ਕੌਮੀ ਸਕਿਊਰਟੀ ਵਿਸ਼ੇ ਤੇ ਸੈਮੀਨਾਰ ਦਾ ਹੋਇਆ ਆਯੋਜਨ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਸਰਕਾਰੀ ਮਹਿੰਦਰਾ ਕਾਲਜ ਵਿੱਖੇ ਰਾਸ਼ਟਰੀ ਸੂਰਕਸ਼ਾ ਜਾਗਰਣ ਮੰਚ ਵਲੋਂ ਇਕ ਦੇਸ਼ ਇਕ ਕਾਨੂੰਨ ਕੌਮੀ ਸਕਿਊਰਟੀ ਵਿਸ਼ੇ ਤੇ ਵਿਸ਼ੇਸ਼ ਲੈਕਚਰ ਅਤੇ ਸੈਮੀਨਾਰ ਦਾ ਸਫ਼ਲ ਅਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਕਾਲਜ ਦੇ ਪ੍ਰਿੰਸਪਲ ਅਮਰਜੀਤ ਸਿੰਘ ਅਤੇ ਮੁੱਖ ਵਕਤਾ ਦੇ ਰੂਪ ਵਿੱਚ ਜਗਦੀਸ਼ ਪ੍ਰਕਾਸ਼ ਸ਼ਰਮਾ ਸੀਨੀਅਰ ਐਡਵੋਕੇਟ ਨਵੀ ਦਿੱਲੀ ਨੇ ਯੂਨੀਫਾਰਮ ਕੋਡ ਬਾਰੇ ਵਿਦਿਆਰਥੀਆਂ ਨੂੰ ਬਹੁਤੀ ਢੰਗ ਨਾਲ ਜਾਣਕਾਰੀ ਦਿੱਤੀ।
ਇਸ ਕੋਰਡ ਦੇ ਲਾਗੂ ਹੋਣ ਨਾਲ ਸਮਾਜ ਵਿਚ ਇਸਦੇ ਪੈਣ ਵਾਲੇ ਪ੍ਰਭਾਵ ਅਤੇ ਇਸ ਨਾਲ ਸਬੰਧਿਤ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਵਿਕਰਮਾਦਿੱਤ ਕੌਮੀ ਜਨਰਲ ਸਕੱਤਰ ਨੇ ਫ੍ਰੀਡਮ ਆਫ ਸਪੀਚ ਉਪਰ ਬੱਚਿਆਂ ਨੁੰ ਜਾਗਰੁਕ ਵੀ ਕੀਤਾ। ਇਸ ਮੌਕੇ ਮਨਦੀਪ ਅਗਰਵਾਲ, ਡਾ. ਨਰੇਸ਼ ਚੌਹਾਨ, ਕਾਲਜ ਦੇ ਕਾਨੂੰਨ ਵਿਭਾਗ ਦੇ ਮੁਖੀ ਪ੍ਰੋ. ਸੰਜੀਵ ਮਹਿਤਾ, ਨਕੁਲ ਸੋਫਤ, ਜਗਜੀਤ ਸਿੰਘ, ਸੀ.ਏ ਰੋਹਿਤ ਗੁਪਤਾ, ਪ੍ਰੋ. ਜਤਿੰਦਰ ਜੈਨ, ਪ੍ਰੋ. ਲਵਲੀਨ ਪਰਮਾਰ ਅਤੇ ਪ੍ਰੋ. ਰਿਤੂ ਪਰਨ ਕੌਸ਼ਲ ਹਾਜ਼ਰ ਸਨ।

