ਖ਼ਾਲਸਾ ਕਾਲਜ ਪਟਿਆਲਾ ਵਿਖੇ ਤਿੰਨ ਰੋਜ਼ਾ ‘‘ਕਿਊਮਨੀਕੇਸ਼ਨ ਸਕਿੱਲ ਐਂਡ ਐਨਾਲਾਇਟਕ ਸਕਿੱਲ’’ ਸਿਖਲਾਈ ਪ੍ਰੋਗਰਾਮ ਸਮਾਪਤ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵਿਖੇ ‘‘ਕਿਊਮਨੀਕੇਸ਼ਨ ਸਕਿੱਲ ਐਂਡ ਐਨਾਲਾਇਟਕ ਸਕਿੱਲ’’ ਵਿਸ਼ੇ ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ ਹੋ ਗਿਆ। ਸਕੱਤਰ ਵਿੱਦਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਸਾਹਿਬ ਦੀ ਯੋਗ ਅਗਵਾਈ ਹੇਠ, ਇਹ ਸਿਖਲਾਈ ਪ੍ਰੋਗਰਾਮ ਕਾਲਜ ਵਿਖੇ ਡਾ. ਗੰਡਾ ਸਿੰਘ ਕੈਰੀਅਰ ਗਾਈਡੈਂਸ ਕਾਊਂਸਲਿੰਗ ਅਤੇ ਪਲੇਸਮੈਂਟ ਸੈੱਲ ਵਲੋਂ ਫਰੈਂਡਜ਼ ਯੂਨੀਅਨ ਫਾਰ ਐਨਰਜੀਜ਼ਿੰਗ ਲਿਵਜ਼ (ਫਿਊਲ) ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਦੋ ਬੈਚਾਂ ਵਿਚ ਭਾਗ ਲਿਆ। ਇਨਹਾਂ ਬੈਚਾਂ ਨੂੰ ੳੱਚ ਪੇਸ਼ੇਵਰ ਟ੍ਰੇਨਰਾਂ ਦੁਆਰਾ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਸ੍ਰੀ .ਸ਼ਵੇਤਾ ਗਾਵੜੇ, ਪੂਨੇ ਤੋਂ ਸ਼੍ਰੀਮਤੀ ਨਮਰਤਾ ਸ਼੍ਰੀ ਤਿਵਾੜੀ, ਡੀਨ ਪਲੇਸਮੈਂਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਸਾਹਿਬ ਹਾਜ਼ਰ ਸਨ । ਇਸ ਮੌਕੇ ਉਨਹਾਂ ਨੇ ਹੋਣਹਾਰ ਵਿਦਿਆਰਥੀਆਂ ਦੀ ਚੋਣ ਵੀ ਕੀਤੀ । ਆਪਣੇ ਸੈਸ਼ਨਾਂ ਦੌਰਾਨ, ਟਰੇਨਰਜ਼ ਨੇ ਵਿਦਿਆਰਥੀਆਂ ਨੂੰ ਸੰਚਾਰ ਹੁਨਰ ਨੂੰ ਬਿਹਤਰ ਬਣਾਉਣ ਲਈ ਸੁਝਾਅ ਦਿੱਤੇ ਜੋ ਕਿ ਇੱਕ ਪੇਸ਼ੇਵਰ ਵਜੋਂ ਉਹਨਾਂ ਦੇ ਮੁਲ ਨੂੰ ਵਧਾਏਗਾ ਅਤੇ ਉਹਨਾਂ ਦੇ ਚੰਗੇ ਕੈਰੀਅਰ ਦੀਆਂ ਸੰਭਾਵਨਾਵਾਂ ਪੈਦਾ ਕਰੇਗਾ।
ਇਸ ਮੌਕੇ ਡਾ: ਬੀ.ਐਸ. ਭੁੱਲਰ, ਡੀਨ, ਪਲੇਸਮੈਂਟ, ਐਸ.ਜੀ.ਪੀ.ਸੀ, ਸ੍ਰੀ ਅੰਮਿ੍ਰਤਸਰ ਵੱਲੋਂ ਵਿਦਿਆਰਥੀਆਂ ਦੇ ਇਸ ਸਿਖਲਾਈ ਪ੍ਰੋਗਰਾਮ ਦੇ ਭਰਵਾਂ ਹੁੰਗਾਰੇ ਨੂੰ ਵੇਖਦਿਆ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਰਾਹੀਂ ਕਾਫ਼ੀ ਕੁਝ ਸਿੱਖਣ ਵਿੱਚ ਮਦਦ ਕਰੇਗਾ ਅਤੇ ਭਵਿੱਖ ਵਿਚ ਕਿੱਤਾ ਮੁਖੀ ਬਣ ਲਈ ਅਤੇ ਹੋਰ ਮੇਹਨਤ ਕਰਨ ਲਈ ਉਤਸਾਹਿਤ ਵੀ ਕਰੇਗਾ। ਇਸ ਮੌਕੇ ਕਾਲਜ ਪਿ੍ਰੰਸੀਪਲ ਡਾ: ਧਰਮਿੰਦਰ ਸਿੰਘ ਉੱਭਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੰਚਾਰ ਹੁਨਰਾਂ ਤੇ ਅਜਿਹੇ ਸਿਖਲਾਈ ਪ੍ਰੋਗਰਾਮ ਵਿਦਿਆਰਥੀਆਂ ਦੀਆਂ ਖੂਬੀਆਂ ਅਤੇ ਕਮਜ਼ੋਰੀਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ੳਨਹਾਂ ਖੇਤਰਾਂ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਦੇ ਹਨ, ਜਿੱਥੇ ਵਿਦਿਆਰਥੀ ਵਿਅਕਤੀਗਤ ਪੱਧਰ ਤੇ ਵਿਕਾਸ ਕਾਰਜ ਕਰ ਰਹੇ ਹੁੰਦੇ ਹਨ। ਕਾਲਜ ਡਿਪਟੀ ਪਿ੍ਰੰਸੀਪਲ ਡਾ: ਜਸਲੀਨ ਕੌਰ ਨੇ ਵਿਦਿਆਰਥੀਆਂ ਨੂੰ ਬ੍ਰਾਂਡ ਅੰਬੈਸਡਰ ਬਣਨ ਲਈ ਪ੍ਰੇਰਿਆ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਅਜਿਹੇ ਪ੍ਰੋਗਰਾਮਾਂ ਦਾ ਲਾਭ ਉਠਾ ਸਕਣ। ਇਸ ਮੌਕੇ ਪ੍ਰੋ: ਜਸਪ੍ਰੀਤ ਕੌਰ, ਡੀਨ ਪਲੇਸਮੈਂਟ ਨੇ ਸਿਖਲਾਈ ਪ੍ਰੋਗਰਾਮ ਬਾਰੇ ਸ਼ਾਨਦਾਰ ਫੀਡਬੈਕ ਦੇਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਾਅਦਾ ਕੀਤਾ ਕਿ ਸੈੱਲ ਵੱਲੋਂ ਇਹ ਪ੍ਰੋਗਰਾਮ ਨਿਯਮਿਤ ਤੌਰ ਤੇ ਕਰਵਾਏ ਜਾਣਗੇ। ਸੈੱਲ ਦੇ ਕਨਵੀਨਰ ਡਾ: ਨਿਪੁਨਜੋਤ ਕੌਰ ਨੇ ਸਮਾਨੰਤਰ ਸੈਸ਼ਨ ਦੇ ਸੰਚਾਰੂ ਸੰਚਾਲਨ ਨੂੰ ਯਕੀਨੀ ਬਣਾਇਆ।ਇਸ ਮੌਕੇ ਡਾ.ਨਵਦੀਪ ਕੌਰ ਟਰੇਨਿੰਗ ਅਤੇ ਪਲੇਸਮੈਂਟ ਅਫ਼ਸਰ ਨੇ ਪਹੁੰਚੇ ਹੋਏ ਟ੍ਰੇਨਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ.ਇੰਦਰਬੀਰ ਕੌਰ, ਪ੍ਰੋ.ਰਾਸ਼ੀ ਬਾਂਸਲ, ਪ੍ਰੋ.ਕਮਲੇਸ਼ ਕੁਮਾਰ, ਡਾ.ਸਪਨਾ, ਪ੍ਰੋ.ਰੋਜ਼ੀ ਬਾਂਸਲ, ਪ੍ਰੋ. ਸਨਦੀਪ ਕੌਰ, ਪ੍ਰੋ.ਗੁਰਦੀਪ ਕੌਰ, ਪ੍ਰੋ.ਪਵਨਪ੍ਰੀਤ ਕੌਰ ਅਤੇ ਪ੍ਰੋ.ਪੁਨੀਤਪਾਲ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।

