ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਅਧਿਆਪਕ ਦਿਵਸ ਤੇ ਪ੍ਰਿਸੀਪਲ ਬਲਬੀਰ ਸਿੰਘ ਜੋੜਾ ਸਨਮਾਨਿਤ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਰਤ ਰਤਨ ਡਾ.ਸ਼ਰਵਪੱਲੀ ਰਾਧਾਕਿਸ਼ਨ ਨੂੰਸਮਰਪਿਤ ਅਧਿਆਪਕ ਦਿਵਸ ਮੌਕੇਸਰਕਾਰੀ ਸਮਾਰਟ ਸਕੂਲ ਮਾਡਲ ਟਾਊਨ ਵਿੱਚ ਪ੍ਰਿੰਸੀਪਲ ਬਲਬੀਰ ਸਿੰਘ ਜੋੜਾ ਦੀ ਪ੍ਰਧਾਨਗੀ ਹੇਠ ਅਧਿਆਪਕ ਦਿਵਸ ਤੇ ਅਧਿਆਪਕਾ ਦਾ ਸਨਮਾਨ ਕੀਤਾ।ਜਿਸ ਵਿੱਚ ਮੁੱਖ ਮਹਿਮਾਨ ਉੱਘੇ ਸਮਾਜ ਸੇਵਕ ਪ੍ਰਿੰਸੀਪਲ ਬਲਬੀਰ ਸਿੰਘ ਜੋੜਾ ਨੇ ਆਪਣੇ ਉਦਘਾਟਨੀ ਭਾਸ਼ਨ ਸੁਰੂ ਕਰਨ ਤੋ ਪਹਿਲਾ ਡਾ. ਰਾਧਾਕਿਸ਼ਨ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਤੇ ਉਹਨਾ ਦੀ ਜੀਵਨੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਵਿਦਿਆਰਥੀਆ ਨੂੰ ਦਿਤੀ।ਤੇ ਆਪਣੇ ਬਾਰੇ ਵੀ ਦੱਸਿਆ ਕੀ ਮੈ ਕਿਸ ਤਰਾ ਮੇਹਨਤ ਕਰ ਕੇ ਅੱਜ ਪ੍ਰਿੰਸੀਪਲ ਤੱਕ ਪਹੁੰਚਿਆ।ਮੇਹਨਤ ਕਰਨੇ ਵਾਲੋ ਕੀ ਕਭੀ ਹਾਰ ਨਹੀ ਹੋਤੀ।ਖਾਸ ਤੋਰ ਤੇ ਪਹੁੰਚੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਉਹਨਾ ਦੇ ਨਾਲ ਸ਼ਹੀਦੇ ਆਜ਼ਮ ਸ੍ਰ.ਭਗਤ ਸਿੰਘ ਰਾਜ ਯੁਵਾ ਪੁਰਸਕਾਰ ਵਿਜੇਤਾ ਪਰਮਿੰਦਰ ਭਲਵਾਨ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਅਤੇ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ,ਗਵਰਨਰ ਅਵਾਰਡੀ ਜਤਵਿੰਦਰ ਗਰੇਵਾਲ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਇੰਦਰਜੀਤ ਸਿੰਘ ਖਰੋਡ ਨੇ ਅਧਿਆਪਕ ਦਿਵਸ ਤੇ ਅਧਿਆਪਕਾਵਾ ਨੂੰ ਵਧਾਈ ਦੇਣ ਲਈ ਪਹੁੰਚੇ, ਹਰਪ੍ਰੀਤ ਕੌਰ ਹਿੰਦੀ ਮਿਸਟ੍ਰੈਸ ਮੈਂਬਰ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਨੇ ਆਪਣੇ ਪਿਤਾ ਸਵਰਗਵਾਸੀ ਕਰਤਾਰ ਸਿੰਘ ਪਹਿਲਵਾਨ (ਸਰੀਰਿਕ ਸਿਖਿਆ ਕੋਚ)ਦੀ ਯਾਦ ਵਿੱਚ ਇਸ ਸਕੂਲ ਦੇ ਪ੍ਰਿੰਸੀਪਲ ਨੂੰ 11000/ਰੁਪਏ ਤੇ ਸੁਸਾਇਟੀ ਵਲੋ ਸਿਰੋਪਾਓ ਭੇਟ ਕੀਤਾ। ਇਸ ਮੌਕੇ ਹਰਪ੍ਰੀਤ ਕੌਰ ਨੇ ਕਿਹਾ ਕਿ ਕਿਹਾ ਕਿ ਹਰ ਸਾਲ ਸਵਰਗਵਾਸੀ ਕਰਤਾਰ ਸਿੰਘ ਪਹਿਲਵਾਨ ਜੀ ਦੀ ਯਾਦ ਵਿੱਚ ਇਹ ਇਨਾਮੀ ਪੁਰਸਕਾਰ ਹਰ ਸਾਲ ਦਿੱਤਾ ਜਾਵੇਗਾ, ਇਸ ਮੌਕੇ ਬੱਚਿਆ ਵਲੋ ਰੰਗਾ ਰੰਗ ਪ੍ਰਗੋਰਾਮ ਪੇਸ ਕੀਤਾ ਗਿਆ।ਸਟੇਜ ਦਾ ਸੰਚਾਲਨ ਬਹੁਤ ਹੀ ਸੁਚੱਜੇ ਢੰਗ ਨਾਲ ਹਰਪ੍ਰੀਤ ਕੌਰ ਨੇ ਕੀਤਾ ।

