ਪਟਿਆਲਾ

ਵਿਸ਼ੇਸ਼ ਮੁਹਿੰਮ ਤਹਿਤ ਸਕੂਲਾਂ ਵਿੱਚ ਲਗਾਏ ਜਾਗਰੂਕਤਾ ਕੈਂਪ ਅਤੇ ਖੜੇ ਪਾਣੀ ਦੇ ਸਰੋਤਾਂ ਦੀ ਕੀਤੀ ਚੈਕਿੰਗ ।

ਸਿਹਤ ਟੀਮਾਂ ਵੱਲੋ ਖੁਸ਼ਕ ਦਿਵਸ ਮੋਕੇ 33,281 ਘਰਾਂ/ਥਾਂਵਾ ਵਿੱਚ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ ਦੋਰਾਣ 819 ਥਾਂਵਾ ਤੇ ਮਿਲਿਆ ਮੱਛਰਾਂ ਦਾ ਲ਼ਾਰਵਾ ਕਰਵਾਇਆ ਨਸ਼ਟ।

ਡੇਂਗੁ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆ ਜਰੂਰੀ : ਸਿਵਲ ਸਰਜਨ ਡਾ. ਰਮਿੰਦਰ ਕੌਰ

ਪਟਿਆਲਾ 11 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ “ਹਰ ਸ਼ੁਕਰਵਾਰ-ਡੇਂਗੂ ਤੇਂ ਵਾਰ” ਤਹਿਤ ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਹਤ ਟੀਮਾਂ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਡੇਂਗੂ ਬਿਮਾਰੀ ਦੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਲਗਾਏ ਗਏ ਅਤੇ ਸਕੂਲਾਂ ਵਿੱਚ ਮੱਛਰਾਂ ਦੀ ਪੈਦਾਇਸ਼ ਦੇ ਸਰੋਤਾ ਨੂੰ ਚੈਕ ਕੀਤਾ ਗਿਆ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਰਮਿੰਦਰ ਕੌਰ ਨੇਂ ਦੱਸਿਆ ਕਿ ਅੱਜ ਸਿਹਤ ਟੀਮਾ ਵੱਲੋਂ ਸ਼ਹਿਰ ਦੇ ਮਾਡਲ ਟਾਉਨ, ਫੈਕਟਰੀ ਏਰੀਆ ਸਕੂਲ, ਜੀਵਨ ਸਿੰਘ ਕਲੋਨੀ, ਆਰਿਆ ਸਕੂਲ, ਸਫਾਬਾਦੀ ਗੇਟ ਸਕੂਲ, ਆਤਮਾ ਰਾਮ ਸਕੂਲ, ਫੀਲਖਾਨਾ ਸਕੂਲ ਸਮੇਤ ਜਿਲ੍ਹੇ ਦੇ 179 ਸਕੂਲਾਂ ਦਾ ਦੋਰਾ ਕਰਕੇ ਉਥੇ ਖੜੇ ਪਾਣੀ ਦੇ ਸਰੋਤਾ ਜਿਵੇਂ ਗਮਲਿਆ, ਕੂਲਰਾਂ, ਟਾਇਰਾ ਆਦਿ ਦੀ ਚੈਕਿੰਗ ਕੀਤੀ ਗਈ ਅਤੇ 32 ਸਕੂਲਾਂ ਵਿੱਚ ਮਿਲਿਆ ਡੇਂਗੂ ਲਾਰਵਾ ਨਸ਼ਟ ਕਰਵਾਇਆ ਗਿਆ।ਇਹਨਾਂ ਟੀਮਾਂ ਦਾ ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੂਮੀਤ ਸਿੰਘ ਅਤੇ ਜਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਵੱਲੋਂ ਫੀਲਡ ਵਿੱਚ ਜਾ ਕੇ ਨਿਰੀਖਣ ਵੀ ਕੀਤਾ।ਉਹਨਾਂ ਦੱਸਿਆ ਕਿ ਸਿਹਤ ਟੀਮਾਂ ਵੱਲੋਂ ਇਸ ਹਫਤੇ ਦੋਰਾਣ ਜਿੱਲੇ ਦੇ 33,281 ਘਰਾਂ ਵਿਚ ਪਹੰੁਚ ਕੇ ਡੇਂਗੁ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 819 ਥਾਂਵਾ ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੋਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ।ਉਹਨਾਂ ਕਿਹਾ ਕਿ ਜਿਲ੍ਹੇ ਵਿੱਚ ਹੁਣ ਤੱਕ ਰਿਪੋਰਟ ਹੋ ਚੁੱਕੇ 77 ਡੇਂਗੁ ਕੇਸਾਂ ਵਿਚੋਂ 34 ਕੇਸ ਐਕਟਿਵ ਹਨ। ਜਿਹਨਾਂ ਵਿਚੋਂ 24 ਸ਼ਹਿਰੀ ਅਤੇ 10 ਪੇਂਡੂ ਖੇਤਰ ਨਾਲ ਸਬੰਧਤ ਹਨ। ਉਹਨਾਂ ਇਹ ਵੀ ਦੱਸਿਆ ਕਿ ਡੇਂਗੂ ਦੀ ਜਾਂਚ ਅਤੇ ਇਲਾਜ ਸਰਕਾਰੀ ਹਸਪਤਾਲਾ ਵਿੱਚ ਬਿੱਲਕੁਲ ਮੁਫਤ ਕੀਤਾ ਜਾ ਰਿਹਾ ਹੈ। ਡੇਂਗੂ ਮਰੀਜਾਂ ਦੇ ਇਲਾਜ ਲਈ ਜਿਲੇ੍ਹ ਦੇ 11 ਹਸਪਤਾਲਾ ਵਿੱਚ ਵੱਖਰੇ ਡੇਂਗੂ ਵਾਰਡ ਬਣਾਏ ਗਏ ਹਨ ਅਤੇ ਡੈਂਗੂ ਟੈਸਟ ਲਈ ਜਿਲ੍ਹੇ ਵਿੱਚ ਚਾਰ ਲੈਬ ਜੋ ਕਿ ਰਾਜਿੰਦਰਾ ਹਸਪਤਾਲ ,ਮਾਤਾ ਕੁਸ਼ਲਿਆ ਹਸਪਤਾਲ, ਸਿਵਲ ਹਸਪਤਾਲ ਨਾਭਾ ਅਤੇ ਰਾਜਪੂਰਾ ਵਿਖੇ ਸਥਾਪਤ ਹਨ।ਉਹਨਾਂ ਕਿਹਾ ਕਿ ਡੇਂਗੂ ਤੋਂ ਘਬਰਾਉਣ ਦੀ ਲੋੜ ਨਹੀ ਬਲਕਿ ਇਸ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਜਰੂਰੀ ਹਨ। ਜਿਲ੍ਹਾ ਐਪੀਡੋਲੋਜਿਸਟ ਡਾ. ਸੁਮੀਤ ਸਿੰਘ ਨੇ ਸਕੂਲਾਂ ਵਿੱਚ ਜਾਗਰੂਕਤਾ ਸੈਮੀਨਾਰ ਦੋਰਾਣ ਵਿਦਿਆਰਥੀਆਂ ਨੂੰ ਡੇਂਗੁ ਬੁਖਾਰ ਦੇ ਲੱਛਣਾ ਅਤੇ ਬਚਾਅ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਡੇਂਗੁ ਕਿ ਇੱਕ ਵਾਰਿੲਲ ਬੁਖਾਰ ਹੈ ਜੋ ਕਿ ਏਡੀਜ ਮੱਛਰ ਦੇ ਦਿਨ ਵੇਲੇ ਕੱਟਣ ਤੇ ਫੈਲਦਾ ਹੈ ਅਤੇ ਇਹ ਮੱਛਰ ਸਾਫ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ। ਉਹਨਾਂ ਵਿਦਿਆਰਥੀਆ ਨੂੰ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਆਪਣੇ ਘਰਾਂ ਦੀਆਂ ਛੱਤਾਂ ਜਾਂ ਵਿਹੜੇ ਵਿੱਚ ਪਏ ਟੁੱਟੇ-ਫੁੱਟੇ ਬਰਤਨਾਂ ਨੂੰ ਮੂੱਧਾ ਮਾਰਨ ਜਾਂ ਨਸ਼ਟ ਕਰਨ, ਗਮਲਿਆਂ, ਕੂਲਰਾਂ,ਫਰਿਜ਼ਾਂ ਦੀਆਂ ਟਰੇਆਂ ਨੂੰ ਸਾਫ ਕਰਨਾ ਯਕੀਨੀ ਬਣਾਉਣ ਅਤੇ ਸ਼ਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਜਿਸ ਬੁਖਾਰ ਦੇ ਕੇਸ ਵਿੱਚ ਤੇਜ ਬੁਖਾਰ ਦੇ ਨਾਲ ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਆਦਿ ਦੇ ਲੱਛਣ ਹਨ ਉਸ ਕੇਸ ਵਿੱਚ ਡੇਂਗੂ ਦੀ ਜਾਂਚ ਯਕੀਨੀ ਬਣਾਈ ਜਾਵੇ ।

Leave a Reply

Your email address will not be published. Required fields are marked *