ਹਿਉਮਨ ਰਾਈਟਸ ਮਿਸ਼ਨ ਪ੍ਰੋਟੇਕਸ਼ਨ ਸੰਸਥਾ ਪੰਜਾਬ ਅਤੇ ਇੰਡੀਅਨ ਸਿਵਲ ਡਿਫੈਂਸ ਪਟਿਆਲਾ ਨੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ
ਪਟਿਆਲਾ 11 ਜੂਨ (ਮਧੂਸਾਰ ਬਿਊਰੋ)
ਵਿਸ਼ਵ ਵਾਤਾਵਰਣ ਦਿਵਸ ਮੋਕੇ ਸਮਾਜ ਸੇਵਾ ਦੇ ਖੇਤਰ ਵਿੱਚ ਉੱਘਾ ਕੰਮ ਕਰਨ ਵਾਲੀ ਸੰਸਥਾਂ ਹਿਉਮਨ ਰਾਈਟਸ ਮਿਸ਼ਨ ਪ੍ਰੋਟੇਕਸ਼ਨ ਅਤੇ ਇੰਡੀਅਨ ਸਿਵਲ ਡਿਫੈਂਸ ਵੱਲੋ ਪਟਿਆਲਾ ਵਿਖੇ ਦਰੱਖਤ ਲਗਾਏ ਗਏ। ਇਸ ਮੋਕੇ ਲੋਕਾ ਨੂੰ ਦਰੱਖਤ ਲਗਾਉਣ ਲਈ ਪ੍ਰੇਰੀਤ ਕੀਤਾ ਗਿਆ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਣ ਤੋ ਬਚਾਇਆ ਜਾ ਸਕੇ।
ਸੰਸਥਾ ਦੇ ਪੰਜਾਬ ਪ੍ਰਧਾਨ ਸ੍ਰ: ਅੰਗਰੇਜ਼ ਸਿੰਘ ਜੀ ਵੱਲੋ ਦੱਸਿਆ ਗਿਆ ਕਿ ਸੰਸਥਾ ਇਸ ਸਾਲ ਤਕਰੀਬਨ 500 ਦੇ ਕਰੀਬ ਦਰੱਖਤ ਲਗਾ ਚੁੱਕੀ ਹੈ, ਉਨ੍ਹਾਂ ਲੋਕਾ ਨੂੰ ਪ੍ਰੇਰੀਤ ਕੀਤਾ ਕਿ ਸਾਨੂੰ ਹਰ ਇੱਕ ਵਿਅਕਤੀ ਨੂੰ ਘੱਟ ਤੋ ਘੱਟ ਇੱਕ ਦਰਖੱਤ ਜਰੂਰ ਲਗਾਉਣਾ ਚਾਹੀਦਾ ਹੈ। ਸਿਵਲ ਡਿਫੈਂਸ ਪਟਿ: ਦੇ ਚੀਫ ਵਾਰਡਨ ਕੈ ਐਸ ਸੇਖੋਂ ਜੀ ਨੇ ਕਿਹਾ ਕਿ ਉਨਾਂ ਵੱਲੋ ਹੁਣ ਇੱਕ ਮੁੰਹਿਮ ਜਿਸ ਦਾ ਨਾਂਮ (ਪਲਾਂਟ ਐਟ ਹੌਮ) ਦੇ ਤਹਿਤ ਲੋਕਾ ਦੇ ਘਰਾਂ ਤੱਕ ਦਰੱਖਤਾ ਦੇ ਬੂਟੇ ਭੇਜੇ ਜਾ ਰਹੇ ਹਨ , ਜਿਸ ਕਿਸੇ ਵੀ ਵਿਅਕਤੀ ਨੇ ਆਪਣੇ ਘਰ ਅੰਦਰ ਜਾ ਬਾਹਰ ਦਰੱਖਤ ਲਗਾਉਣਾ ਹੈ ਉਹ ਸਾਨੂੰ ਫੋਨ ਕਰੇਗਾ ਤਾਂ ਅਸੀ ਉਸ ਦੇ ਘਰ ਦਰੱਖਤ ਦਾ ਬੂਟਾ ਲਗਾ ਆਵਾਂਗੇ। ਇਸ ਤਰ੍ਹਾ ਅਸੀ ਹਰ ਇਕ ਵਿਅਕਤੀ ਨੂੰ ਬੂਟੇ ਲਗਾਉਣ ਲਈ ਪ੍ਰੇਰੀਤ ਕਰਾਂਗੇ।ਘਰੇ ਬੂਟਾ ਮੰਗਵਾਉਣ ਲਈ 9872040261 ਮੋ: ਨੰਬਰ ਉਪਰ ਕਾਲ ਜਾ ਐਸ ਐਮ ਐਸ ਕੀਤਾ ਜਾ ਸਕਦਾ ਹੈ। ਇਸ ਮੋਕੇ ਸੰਸਥਾਂ ਦੇ ਜਨਰਲ ਸਕੱਤਰ ਸ੍ਰ: ਜਗਤਾਰ ਸਿੰਘ ਜੱਗੀ ਨੇ ਦੱਸਿਆ ਕਿ ਸੰਸਥਾਂ ਵੱਲੋ ਜਿੰਨੇ ਵੀ ਬੂਟੇ ਲਗਾਏ ਜਾਂਦੇ ਹਨ ਉਨਾਂ ਦਾ ਪਾਲਣ ਪੋਸ਼ਣ ਵੀ ਕੀਤਾ ਜਾਂਦਾ ਹੈ ਤਾ ਜੋ ਉਹ ਸਾਰੇ ਬੂਟੇ ਵਿਕਿਸਤ ਹੋ ਸਕਣ ਅਤੇ ਸਾਡੇ ਵਾਤਾਵਰਣ ਨੂੰ ਪੋਸ਼ਿਤ ਕੀਤਾ ਜਾ ਸਕੇ। ਇਸ ਮੋਕੇ ਸਿਵਲ ਡਿਫੈਂਸ ਪਟਿ: ਤੋ ਗੁਰਕਿਰੱਤ ਸਿੰਘ ਵਿਸ਼ੇਸ਼ ਤੋਰ ਤੇ ਪਹੁੰਚੇ।

