ਸ਼ਹੀਦਾਂ ਦੇ ਪਰਿਵਾਰਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ – ਨਿਖਿਲ ਕਾਕਾ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਦੇ ਤਹਿਤ ਯੂਥ ਬੀਜੇਪੀ ਪਟਿਆਲਾ ਦੇ ਪ੍ਰਧਾਨ ਨਿਖਿਲ ਕਾਕਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਦੇਸ਼ ਲਈ ਕੁਰਬਾਨ ਹੋਏ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਿਸ ਵਿਚ ਵਿਸ਼ੇਸ਼ ਤੌਰ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕੇ ਕੇ ਮਲਹੋਤਰਾ, ਸੰਜੀਵ ਸ਼ਰਮਾ ਬਿੱਟੂ ਇੰਚਾਰਜ ਪਟਿਆਲਾ ਰੁਲਰ ਅਤੇ ਹੋਰ ਭਾਜਪਾ ਦੇ ਆਗੂ ਵਿਸ਼ੇਸ਼ ਤੌਰ ਤੇ ਪਹੁੰਚੇ।
ਇਸ ਮੌਕੇ ਨਿਖਿਲ ਕਾਕਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਭਾਰਤ ਦੇ ਹਰ ਪਿੰਡ ਅਤੇ ਹਰ ਸ਼ਹਿਰ ਵਿੱਚ ਦੇਸ਼ ਲਈ ਕੁਰਬਾਨ ਹੋਏ ਸੈਨਿਕਾਂ ਦੇ ਸਮਾਰਕ ਬਣਾ ਕੇ ਉਨਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਮੌਕੇ ਯੂਥ ਬੀਜੇਪੀ ਦੀ ਟੀਮ ਵੱਲੋਂ ਫੱਗਣ ਮਾਜਰਾ ਪਿੰਡ ਵਿੱਚ ਸ਼ਹੀਦ ਧਰਮਪਾਲ ਦੀ ਸਮਾਧੀ ਤੇ ਪਹੂੰਚ ਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਦੀ ਯਾਦ ਵਿੱਚ ਪਾਰਕ ਵਿੱਚ ਬੂਟੇ ਵੀ ਲਗਾਏ ਗਏ, ਅਤੇ ਵਿਸ਼ੇਸ ਤੌਰ ਤੇ ਸ਼ਹੀਦ ਦੇ ਪਰਿਵਾਰ ਨੂੰ ਨਮਨ ਵੀ ਕੀਤਾ। ਇਸ ਮੌਕੇ ਗੁਰਧਿਆਨ ਸਿੰਘ, ਗੁਰਭਜਨ ਸਿੰਘ ਲਚਕਾਣੀ, ਅਮਰਨਾਥ ਪੋਨੀ ਝਿੱਲ, ਵਰਿੰਦਰ ਗੁਪਤਾ, ਲਾਭ ਸਿੰਘ ਭਟੇਰੀ, ਨੀਰਜ ਸ਼ਰਮਾ, ਰਿਸ਼ਭ ਸ਼ਰਮਾ, ਵਿੱਕੀ ਵਰਮਾ, ਗੁਰਮੇਹਰ ਵਾਲੀਆ, ਰਿਸ਼ਬ ਭਸੀਨ ਅਤੇ ਹੋਰ ਆਗੂ ਹਾਜ਼ਰ ਸਨ।

