ਪਟਿਆਲਾ

ਬਸੰਤ ਰਿਤੂ ਕਲੱਬ ਨੇ ਲਗਾਇਆ 9ਵਾਂ ਬਾਗ।

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਅਦਾਰਾ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਫੋਕਲ ਪੁਆਇੰਟ ਪਟਿਆਲਾ ਵਿਖੇ 9ਵਾਂ ਫੱਲਦਾਰ ਪੌਦਿਆਂ ਦਾ ਬਾਗ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਆਖਿਆ ਕਿ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਪਟਿਆਲਾ ਵਿਖੇ 9 ਫੱਲਦਾਰ ਪੌਦਿਆਂ ਦੇ ਬਾਗ ਲਗਾਏ ਗਏ ਹਨ। ਜਿਨ੍ਹਾਂ ਵਿੱਚ ਲਗਭਗ 2000 ਫੱਲਦਰ ਪੌਦੇ ਲਗਾਏ ਗਏ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਨੇ ਆਖਿਆ ਕਿ ਕਲੱਬ ਵੱਲੋਂ ਫੋਕਲ ਪੁਆਇੰਟ ਵਿਖੇ 165 ਫੱਲਦਾਰ ਪੌਦੇ ਲਗਾ ਕੇ 165 ਫੱਲਦਾਰ ਪੌਦੇ ਲਗਾਏ ਗਏ, ਜੋ ਬਾਗ ਲਗਾਇਆ ਗਿਆ ਹੈ

ਉਸ ਦੀ ਦੇਖਭਾਲ ਅਤੇ ਪਾਣੀ ਦੀ ਜਿੰਮੇਵਾਰੀ ਸਤੀਸ਼ ਕੁਮਾਰ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਮੈਂਬਰ ਨੇ ਨਿੱਜੀ ਤੌਰ ਤੇ ਲਿੱਤੀ। ਕਲੱਬ ਸੰਸਥਾਪਕ ਨੇ ਇਹ ਵੀ ਦੱਸਿਆ ਕਿ ਕਲੱਬ ਵੱਲੋਂ ਹੁਣ ਤੱਕ ਪੰਜਾਬ ਦੇ ਪੰਜ ਜਿਲਿਆ ਵਿੱਚ 3,50,000 ਪੌਦੇ ਲਗਾਏ ਗਏ ਹਨ ਅਤੇ ਜਿਸ ਤੇ ਲਗਭਗ ਕਲੱਬ ਵੱਲੋਂ 35 ਲੱਖ ਰੁਪਏ ਖਰਚ ਕੀਤੇ ਗਏ ਹਨ। ਕਲੱਬ ਜਿਥੇ ਬਾਗ ਲਗਾ ਰਿਹਾ ਹੈ ਉਸ ਦੇ ਨਾਲ ਨਾਲ ਕਿਸਾਨਾਂ ਦੇ ਟਿਊਬਲਾਂ ਤੇ ਵੀ ਫੱਲਦਾਰ ਪੌਦੇ ਲਗਾਉਣ ਦੀ ਮੁਹਿੰਮ ਚਲਾ ਰਿਹਾ ਹੈ ਅਤੇ ਕਲੱਬ ਵੱਲੋਂ 500 ਪਿੰਡਾਂ ਵਿੱਚ ਪੌਦੇ ਲਗਾਏ ਜਾ ਚੁੱਕੇ ਹਨ ਅਤੇ ਕਲੱਬ ਵੱਲੋਂ ਯੂਥ ਕਲੱਬਾਂ, ਪੰਚਾਇਤਾਂ ਦੇ ਸਹਿਯੋਗ ਨਾਲ ਪੌਦੇ ਲਗਾਉਣ ਦੀ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਮਨੀ ਕੁਮਾਰ, ਮੁਕੇਸ਼ ਕੁਮਾਰ, ਹਰਜੀਤ ਸਿੰਘ, ਅਮਰੀਸ਼ ਸ਼ਰਮਾ, ਧਰਮਿੰਦਰ ਕੁਮਾਰ ਆਦਿ ਹਾਜਰ ਸਨ।

Leave a Reply

Your email address will not be published. Required fields are marked *