ਪਟਿਆਲਾ

ਅਜ਼ਰਬਾਈਜਾਨ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਸ਼ੂਟਰ ਖਿਡਾਰੀ ਨੇ ਜਿੱਤਿਆ ਸੋਨ ਤਗ਼ਮਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਸ਼ੂਟਰ ਖਿਡਾਰੀ ਅਮਨਪ੍ਰੀਤ (ਗੈਰੀ) ਨੇ ਅਜ਼ਰਬਾਈਜਾਨ ਦੇ ਬਾਕੂ ਵਿਖੇ ਹੋਈ ਆਈ. ਐੱਸ. ਐੱਸ. ਐੱਫ. ਵਿਸ਼ਵ ਚੈਂਪੀਅਨਸ਼ਿਪ 2023 ਦੇ ਸਟੈਂਡਰਡ ਪਿਸਟਲ ਸੀਨੀਅਰ ਪੁਰਸ਼ ਈਵੈਂਟ ਵਿੱਚ ਵਿਅਕਤੀਗਤ ਪੱਧਰ ਉੱਤੇ ਸੋਨ ਤਗ਼ਮਾ ਜਿੱਤ ਲਿਆ ਹੈ। ਇਸ ਪ੍ਰਾਪਤੀ ਨਾਲ਼ ਅਮਨਪ੍ਰੀਤ ਨੂੰ ਸੀਨੀਅਰਜ਼ ਵਿੱਚ ਭਾਰਤ ਦਾ ਪਹਿਲਾ ਵਿਅਕਤੀਗਤ ਸਟੈਂਡਰਡ ਪਿਸਟਲ ਵਿਸ਼ਵ ਚੈਂਪੀਅਨ ਬਣਨ ਅਤੇ ਇਸ ਵਿਸ਼ਵ ਚੈਂਪੀਅਨਸ਼ਿਪ ਵਿੱਚ ਪਹਿਲਾ ਵਿਅਕਤੀਗਤ ਸੋਨ ਤਗ਼ਮਾ ਜਿੱਤਣ ਦਾ ਮਾਣ ਹਾਸਿਲ ਹੋਇਆ ਹੈ।

ਇਸ ਪ੍ਰਾਪਤੀ ਨੇ ਉਸ ਨੂੰ ਪੰਜਾਬ ਦਾ ਤੀਜਾ ਵਿਸ਼ਵ ਚੈਂਪੀਅਨ ਸ਼ੂਟਰ ਬਣਾ ਦਿੱਤਾ ਹੈ। ਪੰਜਾਬ ਵਿੱਚ ਇਸ ਤੋਂ ਪਹਿਲਾਂ ਅਭਿਨਵ ਨੂੰ ‘ਏਅਰ ਰਾਈਫਲ’ ਅਤੇ ਮਾਨਵਜੀਤ ਨੂੰ ‘ਟਰੈਪ’ ਵਿੱਚ ਵਿਸ਼ਵ ਚੈਂਪੀਅਨ ਸ਼ੂਟਰ ਹੋਣ ਦਾ ਮਾਣ ਹਾਸਿਲ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਪ੍ਰਾਪਤੀ ਉੱਤੇ ਖਿਡਾਰੀ ਅਮਨਪ੍ਰੀਤ, ਉਸ ਦੇ ਕੋਚ ਅਤੇ ਖੇਡ ਵਿਭਾਗ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਯੂਨੀਵਰਸਿਟੀ ਵਿੱਚ ਖੇਡਾਂ ਦੇ ਖੇਤਰ ਵਿੱਚ ਨਿੱਤ ਦਿਨ ਹੋ ਰਹੀਆਂ ਵੱਖ-ਵੱਖ ਈਵੈਂਟਸ ਦੀਆਂ ਕੌਮਾਂਤਰੀ ਪ੍ਰਾਪਤੀਆਂ ਪੰਜਾਬੀ ਯੂਨੀਵਰਸਿਟੀ ਵਿਚਲੇ ਖੇਡ ਸਭਿਆਚਾਰ ਅਤੇ ਉਸਾਰੂ ਮਾਹੌਲ ਨੂੰ ਦਰਸਾਉਂਦੀਆਂ ਹਨ।

Leave a Reply

Your email address will not be published. Required fields are marked *