ਬਸੰਤ ਰਿਤੂ ਕਲੱਬ ਵਲੋਂ ਹਰ ਮਹੀਨੇ ਅੱਖਾਂ ਦੇ 5 ਮੋਤੀਆ ਬਿੰਦ ਦੇ ਉਪਰੇਸ਼ਨ ਫਰੀ ਕਰਵਾਏ ਜਾਂਦੇ ਹਨ
ਕਲੱਬ ਵਲੋਂ 1000 ਤੋਂ ਵੱਧ ਕਰਵਾਏ ਗਏ ਮੋਤੀਆ ਬਿੰਦ ਦੇ ਕਰਵਾਏ ਮੁਫ਼ਤ ਉਪਰੇਸ਼ਨ —ਰਾਜੇਸ਼ ਸ਼ਰਮਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਦੇ ਸਹਿਯੋਗ ਨਾਲ ਹਰ ਮਹੀਨੇ ਪਿਛਲੇ ਲਗਭਗ ਤਿੰਨ ਸਾਲਾਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਅੱਖਾ ਦੇ ਹਸਪਤਾਲ ਵਿਖੇ ਅੱਖਾਂ ਦਾ ਚੈਕਅੱਪ ਅਤੇ ਉਪਰੇਸ਼ਨ ਕੈਂਪ ਆਯੋਜਿਤ ਕੀਤਾ ਜਾਂਦਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਲੋੜਮੰਦ ਮਰੀਜਾਂ ਦੇ ਮੁਫ਼ਤ ਅੱਖਾਂ ਦੇ ਲੈਂਜ ਵਾਲੇ ਉਪਰੇਸ਼ਨ ਕਰਵਾਏ ਜਾਂਦੇ ਹਨ ਅਤੇ ਇਨ੍ਹਾਂ ਕੈਂਪਾਂ ਵਿੱਚ ਪੰਜਾਬ ਤੋਂ ਬਾਹਰ ਦੇ ਸੂਬਿਆਂ ਦੇ ਲੋਕ ਆ ਕੇ ਵੀ ਕਲੱਬ ਦੀ ਇਸ ਸੇਵਾ ਦਾ ਲਾਭ ਉਠਾ ਰਹੇ ਹਨ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਅਤੇ ਕਲੱਬ ਦੇ ਚੇਅਰਮੈਨ ਰਾਮ ਜੀ ਦਾਸ ਨੇ ਸਾਂਝੇ ਬਿਆਨ ਵਿੱਚ ਆਖਿਆ
ਕਿ ਡਾ. ਆਸ਼ਾ ਪ੍ਰਿਤਪਾਲ ਕੌਰ ਅੱਖਾ ਦੇ ਮਾਹਿਰ ਡਾਕਟਰ ਵਲੋਂ ਗੁਰੂ ਤੇਗ ਬਹਾਦਰ ਅੱਖਾਂ ਦੇ ਹਸਪਤਾਲ ਵਿੱਚ ਹੀ ਮਰੀਜਾਂ ਦਾ ਚੈਕਅੱਪ ਕੀਤਾ ਜਾਂਦਾ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਲਗਭਗ 170 ਮਰੀਜਾਂ ਦੇ ਲੈਂਜ ਵਾਲੇ ਉਪਰੇਸ਼ਨ ਕੀਤੇ ਜਾ ਚੁੱਕੇ ਹਨ। ਕਲੱਬ ਵੱਲੋਂ ਪਿਛਲੇ 31 ਸਾਲਾਂ ਦੌਰਾਨ ਵੱਖ—ਵੱਖ ਥਾਵਾਂ ਤੇ ਕੈਂਪ ਲਗਾ ਕੇ 1000 ਤੋਂ ਵੱਧ ਜਰੂਰਤਮੰਦਾਂ ਦੇ ਅੱਖਾਂ ਦੇ ਉਪਰੇਸ਼ਨ ਕਰਵਾਏ ਜਾ ਚੁੱਕੇ ਹਨ। ਮਰੀਜਾਂ ਨੂੰ ਦਵਾਈਆਂ, ਐਨਕਾਂ ਅਤੇ ਪੰਜਾਬ ਤੋਂ ਬਾਹਰਲੇ ਆਉਣ ਵਾਲੇ ਮਰੀਜਾਂ ਨੁੰ ਕਿਰਾਇਆ ਵੀ ਦਿੱਤਾ ਜਾਂਦਾ ਹੈ। ਇਸ ਸਾਰੇ ਸਮਾਜ ਸੇਵਾ ਦੇ ਕਾਰਜ ਵਿੱਚ ਤ੍ਰਿ਼ਪੜੀ ਦੇ ਬਹਾਵਲਪੁਰ ਸਮਾਜ ਵਲੋਂ ਅਤੇ ਤ੍ਰਿਪੜੀ ਦੇ ਦੁਕਾਨਦਾਰ ਵੀਰਾਂ ਵਲੋਂ ਵੱਧ ਚੜ੍ਹ ਕੇ ਮਾਲੀ ਸਹਾਇਤਾ ਕੀਤੀ ਜਾਦੀ ਹੈ। ਕਲੱਬ ਵੱਲੋਂ ਬਹਾਵਲਪੁਰ ਸਮਾਜ ਦਾ ਵੀ ਪਿਛਲੇ 31 ਸਾਲਾਂ ਤੋਂ ਵਡਮੁੱਲਾ ਯੋਗਦਾਨ ਹੈ। ਇਸ ਯੋਗਦਾਨ ਦੇ ਲਈ ਕਲੱਬ ਉਹਨਾਂ ਦੀ ਨਿੱਘੇ ਸ਼ਬਦਾਂ ਵਿੱਚ ਸ਼ਲਾਘਾ ਕਰਦਾ ਹੈ।

