ਪਟਿਆਲਾ

ਅਰਾਧਨਾਂ ਕਲਾ ਮੰਚ ਵਲੋਂ ‘ਏਕ ਓਮੀਦ ਐੱਨ. ਜੀ. ਓ’ ਦੇ ਸਾਂਝੇ ਉਪਰਾਲੇ ਨਾਲ ਕੀਤੇ ਗਏ ਚਾਰ ਗਰੀਬ ਜੋੜਿਆਂ ਦੇ ਸਮੂਹਿਕ ਵਿਆਹ

ਪਟਿਆਲਾ, 6 ਜੂਨ (ਮਧੂਸਾਰ ਬਿਊਰੋ)
ਲੰਘੇ ਦਿਨਾਂ ਅਰਾਧਨਾ ਕਲਾ ਮੰਚ ਵਲੋਂ ਸਥਾਨਕ ਅਮਰ ਆਸ਼ਰਮ ਵਿਖੇ ਚਾਰ ਜ਼ਰੂਰਤਮੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ ਤੇ ਨਾਲ ਹੀ ਇਕ ਕੌਮੀ ਪੱਧਰ ਦੀ ਐੱਨ. ਜੀ. ਓ. ਸੋਸ਼ਲ ਵੈਲਫੇਅਰ ਦੀ ਓਪਨਿੰਗ ਆਈ. ਜੀ. ਪਟਿਆਲਾ ਰੇਂਜ ਸ. ਪਰਮਰਾਜ ਸਿੰਘ ਉਮਰਾਨੰਗਲ ਦੁਆਰਾ ਵਲੋਂ ਕੀਤੀ ਗਈ।

ਮੰਚਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਵਿਮਲ ਸ਼ਰਮਾ ਨੇ ਦੱਸਿਆ ਕਿ ਮੰਚ ਵਲੋਂ ਹੁਣ ਤੱਕ 1970 ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਅਰਾਧਨਾ ਕਲਾ ਮੰਚ ਜੋ ਕਿ ਪੰਜਾਬ ਲੈਵਲ ‘ਤੇ ਰਜਿਸਟਰ ਸੀ ਹੁਣ ਉਸਨੂੰ ਆਲ ਓਵਰ ਇੰਡੀਆ ਐੱਨ. ਜੀ. ਓ. ਸੋਸ਼ਲ ਵੈਲਫੇਅਰ ਅਰਾਧਨਾ ਕਲਾ ਮੰਚ ਦੇ ਨਾਮ ਹੇਠ ਰਜਿਸਟਰ ਵੀ ਕਰ ਦਿੱਤਾ ਗਿਆ ਹੈ, ਜਿਸ ਦੀ ਓਪਨਿੰਗ 5 ਜੂਨ ਨੂੰ ਆਈ. ਜੀ. ਪਟਿਆਲਾ ਰੇਂਜ ਪਰਮਰਾਜ ਸਿੰਘ ਉਮਰਾਨੰਗਲ ਦੁਆਰਾ ਕੀਤੀ ਗਈ ਸੀ। ਇਸ ਮੌਕੇ ਐੱਨ. ਜੀ. ਓ. ਦੇ ਪ੍ਰਧਾਨ ਵਿਮਲ ਸ਼ਰਮਾ ਨੇ ਦੱਸਿਆ ਕਿ ਇਸ ਐੱਨ. ਜੀ. ਓ. ਦੁਆਰਾ ਹੁਣ ਵੱਡੇ ਪੱਧਰ ‘ਤੇ ਸਮਾਜ ਭਲਾਈ ਦੇ ਕੰਮਾਂ ਦੇ ਨਾਲ-ਨਾਲ ਬਹੁਤ ਹੀ ਜਲਦ ਸ਼ਹਿਰ ਵਿਚ ਸਿਲਾਈ ਸੈਂਟਰ, ਕੰਪਿਊਟਰ ਸੈਂਟਰ, ਬਿਊਟੀਸ਼ੀਅਨ ਦਾ ਕੋਰਸ ਦਾ ਆਰੰਭ ਕੀਤਾ ਜਾਵੇਗਾ ਅਤੇ ਹਰ ਸਾਲ ਵੱਧ ਤੋ ਵੱਧ ਗਰੀਬ ਵਿਦਿਆਰਥੀਆਂ ਨੂੰ ਕਾਪੀਆਂ ਕਿਤਾਬਾ ਅਤੇ ਯੂਨੀਫਾਰਮ, ਦਿੱਤੀ ਜਾਇਆ ਕਰੇਗੀ ਅਤੇ ਨਾਲ ਹੀ ਉਨਾ ਨੇ ਦੱਸਿਆ ਕਿ ਸਰਕਾਰ ਨੂੰ ਐੱਨ. ਜੀ. ਓ.ਦੇ ਨਾਲ ਜੋੜ ਕੇ ਸਰਕਾਰ ਦੁਆਰ ਐੱਨ. ਜੀ. ਓ. ਉਪਰ ਜਮੀਨ ਲੈ ਕੇ ਉਸ ਉੱਪਰ ਬਿਰਧ ਅਤੇ ਅਨਾਥ ਆਸ਼ਰਮ ਦਾ ਆਰੰਭ ਕੀਤਾ ਜਾਵੇਗਾ। ਇਸ ਮੌਕੇ ਐੱਨ. ਜੀ. ਓ. ਦੇ ਸਮੂਹ ਮੈਂਬਰ ਤੇ ਸਹਿਯੋਗੀ ਜਿਵੇ ਕਿ ਮਹੰਤ ਆਤਮਾ ਰਾਮ ਜੀ,ਸ਼੍ਰੀ ਕੇ.ਕੇ ਸ਼ਰਮਾ, ਸੁਰਜੀਤ ਸਿੰਘ ਅਵਲੋਵਾਲ, ਹਰਪਾਲ ਜੂਨੇਜ਼ਾ, ਤਰਸੇਮ ਸੈਣੀ (ਪ੍ਰਧਾਨ ਆਲ ੰਿÂੰਡੀਆਂ ਰਾਈਸ ਮਿੱਲ
ਐਸੋ:) ਇੰਦਰ ਮੋਹਨ ਸਿੰਘ ਬਜਾਜ, ਹਰਕੀਰਤ ਸਿੰਘ ਸਿੱਧੂ, ਅਵਤਾਰ ਸਿੰਘ ਐਮ ਡੀ(ਗੋਪਾਲ ਸਵੀਟਸ), ਮੋਹਿਤ ਗੋਇਲ ਸ਼੍ਰੀ ਪਿਆਰੇ ਲਾਲ ਸ਼ਰਮਾ,ਰਾਜਦੀਪ ਸਿੰਘ, ਰਮਨ ਸੈਣੀ, ਮੁਨੀਸ਼ ਗੁਪਤਾ, ਸੁਨੀਲ ਬਡੇਰਾ, ਵਰਿੰਦਰ ਸਿੰਘ ਬਾਵਾ, ਅਨੂਪੇਸ਼ ਗਰਗ, ਨੀਲ ਕਮਲ ਜੁਨੇਜਾ, ਗਿਆਨ ਚੰਦ ਮਿੱਤਲ, ਭਗਵੰਤ ਸਿੰਘ, ਇੰਜ: ਵਰਿੰਦਰ ਸਿੰਘ, ਇੰਜ: ਕੁਲਾਰ ਜੀ,ਰਾਜੇਸ਼ ਕੇਹਰ, ਮੁਕੇਸ਼ ਕੁਮਾਰ, ਮੁਨੀਸ਼ ਕੁਮਾਰ,ਹਰੀਸ਼ ਸੇਠ,ਸੁਭਾਸ਼ ਚੰਦ, ਓੁਮ ਪ੍ਰਕਾਸ਼, ਡਾ. ਜ਼ੋਗਿੰਦਰ ਪਾਲ ਮਿੱਤਲ, ਡਾ.ਚਮਨ ਸ਼ਰਮਾ, ਹਰੀਸ਼ ਟੰਡਨ, ਅਜੀਤ ਸਾਹਨੀ, ਆਸ਼ੂ ਗਰਗ, ਕੁੰਵਰਜੀਤ ਸਿੰਘ, ਸੋਹਣਦੀਪ ਸਿੰਘ, ਵਿਪਲ ਸਿੰਗਲਾ, ਰੰਿਜੰਦਰ ਕੁਮਾਰ, ਮੋਹਨ ਸਿੰਗਲਾ
ਆਦਿ ਹਾਜਰ ਸਨ। ਆਏ ਹੋਏ ਸਾਰੇ ਮਹਿਮਾਨਾ ਅਤੇ ਸਹਿਯੋਗੀਆਂ ਨੇ ਐਨ ਜੀ À ਦੇ ਪ੍ਰਧਾਨ ਬਣੇ ਵਿਮਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਅੰਜਲੀ ਸ਼ਰਮਾ ਨੂੰ ਵਧਾਈਆਂ ਦਿੰਦੇ ਹੋਏ ਉਨ੍ਹਾਂ ਤੇ ਉਮੀਦ ਉਹ ਇਸ ਐੱਨ. ਜੀ. ਓ. ਦੁਆਰ ਉੱਚ ਪੱਧਰ ਦੇ ਕੰਮ ਕਰਕੇ ਆਪਣੇ ਸਾਰੇ ਸਹਿਯੋਗੀਆਂ ਅਤੇ ਮੈਂਬਰਾਂ ਦਾ ਮਾਨ ਵਧਾਉਣਗ। ਇਸ ਐੱਨ. ਜੀ. ਓ. ਦੇ ਚੀਫ ਪੈਟਰਨ ਵਿਜੇ ਚੋਪੜਾ ਜੀ ਅਤੇ ਪੈਟਰਨ ਪਰਮਰਾਜ ਸਿੰਘ ਉਮਰਾਨੰਗਲ ਆਈ ਜੀ ਪਟਿਆਲਾ ਜ਼ੋਨ ਨਿਯੁਕਤ ਕੀਤੇ ਗਏ।

Leave a Reply

Your email address will not be published. Required fields are marked *