ਪਟਿਆਲਾ

ਐਥਲੀਟ ਮਨਦੀਪ ਕੌਰ ਅਤੇ ਕੋਚ ਹਰਪਿੰਦਰ ਗੱਗੀ ਨਾਲ ਰਾਮਦੇਵ ਨਾਲ ਮੁਲਾਕਾਤ

ਰਾਜਪੁਰਾ 31 ਮਈ (ਮਧੂਸਾਰ ਬਿਊਰੋ)
ਹਰਿਦੁਆਰ ਵਿੱਚ ਯੋਗ ਗੁਰੂ ਬਾਬਾ ਰਾਮਦੇਵ ਨਾਲ ਓਲੰਪੀਅਨ ਐਥਲੀਟ ਮਨਦੀਪ ਕੌਰ ਅਤੇ ਅੰਤਰਰਾਸ਼ਟਰੀ ਸਾਇਕਲਿੰਗ ਕੋਚ ਹਰਪਿੰਦਰ ਗੱਗੀ ਨੇ ਵਿਸ਼ੇਸ਼ ਮੁਲਾਕਾਤ ਕੀਤੀ।

ਇਸ ਮੁਲਾਕਾਤ ਬਾਕੇ ਓਲੰਪੀਅਨ ਐਥਲੀਟ ਮਨਦੀਪ ਕੌਰ ਨੇ ਦੱਸਿਆ ਕਿ ਯੋਗ ਗੁਰੂ ਬਾਬਾ ਰਾਮਦੇਵ ਨਾਲ ਪੰਜਾਬ ਅੰਦਰ ਸਪੋਰਟਸ ਅਕੈਡਮੀਆਂ ਅਤੇ ਸਪੋਰਟਸ ਇੰਜਰੀ ਤੇ ਟਰੀਟਮੈਂਟ ਸੈਂਟਰ ਖੋਲਣ ਬਾਰੇ ਚਰਚਾ ਕੀਤੀ ਗਈ। ਮਨਦੀਪ ਕੌਰ ਨੇ ਪਟਿਆਲਾ ਅੰਦਰ ਸਪੋਰਟਸ ਅਕੈਡਮੀ ਅਤੇ ਹੈਲਥ ਸੈਂਟਰ ਬਾਰੇ ਗੱਲਬਾਤ ਕੀਤੀ। ਯੋਗ ਗੁਰੂ ਬਾਬਾ ਰਾਮਦੇਵ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਪਟਿਆਲਾ ਬਾਰੇ ਉਨ੍ਹਾਂ ਦੀ ਗੱਲ ਉੱਤੇ ਵਿਚਾਰ ਦਿੱਤਾ ਜਾਵੇਗਾ ਅਤੇ ਜਲਦੀ ਹੀ ਫੈਸਲਾ ਲਿਆ ਜਾਵੇਗਾ। ਇਸ ਨਾਲ ਜਿੱਥੇ ਪੰਜਾਬ ਦੀਆਂ ਖੇਡਾਂ ਨੂੰ ਹੁਲਾਰਾ ਮਿਲੇਗਾ ਉੱਥੇ ਪਟਿਆਲਾ ਦੇ ਖਿਡਾਰੀਆਂ ਲਈ ਇਹ ਫੈਸਲਾ ਬੇਹੱਦ ਲਾਹੇਵੰਦ ਹੋਵੇਗਾ।

Leave a Reply

Your email address will not be published. Required fields are marked *