ਸਿਹਤ ਪ੍ਰੋਗਰਾਮਾ ਦੀਆਂ ਪ੍ਰਾਪਤੀਆਂ ਦਾ ਰੀਵਿਉ ਕਰਨ ਲਈ ਸਿਵਲ ਸਰਜਨ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਦੀ ਕੀਤੀ ਮੀਟਿੰਗ।
ਮਿਸ਼ਨ ਇੰਦਰਧਨੁਸ਼ ਪ੍ਰੋਗਰਾਮ ਤਹਿਤ ਯੋਗ ਬੱਚਿਆਂ ਦਾ ਟੀਕਾਕਰਨ ਬਣਾਇਆ ਜਾਵੇ ਯਕੀਨੀ।
ਪਟਿਆਲਾ 09 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਸੁਬੇ ਦੇ ਲੋਕਾਂ ਨੂੰ ਸਰਕਾਰੀ ਹਸਪਤਾਲਾ ਵਿੱਚ ਮਿਆਰੀ ਸਿਹਤ ਸਹੁਲਤਾਂ ਉਪਲਬਧ ਕਰਵਾਉਣ, ਦਿੱਤੇ ਟੀਚੇ ਮਿੱਥੇ ਸਮੇਂ ਵਿੱਚ ਪੂਰੇ ਕਰਨ ਅਤੇ ਵੱਖ ਵੱਖ ਸਿਹਤ ਪ੍ਰੋਗਰਾਮਾ ਦੀਆਂ ਪ੍ਰਾਪਤੀਆਂ ਦਾ ਰੀਵਿਉ ਕਰਨ ਲਈ ਸਿਵਲ ਸਰਜਨ ਡਾ. ਰਮਿੰਦਰ ਕੋਰ ਵੱਲੋਂ ਦਫਤਰ ਸਿਵਲ ਸਰਜਨ ਦੇ ਸਮੂਹ ਸਿਹਤ ਪ੍ਰੋਗਰਾਮ ਅਫਸਰਾਂ ਅਤੇ ਬਲਾਕਾਂ ਤੇ ਸਬ ਡਵੀਜਨ ਹਸਪਤਾਲਾ ਦੇ ਸੀਨੀਅਰ ਮੈਡੀਕਲ ਅਫਸਰਾਂ ਦੀ ਮੀਟਿੰਗ ਕੀਤੀ। ਮੀਟਿੰਗ ਵਿੱਚ ਹਾਜਰੀਨ ਨੂੰ ਸੰਬੋਧਨ ਕਰਦੇ ਸਿਵਲ ਸਰਜਨ ਡਾ. ਰਮਿੰਦਰ ਕੋਰ ਨੇਂ ਕਿਹਾ ਕਿ ਮਿਤੀ 11 ਤੋਂ 16 ਸਤੰਬਰ ਤੱਕ ਚਲਾਏ ਜਾ ਰਹੇ ਮਿਸ਼ਨ ਇੰਦਰਧਨੁਸ਼ ਪ੍ਰੋਗਰਾਮ ਤਹਿਤ ਉਹ ਬੱਚੇ ਜੋ ਕਿਸੇ ਕਾਰਣ ਟੀਕਾਕਰਨ ਤੋਂ ਵਾਂਝੇ ਰਹਿ ਗਏ ਜਾਂ ਜਿਹਨਾਂ ਬੱਚਿਆਂ ਦਾ ਅਧੂਰਾ ਟੀਕਾਕਰਨ ਹੋਇਆ ਹੈ, ਦਾ ਮਾਰੂ ਬਿਮਾਰੀਆਂ ਤੋਂ ਬਚਾਅ ਲਈ ਸੰਪੂਰਣ ਟੀਕਾਕਕਰਨ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਇਸ ਮੁਹਿੰਮ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਮੁਹਿੰਮ ਸਬੰਧੀ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ।ਸਿਹਤ ਸੰਸਥਾਂਵਾ ਦੀ ਸਾਫ ਸਫਾਈ, ਲੋੜੀਂਦੀਆਂ ਦਵਾਈਆਂ ਅਤੇ ਸਟਾਫ ਦਾ ਡਿਉਟੀ ਤੇਂ ਸਮੇਂ ਸਿਰ ਆਉਣਾ ਤੇਂ ਡਿਉਟੀ ਸਮੇਂ ਦੋਰਾਣ ਡਿਉਟੀ ਤੇਂ ਹਾਜਰੀ ਨੂੰ ਵੀ ਚੈਕ ਕੀਤਾ ਜਾਵੇ।
ਡੇਂਗੁ ਦੇ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਇਸ ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮਾ ਵਿੱਚ ਤੇਜੀ ਲਿਆਂਦੀ ਜਾਵੇ ,ਖੜੇ ਪਾਣੀ ਵਿੱਚ ਲਾਰਵਾ ਸਾਈਡਲ ਦਵਾਈ ਦਾ ਸਪਰੇਅ ਯਕੀਨੀ ਬਣਾਇਆ ਜਾਵੇ ਅਤੇ ਜਿਸ ਏਰੀਏ ਵਿੱਚ ਡੇਂਗੂ ਕੇਸ ਆ ਰਹੇ ਹਨ ਉਥੇ ਫੋਗਿੰਗ ਕਰਵਾਉਣੀ ਵੀ ਯਕੀਨੀ ਬਣਾਈ ਜਾਵੇ।ਹੋਟ ਸਪੋਟ ਏਰੀਏ ਵੱਲ ਖਾਸ ਧਿਆਨ ਦਿੱਤਾ ਜਾਵੇ।ਬੁਖਾਰ ਦੇ ਕੇਸਾਂ ਦੀ ਮਲੇਰੀਆ ਜਾਂਚ ਲਈ ਸਲਾਈਡ ਵੀ ਯਕੀਨੀ ਬਣਾਈ ਜਾਵੇ।ਬਲਾਕ ਕੋਲੀ ਨੂੰ ਮੌਤੀਆ ਮੁਕਤ ਕਰਨ ਲਈ ਖਾਸ ਉਪਰਾਲੇ ਕੀਤੇ ਜਾਣ।ਸਿਵਲ ਸਰਜਨ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿੱਚ ਸਟਾਫ ਦੀ ਹਾਜਰੀ ਚੈਕਕ ਕਰਨ ਅਤੇ ਕਲ਼ੀਨਿਕਾ ਵਿੱਚ ਦਿੱਤੀਆ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜਾ ਲੈਣ ਲਈ ਕਲ਼ੀਨਿਕਾਂ ਦਾ ਸਮੇਂ ਸਮੇਂ ਨਿਰੀਖਣ ਕੀਤਾ ਜਾਵੇ। ਮੀਟਿੰਗ ਦੋਰਾਣ ਹੋਰ ਬਣਾਏ ਜਾਣ ਵਾਲੇ ਆਮ ਆਦਮੀ ਕਲੀਨਿਕਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਦੋਰਾਣ ਸਮੂਹ ਸਿਹਤ ਪ੍ਰੋਗਰਾਮ ਯੁਨੀਵਰਸਲ ਟੀਕਾਕਰਨ ਪ੍ਰੋਗਰਾਮ , ਰਾਸ਼ਟਰੀ ਪਰਿਵਾਰ ਭਲਾਈ ਪ੍ਰੋਗਰਾਮ , ਰਾਸ਼ਟਰੀ ਅੰਧਰਾਤਾ ਰੋਕੂ ਪ੍ਰੋਗਰਾਮ , ਰਾਸ਼ਟਰੀ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ, ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ , ਆਰ.ਸੀ.ਐਚ ,ਰਾਸ਼ਟਰੀ ਪ੍ਰੋਗਰਾਮ ਫਾਰ ਦੀ ਕੰਟਰੋਲ ਆਫ ਕੈਂਸਰ, ਡਾਇਬਟਿਕ, ਸਟਰੋਕ, ਸਰਬਤ ਸਿਹਤ ਬੀਮਾ ਯੋਜਨਾ ਆਦਿ ਦੇ ਟੀਚਿਆਂ ਦੀ ਪ੍ਰਾਪਤੀ ਦਾ ਵੀ ਰੀਵਿਉ ਕੀਤਾ ਗਿਆ।

