ਪਟਿਆਲਾ

ਸਿਹਤ ਵਿਭਾਗ ਅਤੇ ਮਿਲਾਵਟ ਖੋਰਾਂ ਵਿਰੁੱਧ ਨਾਅਰੇਬਾਜੀ ਕਰ ਕੀਤਾ ਪ੍ਰਧਾਨ

ਸਰਕਾਰ ਬਦਲੀ ਚੇਹਰੇ ਬਦਲੇ ਪਰ ਮਿਲਾਵਟ ਖੋਰਾਂ ਦਾ ਧੰਦਾ ਉਸੀ ਤਰ੍ਹਾਂ ਲਗਾਤਾਰ ਜਾਰੀ —ਕਾਕਾ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਹਰ ਕਿਸਮ ਦੇ ਖਾਣ ਪੀਣ ਵਾਲੇ ਪਦਾਰਥਾਂ ਵਿੱਚ ਮਿਲਾਵਟ ਤੋਂ ਮੁਕੰਮਲ ਛੁਟਕਾਰੇ ਲਈ ਤੇ ਜਾਹਿਰ ਰੂਪੀ ਪਦਾਰਥਾਂ ਨੂੰ ਵੇਚਣੇ ਬੰਦ ਕਰਵਾਉਣ ਸਬੰਧੀ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਾਅਰੇਬਾਜੀ ਕਰ ਸਿਹਤ ਵਿਭਾਗ ਅਤੇ ਮਿਲਾਵਟ ਖੋਰਾਂ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਿਲਾਵਟ ਖੋਰੀ ਨੂੰ ਪੰਜਾਬ ਪਧੱਰ ਤੇ ਇੱਕ ਗੰਭੀਰ ਸਮੱਸਿਆ ਦੱਸਦਿਆ ਕਿਹਾ ਕਿ ਸਰਕਾਰ ਬਦਲੀ ਚੇਹਰੇ ਬਦਲੇ ਪਰ 18 ਮਹੀਨੇ ਤੋਂ ਸੱਤਾਂ ਤਬਦੀਲੀ ਹੋਣ ਤੇ ਬਾਵਜੂਦ ਵੀ ਖਾਣ ਪੀਣ ਵਾਲੇ ਪਦਾਰਥਾਂ ਵਿੱਚ ਮਿਲਾਵਟ ਦਾ ਧੰਦਾ ਉਸੀ ਤਰ੍ਹਾਂ ਲਗਾਤਾਰ ਜਾਰੀ ਹੈ। ਜਿਸ ਦੇ ਖਾਤਮੇ ਸਬੰਧੀ ਆਮ ਆਦਮੀ ਪਾਰਟੀ ਦੀ ਸਰਕਾਰ ਗੰਭੀਰ ਵਿਖਾਈ ਨਹੀਂ ਦੇ ਰਹੀ। ਸਿਹਤ ਵਿਭਾਗ ਵੀ ਦਿਖਾਵੇ ਲਈ ਛਾਪੇਮਾਰੀ ਕਰ ਚੈਕਿੰਗ ਕਰਦਾ ਹੈ। ਖਾਨਾ ਪੂਰਤੀ ਲਈ ਸੈਂਪਲ ਭਰੇ ਜਾਦੇ ਹਨ ਪਰ ਬਾਅਦ ਵਿੱਚ ਕਲੀਨ ਚਿੱਟ ਦਿੱਤੀ ਜਾਂਦੀ ਹੈ ਮਿਲਾਵਟ ਖੋਰਾਂ ਦੇ ਬਰਾਬਰ ਸਿਹਤ ਵਿਭਾਗ ਦੇ ਅਨੇਕਾਂ ਅਧਿਕਾਰੀ ਅਤੇ ਕਰਮਚਾਰੀ ਘੱਟ ਕਸੂਰਵਾਰ ਨਹੀਂ ਹਨ। ਜਿਨ੍ਹਾਂ ਦੇ ਲਾਲਚ ਕਾਰਨ ਪੰਜਾਬ ਵਿੱਚ ਮਿਲਾਵਟ ਖੋਰੀ ਦਾ ਧੰਦਾ ਵੱਧ ਫੁੱਲ ਰਿਹਾ ਹੈ। ਵੱਡੇ ਪੱਧਰ ਤੇ ਮਿਲਾਵਟੀ ਪਦਾਰਥਾਂ ਦਾ ਤਿਆਰ ਹੋਣਾ ਤੇ ਸਿਹਤ ਵਿਭਾਗ ਦੀ ਮਿਲੀ ਭੁਗਤ ਤੋਂ ਬਿਨਾਂ ਨਹੀਂ ਚਲ ਸਕਦਾ।

ਇਸ ਕਰਕੇ ਮਿਲਾਵਟ ਖੋਰਾਂ ਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਤੇ ਨਾ ਹੀ ਸਰਕਾਰ ਤੇ ਪ੍ਰਸ਼ਾਸ਼ਨ ਦਾ ਕੋਈ ਡਰ ਭੈਅ ਹੈ। ਇਹੋ ਜਿਹੇ ਪਾਪੀ ਨਜਾਇਜ ਮੁਨਾਫੇ ਖੋਰ ਜਿਹੜੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਤੋਂ ਬਾਜ ਨਹੀਂ ਆ ਰਹੇ ਜਦੋਂ ਕਿ ਲੋਕ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਫਿਰ ਵੀ ਸਰਕਾਰ ਵਲੋਂ ਮਿਲਵਾਟ ਖੋਰ ਵਿਕਰੇਤਾਂ ਖਿਲਾਫ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਮਿਲਵਾਟ ਖੋਰੀ ਦੀ ਸਮੱਸਿਆ ਛੋਟੀ ਨਹੀਂ ਸਗੋਂ ਪੰਜਾਬ ਪੱਧਰ ਤੇ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਬਜਾਰਾਂ ਵਿੱਚ ਵਿਕਦੀਆਂ ਮਿਠਾਈਆਂ, ਸਗੋਂ ਦਾ ਤੇਲ, ਦੁੱਧ, ਦਹੀ, ਪਨੀਰ, ਘਿਓ ਅਤੇ ਕਰਿਆਨਾ ਆਦਿ ਸਭ ਮਿਲਾਵਟ ਦੇ ਸ਼ਿਕਾਰ ਹਨ ਮਿਲਾਵਟ ਖੋਰ ਆਪਣੇ ਵੱਧ ਮੁਨਾਫੇ ਦੀ ਖਾਤਰ ਲੋਕਾਂ ਨੂੰ ਮੌਤ ਦੇ ਮੂੰਹ ਵਲ ਧਕੇਲ ਰਹੇ ਹਨ ਮਿਲਾਵਟ ਕਰ ਵੇਚਣਾ ਲੋਕਾਂ ਦੀਆਂ ਹੱਤਿਆਵਾਂ ਕਰਨ ਦੇ ਬਰਾਬਰ ਗੁਨਾਹ ਹੈ। ਜਿਸ ਦੇ ਲਈ ਸਿਹਤ ਵਿਭਾਗ ਦੇ ਅਧਿਕਾਰੀ, ਕਰਮਚਾਰੀ ਪੂਰੀ ਤਰ੍ਹਾਂ ਜਿੰਮੇਵਾਰ ਹਨ ਜੇਕਰ ਸਰਕਾਰ ਨੇ ਮਿਲਾਵਟ ਖੋਰਾਂ ਤੇ ਸਿਕੰਜਾ ਕਸ ਕੇ ਜੇਲਾਂ ਵਿੱਚ ਡੱਕਿਆ ਹੁੰਦਾ ਤਾਂ ਹੋਰਨਾਂ ਮਿਲਾਵਟ ਖੋਰਾਂ ਦੇ ਹੋਸਲੇ ਕਦੇ ਬੁਲੰਦ ਨਾ ਹੁੰਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਮਿਲਾਵਟਖੋਰੀ ਖਿਲਾਫ ਚੁੱਪ ਨਹੀਂ ਰਹਿਣਗੇ ਤੇ ਮਿਲਾਵਟ ਖੋਰੀ ਵਿਰੁੱਧ ਸੰਘਰਸ਼ ਲਗਾਤਾਰ ਜਾਰੀ ਰੱਖਣਗੇ। ਇਸ ਮੌਕੇ ਗੁਰਪ੍ਰੀਤ ਸਿੰਘ, ਹੁਕਮ ਸਿੰਘ, ਮਾਨ ਸਿੰਘ, ਹੈਪੀ ਰਾਣਾ, ਸੁਰਿੰਦਰ ਸਿੰਘ, ਕਰਤਾਰ ਸਿੰਘ, ਸੂਰਜ ਕੁਮਾਰ, ਕਰਮ ਸਿੰਘ, ਬਿੱਲਾ, ਪ੍ਰਕਾਸ਼ ਸਿੰਘ, ਰਜਿੰਦਰ ਕੁਮਾਰ, ਬੀ.ਐਮ. ਗੋਤਮ, ਬਿੱਟੂ ਰਾਮ, ਜੈਲਦਾਰ, ਰਸ਼ਪਾਲ ਸਿੰਘ, ਯਸ਼ ਕੁਮਾਰ, ਸੁਸ਼ੀਲ ਕੁਮਾਰ, ਚਰਨਜੀਤ ਸਿੰਘ, ਮਹਿੰਦਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *