ਪਟਿਆਲਾ

ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਰੁੱਧ ਰੋਸ ਧਰਨਾ 12 ਸਤੰਬਰ ਨੂੰ, ਖਤਮ ਕੀਤੀਆਂ ਪੋਸਟਾਂ ਬਹਾਲ ਕਰਨ ਦੀ ਮੰਗ।

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋ ਪਿਛਲੇ ਸਮੇ ਦੌਰਾਨ ਪੁਨਰਗਠਨ ਦੇ ਨਾਂ ਹੇਠ ਵੱਖ ਵੱਖ ਕੈਟਾਗਰੀਆਂ ਦੀਆਂ ਹਜਾਰਾਂ ਹੀ ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ ਫੀਲਡ ਵਿੱਚ ਕੰਮ ਕਰਦੇ ਵੱਖ ਵੱਖ ਵਰਗਾਂ ਦੇ ਮੁਲਾਜਮਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ ਜਿਸ ਦੇ ਰੋਸ ਵਜੋਂ ਪੀ ਡਬਲਿਊ ਡੀ ਫੀਲਡ ਅਤੇ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਵਲੋਂ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਦੇ ਦਫ਼ਤਰ ਸਾਹਮਣੇ ਮਿੱਤੀ 12/9/2023 ਨੂੰ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਜਨਰਲ ਸਕੱਤਰ ਅਨਿੱਲ ਕੁਮਾਰ ਬਰਨਾਲਾ ਤੇ ਵਿੱਤ ਸਕੱਤਰ ਗੁਰਬਿੰਦਰ ਸਿੰਘ ਚੰਡੀਗੜ ਨੇ ਦੱਸਿਆ ਜਦੋਂ ਪੰਜਾਬ ਦੀ ਮੌਜੂਦਾ ਸਰਕਾਰ ਨੌਜਵਾਨਾਂ ਨੂੰ ਨਵੇਂ ਰੁਜਗਾਰ ਦੇਣ ਦੇ ਦਾਅਵੇ ਕਰ ਰਹੀ ਹੈ ਉਸ ਸਮੇ ਇਹ ਅਧਿਕਾਰੀ ਹਜਾਰਾ ਹੀ ਅਸਾਮੀਆਂ ਖਤਮ ਕਰਕੇ ਨੌਜਵਾਨਾਂ ਦੇ ਭਵਿੱਖ ਵਿੱਚ ਹਨੇਰਾ ਕਰ ਰਿਹਾ ਹੈ ਇਥੇ ਇਹ ਜ਼ਿਕਰਯੋਗ ਹੈ ਕਿ ਜਲ ਸਰੋਤ ਵਿਭਾਗ ਅੰਦਰ ਸਨ 2020 ਤੱਕ ਵੱਖ ਵੱਖ ਕੈਟਾਗਰੀਆਂ ਦੀਆਂ ਕੁੱਲ 24000 ਅਸਾਮੀਆਂ ਸਨ ਇਸ ਤੋਂ ਬਾਅਦ ਦੋ ਵਾਰ ਪੁਨਰਗਠਨ ਦੇ ਨਾਂ ਹੇਠ ਲੱਗਭੱਗ 12000 ਅਸਾਮੀਆਂ ਖਤਮ ਕਰਕੇ ਵਿਭਾਗ ਦੀ ਪੋਸਟਾ ਦੀ ਗਿਣਤੀ ਘਟਾਕੇ ਅੱਧੀ ਕਰ ਦਿੱਤੀ ਗਈ ਹੈ

ਜਿਸ ਕਾਰਨ ਫੀਲਡ ਵਿੱਚ ਮੁਲਾਜ਼ਮਾਂ ਦੀ ਗਿਣਤੀ ਬਹੁਤ ਘੱਟ ਗਈ ਹੈ ਮਿਸਾਲ ਦੇ ਤੌਰ ਤੇ ਪੁਨਰਗਠਨ ਦੇ ਨਾਂ ਹੇਠ ਬੇਲਦਾਰਾਂ ਦੀਆਂ ਆਸਾਮੀਆਂ 7200 ਤੋਂ ਘਟਾ ਕੇ 3200 ਕਰ ਦਿੱਤੀਆਂ ਗਈਆਂ ਹਨ ਇਸ ਵਾਰ ਹੜਾ ਵਿੱਚ ਵੱਧ ਨੁਕਸਾਨ ਹੋਣ ਦਾ ਇੱਕ ਵੱਡਾ ਕਾਰਨ ਮੁਲਾਜਮਾਂ ਦਾ ਨਾਂ ਹੋਣਾ ਵੀ ਹੈ ਮਾਈਨਿੰਗ ਵਿਭਾਗ ਦਾ ਕੰਮ ਵੀ ਜਲ ਸਰੋਤ ਵਿਭਾਗ ਕੋਲ ਹੋਣ ਕਾਰਨ ਮਾਇਨਿੰਗ ਦਾ ਕੰਮ ਵੀ ਜਲ ਸਰੋਤ ਵਿਭਾਗ ਦੇ ਮੁਲਾਜ਼ਮ ਹੀ ਕਰ ਰਹੇ ਹਨ ਜਦ ਕਿ ਮਾਇਨਿੰਗ ਵਿਭਾਗ ਅੰਦਰ ਮੁਲਾਜਮਾਂ ਦੀ ਕੋਈ ਭਰਤੀ ਨਹੀਂ ਕੀਤੀ ਗਈ ।ਇਸ ਤੋ ਇਲਾਵਾ ਦਰਜਾ ਤਿੰਨ ਅਤੇ ਦਰਜਾ ਚਾਰ ਦੇ ਫੀਲਡ ਕਰਮਚਾਰੀਆਂ ਨੂੰ ਪਿਛਲੇ ਲੰਬੇ ਸਮੇਂ ਤੋਂ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ, ਦਰਜਾ ਤਿੰਨ ਅਤੇ ਦਰਜਾ ਚਾਰ ਦੇ ਫੀਲਡ ਮੁਲਾਜ਼ਮਾਂ ਦੇ ਕੋਈ ਤਰੱਕੀ ਦੀ ਵਿਵਸਥਾ ਨਹੀਂ ਮੁਲਾਜ਼ਮ ਜਿਸ ਪੋਸਟ ਤੇ ਲੱਗਦਾ ਹੈ ਉਸੇ ਤੇ ਹੀ ਰਿਟਾਇਰ ਹੋ ਜਾਦਾ ਹੈ, ਨਹਿਰੀ ਕਲੋਨੀਆਂ ਵਿੱਚ ਰਿਹਾਇਸ਼ੀ ਕੁਆਟਰਾਂ ਦੀ ਮੁਰੰਮਤ ਕਰਵਾਈ ਜਾਵੇ, ਡੈਮਾ ਅਤੇ ਹੈਡਾਂ ਉਤੇ ਲਾਈਟਾਂ ਅਤੇ ਪੀਣ ਵਾਲੇ ਪਾਣੀ ਅਤੇ ਕੁਆਟਰਾਂ ਦੀ ਮੁਰੰਮਤ ਕਰਵਾਈ ਜਾਵੇ ਜਲ ਸਰੋਤ ਵਿਭਾਗ ਅੰਦਰ ਪੁਨਰਗਠਨ ਕਾਰਨ ਖਤਮ ਕੀਤੀਆਂ ਗਈਆਂ ਅਸਾਮੀਆਂ ਬਹਾਲ ਕੀਤੀਆਂ ਜਾਣ ਜਿਨਾਂ ਚਿਰ ਉਹ ਨਹੀਂ ਹੋ ਜਾਂਦੀਆ ਪੁਨਰਗਠਨ ਦੇ ਅਮਲ ਤੇ ਰੋਕ ਲਗਾਈ ਜਾਵੇ ,ਜਲ ਸਰੋਤ ਵਿਭਾਗ ਅੰਦਰ ਖਾਲੀ ਅਸਾਮੀਆਂ ਨੂੰ ਰੈਗੂਲਰ ਭਰਤੀ ਰਾਹੀ ਪੁਰ ਕੀਤਾ ਜਾਵੇ। ਇਸ ਲਈ ਜੋਨ ਪਟਿਆਲਾ ਵੱਲੋ ਜਸਵੀਰ ਖੋਖਰ, ਲਖਵਿੰਦਰ ਖਾਨਪੁਰ ,ਗੁਰਦਰਸਨ ਸਿੰਘ,ਅਵਤਾਰ ਸਿੰਘ ,ਹਰਵੀਰ ਸਿੰਘ ,ਦਰਸਨ ਰੋਗਲਾ,ਨਾਥ ਸਿੰਘ,ਕਰਮ ਸਿੰਘ, ਰਜਿੰਦਰ ਸਿੰਘ,ਪਰਕਾਸ ਸਿੰਘ ਤੇ ਨਰੇਸ ਕੁਮਾਰ ਦੀ ਅਗਵਾਈ ਵਿੱਚ ਝੰਡੇ ਤੇ ਬੈਨਰਾ ਨਾਲ ਵੱਡੀ ਗਿਣਤੀ ਫੀਲਡ ਕਾਮੇ ਚੰਡਿਗੜ ਵੱਲ ਨੂੰ ਕੁੱਚ ਕਰਨਗੇ ।

Leave a Reply

Your email address will not be published. Required fields are marked *