ਪਟਿਆਲਾ

ਅਕਾਲੀ ਨੇਤਾ ਵਿੰਦਾ ਗਰੋਵਰ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਦੇ ਪਾਰਟੀ ਵਰਕਰਾ ਨੇ ਆਜ਼ਾਦੀ ਦਿਵਸ ਮਨਾਇਆ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) – ਪਟਿਆਲਾ ਸ਼ਹਿਰ ਦੇ ਸੀਨੀਅਰ ਅਕਾਲੀ ਨੇਤਾ ਸ੍ਰ.ਰਵਿੰਦਰ ਸਿੰਘ ਵਿੰਦਾ ਗਰੋਵਰ ਦੀ ਰਹਿਨੁਮਾਈ ਹੇਠ 77ਵੇਂ ਆਜ਼ਾਦੀ ਦਿਵਸ ਬਹੇੜਾ ਰੋਡ ਪਟਿਆਲਾ ਵਿਖੇ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਅਣਗਿਣਤ ਅਕਾਲੀ ਵਰਕਰਾ ਨੇ ਸ਼ਮੂਲਿਅਤ ਕੀਤੀ। ਇਸ ਦੌਰਾਨ ਅਕਾਲੀ ਨੇਤਾ ਸ੍ਰ. ਵਿੰਦਾ ਨੇ ਗੱਲਬਾਤ ਕਰਦਿਆ ਕੇਂਦਰ ਸਰਕਾਰ ਤੋ ਜੇਲਾ ਵਿੱਚ ਬੰਦ ਪਏ ਬੰਦੀ ਸਿੰਘਾ, ਜਿਹਨਾਂ ਦੀ ਸਜ਼ਾਵਾ ਪੂਰੀਆ ਹੋ ਚੁੱਕੀਆ ਹਨ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਉਹਨਾ ਕਿਹਾ ਕਿ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਦੇ ਆਪਣੇ ਫੈਸਲੇ ਨੂੰ ਜਲਦ ਪੂਰਾ ਕਰੇ। ਸ. ਵਿੰਦਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ, ਸ੍ਰ ਸੁਰਜੀਤ ਸਿੰਘ ਰੱਖੜਾ ਤੇ ਹੋਰ ਸੀਨੀਅਰ ਅਕਾਲੀ ਲੀਡਰਸ਼ਿਪ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਮੇਂ ਸਮੇਂ ਦੇ ਨਾਲ ਕਈ ਉਪਰਾਲੇ ਕੀਤੇ ਜਾ ਚੁੱਕੇ ਹਨ।

ਸ੍ਰ ਵਿੰਦਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਸਿੱਖ ਕੌਮ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਸਿੱਖਾਂ ਦੇ ਕਿਰਦਾਰ ਨੂੰ ਕਦੇ ਅਣਗੋਲਿਆ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਖਾਲਸਾ ਪੰਥ ਤੇ ਪੰਜਾਬ ਦੇ ਕਿਸਾਨਾਂ ਦੇ ਹਿੱਤਾ ਲਈ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਤੱਕ ਦਾ ਬੇਹੱਦ ਅਹਿਮ ਯੋਗਦਾਨ ਰਿਹਾ ਹੈ। ਇਸ ਮੌਕੇ ਯੂਥ ਆਗੂ ਸਤਿੰਦਰ ਸਿੰਘ ਸ਼ੱਕੂ ਗਰੋਵਰ, ਹਰਦਿਆਲ ਸਿੰਘ,ਗੁਰਇਕਬਾਲ ਸਿੰਘ, ਗੁਰਪ੍ਰੀਤ ਸਿੰਘ ਕੋਹਲੀ, ਗੁਰਪਾਲ ਇੰਦਰ ਸਿੰਘ,ਮਨਪ੍ਰੀਤ ਸਿੰਘ ਕੋਹਲੀ,ਪਰਮਜੀਤ ਸਿੰਘ, ਉਪਿੰਦਰ ਸਿੰਘ,ਪ੍ਰਭਜੋਤ ਸਿੰਘ,ਅਵਤਾਰ ਸਿੰਘ,ਮੋਨੂੰ, ਹਰਮਨਜੋਤ ਸਿੰਘ,ਮੋਹਣ, ਵਿਸ਼ਾਲ,ਗੁਰਵਿੰਦਰ ਸਿੰਘ ਕੋਹਲੀ,ਹਰਪ੍ਰੀਤ ਸਿੰਘ,ਅਜੈ ਕੁਮਾਰ,ਅਮਿਤ ਕੁਮਾਰ,ਖੁਸ਼ਵੀਰ ਸਿੰਘ,ਆਦਿ ਤੇ ਹੋਰ ਪਟਿਆਲਾ ਸ਼ਹਿਰ ਦੇ ਅਕਾਲੀ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *