ਗੁਰੂ ਨਾਨਕ ਇੰਸਟੀਚਿਊਟ ਵਿਖੇ ਬੜੇ ਹੀ ਜ਼ੋਰਾ ਸ਼ੋਰਾ ਨਾਲ ਮਨਾਇਆ ਗਿਆ 77 ਵਾਂ 'ਆਜ਼ਾਦੀ ਦਿਵਸ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਗੁਰੂ ਨਾਨਕ ਇੰਸਟੀਚਿਊਟ [ਪਟਿਆਲਾ ਵਿਖੇ ਆਜ਼ਾਦੀ ਦਿਵਸ ਬੜੇ ਹੀ ਜੋਰਾਂ ਸ਼ੋਰਾਂ ਨਾਲ ਮਨਾਇਆ ਗਿਆ ,ਜਿਸ ਵਿਚ ਵਿਦਿਆਰਥੀਆਂ ਨੇ ਬੜੇ ਹੀ ਚਾਵਾਂ ਨਾਲ ਵੱਧ ਚੜ੍ਹ ਕੇ ਹਿੱਸਾ ਲਿਤਾ। ਪ੍ਰੋਗਰਾਮ ਦੀ ਸ਼ੁਰੂਆਤ 3 ਸਾਲਾਂ ਵੋਕੇਸ਼ਨਲ ਡਿਗਰੀ ਕੋਰਸ ( ਬੀ .ਵਾਕ ) ਪਹਿਲੇ ਸਮੈਸਟਰ ਦੀ ਵਿਦਿਆਰਥਣ ਸਿਮਰਨ ਕੌਰ ਦੇ ਦੇਸ਼ ਭਗਤੀ ਗੀਤ ‘ ਹਰ ਕਰਮ ਅਪਨਾ ਕਰੇਂਗੇ ‘ਦੇ ਨਾਲ ਸ਼ੁਰੂ ਹੋਈ । ਗੀਤ ਇਨ੍ਹਾਂ ਜੋਸ਼ ਭਰਿਆ ਸੀ ਕੇ ਸਾਰਾ ਹਾਲ ‘ਵੰਦੇ ਮਾਤਰਮ ‘ਦੇ ਨਾਰਿਆਂ ਨਾਲ ਗੂੰਜ ਪਿਆ। ਇਸਤੋੰ ਬਾਅਦ ਬੀ .ਵਾਕ ਤੀਜੇ ਸਮੈਸਟਰ ਦੇ ਵਿਦਿਆਰਥੀ ਗੁਰਦੀਪ ਸਿੰਘ ਨੇ ਆਜ਼ਾਦੀ ਦਿਵਸ ਦੀ ਮਹਤੱਤਾ ਬਾਰੇ ਦੱਸਿਆ ਕੇ ਕਿਵੇਂ ਸਾਡੇ ਦੇਸ਼ਭਗਤਾਂ ਨੇ ਆਜ਼ਾਦੀ ਲਈ ਆਪਣੀਆਂ ਕੁਰਬਾਨੀਆਂ ਦਿਤੀਆਂ ਅਤੇ ਭਾਰਤ ਨੂੰ ਆਜ਼ਾਦ ਦੇਸ਼ ਦਾ ਦਰਜ਼ਾ ਹਾਸਿਲ ਕਰਵਾਇਆ। ਇਸਤੋਂ ਬਾਅਦ ਬੀ .ਵਾਕ ਪਹਿਲੇ ਸਮੈਸਟਰ ਦੇ ਵਿਦਿਆਰਥੀ ਸੁਖਪਾਲ ਸਿੰਘ ਨੇ ‘ਮੇਰਾ ਰੰਗ ਦੇ ਬਸੰਤੀ ਚੋਲਾ ‘ਗੀਤ ਪੇਸ਼ ਕੀਤਾ। ਗੀਤ ਇਨ੍ਹਾਂ ਜਜਬੇ ਨਾਲ ਭਰਿਆ ਹੋਇਆ ਸੀ ਲਈ ਪੂਰਾ ਇੰਸਟੀਚਿਊਟ ‘ਜੈ ਹਿੰਦ ‘ਦੇ ਨਾਰੇ ਨਾਲ ਗੂੰਜ ਪਿਆ। ਇਸਤੋਂ ਬਾਅਦ ਬੀ .ਵਾਕ ਤੀਜੇ ਸਮੈਸਟਰ ਦੇ ਵਿਦਿਆਰਥੀ ਮੋਹਿਤ ਨੇ ਵੀ ਸ਼ਹੀਦ ਊਧਮ ਸਿੰਘ ਜੀ ਦੀ ਜੀਵਨੀ ਦਾ ਵੇਰਵਾ ਦਿੱਤੋ ਕੇ ਕਿਸਤਰਾਂ ਉਨ੍ਹਾਂ ਨੇ ਆਜ਼ਾਦੀ ਦੇ ਲਈ ਲੜਾਈ ਲੜੀ ਅਤੇਅਤੇ ਆਜ਼ਾਦੀ ਲਯੀ ਆਪਣੀ ਖੁਦ ਦੀ ਜਾਨ ਵਾਰ ਦਿਤੀ। ਇਸਤੋਂ ਬਾਅਦ ਬੀ .ਵਾਕ ਪਹਿਲੇ ਸਮੈਸਟਰ ਦੀ ਵਿਦਿਆਰਥੀ ਨੀਤੂ ਨੇ ਡਾਂਸ ਪਰਫੌਰਮੰਸ ਦਿਤਾ। ਫੇਰ ਵਿਦਿਆਰਥੀ ਹਰਵਿੰਦਰ ਸਿੰਘ ,ਸੋਹੈਲ ਅਤੇ ਸੋਨੂ ਨੇ ਵੀ ਵਾਤਾਵਰਣ ਨੂੰ ਦੇਸ਼ਭਗਤੀ ਭਰਿਆਕਰਦੇ ਹੋਏ ਆਜ਼ਾਦੀ ਦਾ ਮਹੱਤਵ ਦੱਸਿਆ। ਇਸਤੋਂ ਬਾਅਦ ਡਾਕਟਰ ਰਾਹੁਲ ਦਵਾਰ ਨੇ ਭਾਸ਼ਣ ਦਿੰਦੇ ਹੋਏ ਵਿਦਿਆਰਥੀਆਂ ਨੂੰ ਦੱਸਿਆ ਕੇ ਸਹੀ ਮਾਣਿਆ ਵਿਚ ਅਜੇ ਵੀ ਅਸੀਂ ਪੂਰੀ ਤਰਾਂ ਆਜ਼ਾਦ ਨਹੀਂ ਹਾਂ ,ਅਸੀਂ ਅਜੇ ਵੀ ਗੁਲਾਮ ਹੀ ਹਾਂ , ਗੁਲਾਮ ਹਾਂ ਆਪਣੇ ਗੁੱਸੇ ਦੇ, ਆਪਣੇ ਘਮੰਡ ਦੇ ,ਘਟੀਆ ਨਜ਼ਰੀਏ ਦੇ ,ਕਮਚੋਰੀ ਦੇ ਸ਼ੋਰਟਕੱਟ ਦੇ ,ਆਪਣੀ ਹੀਣਭਾਵਨਾ ਦੇ ,ਛੋਟੇ ਵਿਚਾਰਾਂ ਦੇ ਅਤੇ ਕੜਵੇ ਬੋਲਾਂ ਦੇ , ਗੁਲਾਮ ਹਾਂ ਅਸੀਂ ਆਪਣੀ ਹਉਮੈ ਦੇ ,ਗੁਲਾਮ ਹਾਂ ਝੂਠ ਦੇ ,ਅਮੀਰੀ ਗ਼ਰੀਬੀ ,ਜਾਤ-ਪਾਤ ਦੇ,ਆਪਣੀ ਜਿਦ ਦੇ। ਅਸੀਂ ਵਾਤਾਵਰਣ ਦੇ ਪ੍ਰਤੀ ਵੀ ਸਜਕ ਨਹੀਂ ਹਾਂ।
ਜੇਕਰ ਹਰ ਇਕ ਵਿਦਿਆਰਥੀ ਇਹ ਮਹਿਸੂਸ ਕਰੇ ਕਿ ਮੈਂ ਆਪਣਾ ਸੁਧਾਰ ਕਰਾਂਗਾ ,ਉੱਚ ਵਿਚਾਰ ਰਖਾਂਗਾ ਆਪਣੀ ਅਤੇ ਆਪਣੇ ਇੰਸਟੀਚਿਊਟ ਦੀ ਸਫਾਈ ਦਾ ਧਿਆਨ ਰਖਾਂਗਾ ਅਤੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਕੇ ਆਪਣਾ ਅਤੇ ਆਪਣੇ ਇੰਸਟੀਟਿਊਟ ਦਾ ਰੁਤਬਾ ਕਾਇਮ ਕਰਾਂਗਾ। ਆਪਣਾ ਜੀਵਨ ਕੀਮਤੀ ਬਣਾ ਕੇ ਅਤੇ ਦ੍ਰਿਸ਼ਟੀਕੋਣ ਪੱਕਾ ਕਰਨ ਦੀ ਪ੍ਰੇਰਨਾ ਨਾਲ ਓਤ-ਪ੍ਰੋਤ ਕਰ ਆਪਣੇ ਜੀਵਨ ਵਿਚ ਸਹੀ ਊੰਚਾਈਆਂ ਨੂੰ ਪ੍ਰਾਪਤ ਕਰਾਂਗਾ ,ਅਸੀਂ ਸਾਰੇ ਜਾਣਦੇ ਹਾਂ ਕਿ ਜਿਸਦੇ ਮਨ ਦਾ ਭਾਵ ਸੱਚਾ ,ਜੀਵਨ ਵਿਚ ਉਸਦਾ ਹਰ ਕੰਮ ਅੱਛਾ। ਜੇਕਰ ਵਿਦਿਆਰਥੀ ਪ੍ਰਕ੍ਰਿਤੀ ਨੂੰ ਪਿਆਰ ਕਰੇ ,ਰੁੱਖ ਲਗਾਵੇ,ਹਉਮੈ ਨੂੰ ਛੱਡ ਦੇਵੇ, ਮਾਤਾ ਪਿਤਾ ਦਾ ਮਾਨ ਕਰੇ ,ਉਨ੍ਹਾਂ ਦਾ ਆਦਰ ਕਰੇ ,ਦੂਜਿਆਂ ਦੀ ਸੇਵਾਭਾਵ ਨਾਲ ਮੱਦਦ ਕਰੇ ਤਾਹਿ ਸਹੀਮਾਣਿਆ ਵਿਚ ਅਸੀਂ ਪੂਰੇ ਤਰੀਕੇ ਨਾਲ ਆਜ਼ਾਦ ਕਹਿਲਾਵਾਂਗੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਪ੍ਰੇਰਨਾ ਦਿਤੀ ਕੇ ਸਫਲਤਾ ਲਈ ਕੋਈ ਵੀ ਛੋਟਾ ਰਸਤਾ ਨਹੀਂ ਹੈ ,ਇਹ ਦੇਰ ਨਾਲ ਭਾਵੇਂ ਮਿਲਦੀ ਹੈ ਪਰ ਜਦੋ ਵੀ ਮਿਲਦੀ ਹੈ ਲੰਬੇ ਸਮੇ ਤਕ ਚਲਦੀ ਹੈ। ਉਨ੍ਹਾਂ ਦੇ ਇਸ ਜੋਸ਼ ਭਰੇ ਭਾਸਣ ਦਾ ਵਿਦਿਆਰਥੀਆਂ ਨੇ ਤਾਲੀਆਂ ਨਾਲ ਸਵਾਗਤ ਕੀਤਾ। ਪ੍ਰੋਗਰਾਮ ਦੇ ਅੰਤ ਵਿਚ ਰੋਜ਼ੀ ,ਹਰਲੀਨ ਰਿਚਾ ,ਗੁਰਲੀਨ ਅਤੇ ਹਰਵਿੰਦਰ ਨੇ ਭੰਗੜਾ ਪਾਕੇ ਪ੍ਰੋਗਰਾਮ ਨੂੰ ਚਾਰ ਚਨ ਲਾ ਦਿਤੇ। ਇਸਤੋਂ ਬਾਦ ਖੁਲੇ ਅਕਾਸ਼ ਨੀਚੇ ਰਾਸ਼ਟਰ ਗਾਣ ਨਾਲ ਪ੍ਰੋਗਰਾਮ ਨੂੰ ਅੰਤ ਦਿਤਾ ਗਿਆ। ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿਤੀ ਗਈ। ਧਿਆਨਦੇਣ ਯੋਗ ਹੈ ਕੇ ਇੰਸਟੀਚਿਊਟ ਦੇ ਡਾਇਰੈਕਟਰ /ਪ੍ਰਿੰਸੀਪਲ ਡਾਕਟਰ ਸੁਭਾਸ਼ ਡਾਵਰ ਜੀ ਵਲੋਂ ਸਮੇ ਸਮੇ ਤੇ ਇਹੋ ਜਿਹੀਆਂ ਗਤਿਵਿਧਿਆਂ ਕਰਵਾਕੇ ਸਮਾਜ ਵਿਚ ਜਾਗਰੂਕਤਾ ਪੈਦਾ ਕੀਤੀ ਗਈ ਹੈ। ਇਥੇ ਵਿਦਿਆਰਥੀ ਨੂੰ ਨਾ ਕੇਵਲ ਵੱਖ ਵੱਖ ਪੈਰਾਮੈਡੀਕਲ ਕੋਰਸ ਕਰਵਾ ਕੇ ਇਕ ਬੇਹਤਰ ਇਨਸਾਨ ਬਣਾਇਆ ਜਾਂਦਾ ਹੈ ਬਲਕਿ ਉਨ੍ਹਾਂ ਨੂੰ ਸਮਾਜ ਵਿਚ ਫੈਲੇ ਬੁਰੇ ਕਾਰਜਾਂ ਨੂੰ ਦੂਰ ਕਰਨ ਲਈ ਵੀ ਜਾਗਰੂਕ ਕੀਤਾ ਜਾਂਦਾ ਹੈ..

