ਪਟਿਆਲਾ

ਨਾਜਾਇਜ ਤੌਰ ਤੇ ਦਰਖਤ ਕੱਟਣ ਸਬੰਧੀ ਉੱਚ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਦੇਵੀਗੜ੍ਹ ਰੋਡ ਉੱਤੇ ਸਥਿਤ ਸੰਨੀ ਇੰਨਕਲੇਵ ਵਿਖੇ ਦਰੱਖਤ ਕੱਟਣ ਸਬੰਧੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਹੈ। ਇਸ ਸਬੰਧੀ ਸੰਨੀ ਇੰਨਕਲੇਵ ਨਿਵਾਸੀ ਜਸਪ੍ਰੀਤ ਸਿੰਘ ਮਕਾਨ ਨੰਬਰ 56 ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਲੱਗਾ ਹੋਇਆ ਡੇਗ ਦਾ ਦਰਖ਼ਤ ਅਤੇ ਕਲੋਨੀ ਦੇ ਵਿਚ ਲੱਗੇ ਹੋਏ ਹੋਰ ਵੀ ਕਈਂ ਦਰੱਖਤਾਂ ਜਿਵੇਂ ਕਿ ਪਿੱਪਲ, ਨਿੰਮ ਅਤੇ ਡੇਗ ਨੂੰ ਕਲੋਨੀ ਦੇ ਦੋ ਪ੍ਰਧਾਨਾ ਵੱਲੋਂ ਨਜਾਇਜ਼ ਤੌਰ ਤੇ ਕੱਟ ਕੇ ਵੇਚ ਦਿੱਤਾ ਗਿਆ ਹੈ। ਉਹਨਾਂ ਅੱਗੇ ਕਿਹਾ ਦਰੱਖਤਾਂ ਦੇ ਕੱਟੇ ਜਾਣ ਨਾਲ ਵਾਤਾਵਰਣ ਨੂੰ ਭਾਰੀ ਨੁਕਸਾਨ ਹੋਇਆ ਹੈ।

ਇਸ ਸਬੰਧੀ ਜੰਗਲਾਤ ਮਹਿਕਮੇ ਦੇ ਮੰਤਰੀ ਲਾਲ ਚੰਦ ਕਟਾਰੂ ਚੱਕ, ਜੰਗਲਾਤ ਮਹਿਕਮੇ ਦੀ ਸਕੱਤਰ ਇੰਦੂ ਮਲਹੋਤਰਾ ਅਤੇ ਹੋਰ ਉੱਚ ਅਧਿਕਾਰੀਆਂ ਤੋਂ ਇਲਾਵਾਂ ਥਾਣਾ ਸਦਰ ਦੇ ਐਸ.ਐਚ.ਓ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਦੇ ਕੇ ਇਨ੍ਹਾਂ ਕਥਿਤ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਲਈ ਲਿਖਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸਾਰੇ ਦਰਖਤ ਪਿਛਲੇ ਕਈ ਸਾਲਾਂ ਤੋਂ ਇਸ ਕਲੋਨੀ ਵਿਚ ਲੱਗੇ ਹੋਏ ਸਨ ਅਤੇ ਦੋਸ਼ੀਆਂ ਕੋਲ ਕਿਸੇ ਵੀ ਜੰਗਲਾਤ ਮਹਿਕਮੇ ਅਤੇ ਸਰਕਾਰੀ ਅਦਾਰੇ ਦੀ ਮਨਜ਼ੂਰੀ ਨਹੀਂ ਸੀ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਦਰੱਖਤ ਕੱਟਣ ਦਾ ਇਹ ਮਾਮਲਾ ਇਕ ਸੋਚੀ ਸਮਝੀ ਸਾਜਿਸ਼ ਦਾ ਨਤੀਜਾ ਹੈ।

Leave a Reply

Your email address will not be published. Required fields are marked *