ਅੰਤਰ-ਰਾਸ਼ਟਰੀ ਹੈਕਰਾਂ ਨਾਲ ਸਬੰਧਤ ਦੋ ਗਿਰੋਹ ਬੇਨਕਾਬ
ਚੀਨ ਤੋਂ ਲਿਆਂਦੇ 27 ਕਰੈਡਿਟ ਕਾਰਡ ਤੇ ਭਾਰੀ ਅਸਲੇ ਸਮੇਤ 6 ਕਾਬੂ
ਪਟਿਆਲਾ, 5 ਜੂਨ (ਮਧੂਸਾਰ ਬਿਊਰੋ)
ਪਟਿਆਲਾ ਪੁਲਿਸ ਨੇ ਇੱਕ ਖੁਫੀਆ ਅਪ੍ਰਰੇਸ਼ਨ ਤਹਿਤ ਅੰਤਰ-ਰਾਸ਼ਟਰੀ ਹੈਕਰਾਂ ਦੇ ਅਜਿਹੇ ਗਿਰੋਹਾਂ ਦਾ ਪਰਦਾਫਾਸ਼ ਕੀਤਾ ਹੈ ਜੋ ਨਾਭਾ ਦੀ ਅਤੀ ਸੁਰੱਖਿਆ ਜੇਲ੍ਹ ‘ਚ ਬੰਦ ਆਪਣੇ ਸਾਥੀ ਹਵਾਲਾਤੀਆਂ ਨੂੰ ਛਡਾਉਣ ਦੀ ਤਾਕ ਵਿੱਚ ਸਨ।
ਜ਼ਿਲ੍ਹਾ ਪੁਲਿਸ ਦੀ ਸੀ.ਆਈ.ਏ. ਪਟਿਆਲਾ ਤੇ ਨਾਭਾ ਪੁਲਿਸ ਵੱਲੋਂ ਕੀਤੇ ਇਸ ਸਾਂਝੇ ਅਪ੍ਰੇਸ਼ਨ ਤਹਿਤ 6 ਖਤਰਨਾਕ ਅਪਰਾਧੀਆਂ ਨੂੰ ਭਾਰੀ ਮਾਤਰਾਂ ਵਿੱਚ ਹਥਿਆਰ, ਦੋ ਗੱਡੀਆਂ ਅਤੇ ਹੈਕਿੰਗ ਲਈ ਚੀਨ ਤੋਂ ਲਿਆਂਦੇ ਗਏ 27 ਚਾਈਨੀਜ਼ ਕਰੈਡਿਟ ਕਾਰਡਾਂ ਸਮੇਤ ਰੰਗੇ ਹੱਥੇ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹਨਾਂ ਗਿਰੋਹਾਂ ਦੇ ਤਾਰ ਚੀਨ ਤੇ ਹਾਂਗਕਾਂਗ ਨਾਲ ਜੁੜੇ ਹੋਏ ਹਨ।
ਇਸ ਸਾਰੇ ਅਪ੍ਰੇਸ਼ਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਪਟਿਆਲਾ ਪੁਲਿਸ ਦੇ ਐਸ.ਐਸ.ਪੀ. ਸ੍ਰੀ ਗੁਰਮੀਤ ਸਿੰਘ ਚੌਹਾਨ ਨੇ ਪੁਲਿਸ ਲਾਈਨ ਵਿਖੇ ਕੀਤੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਹਾਗਕਾਂਗ ਤੋਂ ਭਾਰਤ ਆਇਆ ਰਮਨਜੀਤ ਸਿੰਘ ਉਰਫ ਰੋਮੀ ਪੁੱਤਰ ਬਲਵੀਰ ਸਿੰਘ ਵਾਸੀ ਬੰਗੀ ਕਲਾਂ ਥਾਣਾ ਰਾਮਾਮੰਡੀ ਤੇ ਉਸਦਾ ਸਾਥੀ ਜਗਸੀਰ ਸਿੰਘ ਸੀਰਾ ਉਰਫ ਸੀਰਾ ਸਧਾਣਾ ਪੁੱਤਰ ਭਜਨ ਸਿੰਘ ਵਾਸੀ ਸਧਾਣਾ ਤੇ ਸਾਰਜ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਪੱਕਾ ਕਲਾਂ ਮੈਕਸੀਮਮ ਸਕਿਉਰਟੀ ਜੇਲ ਨਾਭਾ ਵਿਖੇ ਬੰਦ ਆਪਣੇ ਕਿਸੇ ਸਾਥੀ ਨੂੰ ਪੇਸ਼ੀ ‘ਤੇ ਲਿਜਾਦਿਆਂ ਹਥਿਆਰਾਂ ਦੀ ਨੋਕ ਤੇ ਪੁਲਿਸ ਹਿਰਾਸਤ ਚੋਂ ਛੁਡਾਕੇ ਫਰਾਰ ਕਰਾਉਣ ਦੀ ਤਾਕ ਵਿਚ ਹਨ ਇਹ ਅਸਲੇ ਨਾਲ ਲੈਸ ਹਨ ਅਤੇ ਇਕ ਚਿੱਟੇ ਰੰਗ ਦੀ ਹੌਂਡਾ ਸਿਟੀ ਕਾਰ ਵਿੱਚ ਸਵਾਰ ਹਨ ਤੇ ਕਿਸੇ ਵੀ ਸਮੇਂ ਹਮਲਾ ਕਰ ਸਕਦੇ ਹਨ। ਸ੍ਰੀ ਚੌਹਾਨ ਨੇ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਅਧਾਰ ਤੇ ਇਹਨਾ ਵਿਰੁੱਧ ਮੁਕੱਦਮਾ ਨੰਬਰ 60 ਮਿਤੀ 03/06/2016 ਅ/ਧ 379,382,473,475, ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਥਾਣਾ ਕੋਤਵਾਲੀ ਨਾਭਾ ਦਰਜ ਕਰਕੇ ਸੀ.ਆਈ.ਏ.ਸਟਾਫ ਪਟਿਆਲਾ ਤੇ ਸਥਾਨਕ ਪੁਲਿਸ ਨਾਭਾ ਦੀਆਂ ਵੱਖ-ਵੱਖ ਪੁਲਿਸ ਟੀਮਾਂ ਬਣਾਈਆ ਗਈਆਂ ਅਤੇ ਇਨਾ ਮੁਲਜਮਾਂ ਦੀ ਤਲਾਸ਼ ਅਰੰਭੀ ਗਈ, ਨਾਭਾ ਦੀਆਂ ਸਾਰੀਆਂ ਜੇਲਾਂ ਦੀ ਸੁਰੱਖਿਆਂ ਨੂੰ ਚੌਕਸ ਕੀਤਾ ਗਿਆ ਤੇ ਹੋਰ ਸੁਰੱਖਿਆ ਵਧਾਈ ਗਈ। ਐਸ.ਐਸ.ਪੀ. ਨੇ ਦੱਸਿਆ ਕਿ ਜਦੋਂ ਅਪਰਾਧੀਆਂ ਦਾ ਉਕਤ ਗਿਰੋਹ ਕੈਦੀਆ ਤੇ ਹਵਾਲਾਤੀਆਂ ਦੀ ਪੇਸ਼ੀਆਂ ਤੇ ਲਿਜਾਣ ਸਮੇ ਸੁਰੱਖਿਆਂ ਦੀ ਖਬਰ ਲੈਣ ਲਈ ਮੈਕਸੀਮਮ ਸਕਿਉਰਟੀ ਜੇਲ ਵੱਲ ਵਧਿਆ ਤਾਂ ਪਹਿਲਾ ਤੋਂ ਜਾਲ ਵਿਛਾਈ ਬੈਠੀ ਪੁਲਿਸ ਪਾਰਟੀਆਂ ਨੇ ਤਿੰਨਾਂ ਨੂੰ ਕਾਰ ਸਮੇਤ ਕਾਬੂ ਕਰਕੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰੀ ਸਮੇੱ ਰਮਨਜੀਤ ਸਿੰਘ ਰੋਮੀ ਪਾਸੋ ਦੋ ਚਾਈਨਿਜ ਮਾਸਟਰ ਕਾਰਡ ਤੇ 17 ਚਾਈਨਿਜ ਕਰੈਡਿਟ ਕਾਰਡ ਅਤੇ ਇਕ 32 ਬੋਰ ਦਾ ਲੋਡ ਰਿਵਾਲਵਰ ਸਮੇਤ 9 ਜਿੰਦਾ ਰੋਂਦ ,ਜਗਸੀਰ ਸਿੰਘ ਸੀਰਾ ਪਾਸੋ 32 ਬੋਰ ਦਾ ਲੋਡ ਪਿਸਟਲ 9 ਜਿੰਦਾ ਰੋਂਦ ਬਰਾਮਦ ਹੋਏ ਅਤੇ ਗੱਡੀ ਵਿਚੋੱ ਜਾਅਲੀ ਨੰਬਰਾਂ ਦੀਆਂ ਨੰਬਰ ਪਲੇਟਾ ਵੀ ਬਰਾਮਦ ਹੋਈਆ ।
ਜਾਣਕਾਰੀ ਦਿੰਦਿਆ ਸ੍ਰ: ਚੌਹਾਨ ਨੇ ਦੱਸਿਆ ਕਿ ਖੁਦ ਰਮਨਜੀਤ ਸਿੰਘ ਰੋਮੀ ਤੇ ਪਨਾਹ ਦੇ ਮੁਕੱਦਮੇ ਵਿਚ ਫਰਾਰ ਹੈ ਹਾਂਗਕਾਂਗ ਤੋ ਪੜਤਾਲ ਕਰਾਈ ਜਾ ਰਹੀ ਹੈ । ਜਗਸੀਰ ਸਿੰਘ ਸੀਰਾ ਆਪਣੇ ਕਾਲੇਜ ਦੀ ਪੜਾਈ ਦੌਰਾਨ 2008 ਤੋ ਹੀ ਅਪਰਾਧ ਵਿਚ ਪੈ ਗਿਆ ਸੀ ਇਹ ਗਰੈਜੁਏਟ ਹੈ ਤੇ ਇਸ ਦੇ ਖਿਲਾਫ ਲੁੱਟ ਖੋਹ,ਚੋਰੀ, ਡਕੈਤੀ ਤੇ ਕਤਲ ਸਮੇਤ 10 ਮੁਕੱਦਮੇ ਦਰਜ ਹਨ । ਜਗਜੀਤ ਸਿੰਘ ਵਾਸੀ ਪੰਡਵਾਂ, ਇੰਗਲੈਡ ਦਾ ਪੱਕਾ ਨਾਗਰਿਕ ਹੈ ਜਿਸ ਪਾਸ ਉਮਰ ਭਰ ਲਈ ਭਾਰਤ ਦਾ ਵੀਜਾ ਹੈ । ਜਗਸੀਰ ਸਿੰਘ ਵਾਸੀ ਚੱਕਰ, ਖੇਤੀਬਾੜੀ ਕਰਦਾ ਰਿਹਾ ਹੈ। ਮਨਦੀਪ ਸਿੰਘ ਮਕੈਨੀਕਲ ਇੰਜਨਿਅਰਿੰਗ ਦਾ ਡਿਪਲੋਮਾ ਹੋਲਡਰ ਹੈ । ਸਾਰਜ ਸਿੰਘ ਇਸ ਗਰੁੱਪ ਵਿਚ ਤਾਜਾ ਸ਼ਾਮਲ ਹੋਇਆ ਹੈ। ਗ੍ਰਿਫਤਾਰ ਮੁਲਜਮਾਂ ਦੀਆਂ ਦੋਹਾਂ ਗੱਡੀਆਂ ਦੀਆਂ ਕਈ ਕਈ ਜਾਅਲੀ ਨੰਬਰਾ ਦੀਆਂ ਪਲੇਟਾ ਮਿਲੀਆਂ ਹਨ। ਇਸ ਤੋ ਇਲਾਵਾ ਇਹਨਾ ਦੇ ਹੈਕਰ ਸਾਥੀਆਂ ਤੇ ਹੋਰ ਸਾਥੀਆਂ ਦੀ ਤਲਾਸ ਕੀਤੀ ਜਾ ਰਹੀ ਹੈ । ਇਸ ਗਿਹੋਰ ਦੇ ਟਰੱਸਟ ਦੇ ਖਾਤਿਆਂ ਦੀ ਵੀ ਛਾਣਬੀਣ ਕਰਵਾਈ ਜਾ ਰਹੀ ਹੈ । ਫੜੇ ਗਏ ਦੋਸੀਆਂ ਤੋ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਪੁੱਛਗਿੱਛ ਅਤੇ ਅਗਲੇ ਸਾਥੀਆਂ ਦੀ ਗ੍ਰਿਫਤਾਰੀ ਤੋ ਪਿਲਸ ਨੂੰ ਹੋਰ ਵੀ ਅਹਿੰਮ ਇੰਨਸਾਫ ਹੋਣ ਦੀ ਉਮੀਦ ਬਣੀ ਹੋਈ ਹੈ ।
ਉਹਨਾਂ ਦੱਸਿਆ ਕਿ ਸਾਰੇ ਅਪਰੇਸ਼ਨ ਨੂੰ ਨੇਪਰੇ ਚਾੜਨ ਵਿੱਚ ਐਸ.ਪੀ. ਇਨਵੈਸਟੀਗੇਸ਼ਨ ਸ੍ਰੀ ਹਰਵਿੰਦਰ ਸਿੰਘ ਵਿਰਕ, ਡੀ.ਐਸ.ਪੀ. ਇਨਵੇਸ਼ਟੀਗੇਸ਼ਨ ਸ੍ਰੀ ਦਵਿੰਦਰ ਕੁਮਾਰ ਅੱਤਰੀ, ਡੀ.ਐਸ.ਪੀ. ਨਾਭਾ ਸ੍ਰੀ ਮਨਪ੍ਰੀਤ ਸਿੰਘ, ਸੀ.ਆਈ.ਏ. ਪਟਿਆਲਾ ਦੇ ਇੰਚਾਰਜ ਇੰਸਪੈਕਟਰ ਬਿਕਰਮਜੀਤ ਸਿੰਘ ਬਰਾੜ ਅਤੇ ਐਸ.ਐਚ.ਓ. ਨਾਭਾ ਇੰਸਪੈਕਟਰ ਮਹਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ।

