ਕਹਿਣਾ ਹੇ ਕੇ ਇਸ ਮਾਮਲੇ ਵਿਚ ਮੇਰਾ ਕੋਈ ਵੀ ਲੈਣਾ ਦੇਣਾ ਨਹੀਂ ਹੈ।

Leave a Reply

Your email address will not be published. Required fields are marked *