ਰੂਪਨਗਰ

ਪੰਜਾਬ ‘ਚ ਹੁਣ ਸਿਫਾਰਸ਼ਾਂ ਅਤੇ ਰਿਸ਼ਵਤਾਂ ਨੂੰ ਖਤਮ ਕਰਕੇ ਮੈਰਿਟ ਦੇ ਅਧਾਰ ਤੇ ਨੌਕਰੀਆਂ ਦੇਣ ਦੇ ਦੌਰ ਦੀ ਹੋਈ ਸ਼ੁਰੂਆਤ – ਵਿਧਾਇਕ ਚੱਢਾ

ਮੈਰਿਟ ਦੇ ਅਧਾਰ ਤੇ ਨਿਯੁਕਤ ਹੋਈਆਂ ਰੋਪੜ ਬਲਾਕ ਦੀਆਂ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਦਿੱਤੇ

ਰੂਪਨਗਰ, 11 ਸਤੰਬਰ (ਮਧੂਸਾਰ ਬਿਊਰੋ) : ਸੂਬੇ ਪੰਜਾਬ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਹੀ ਸਿਫਾਰਸ਼ਾਂ ਅਤੇ ਰਿਸ਼ਵਤਾਂ ਨੂੰ ਖਤਮ ਕਰਕੇ ਪਾਰਦਰਸ਼ੀ ਮਾਧਿਅਮ ਰਾਹੀਂ ਮੈਰਿਟ ਦੇ ਅਧਾਰ ਤੇ ਨੌਜ਼ਵਾਨਾਂ ਨੂੰ ਨੌਕਰੀਆਂ ਦੇਣ ਦੇ ਦੌਰ ਦੀ ਇੱਕ ਚੰਗੀ ਸ਼ੁਰੂਆਤ ਹੋਈ ਹੈ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨੌਜ਼ਵਾਨਾਂ ਨੂੰ ਰੋਜ਼ਗਾਰ ਦੇਣ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਰੂਪਨਗਰ ਬਲਾਕ ਦੀਆਂ 9 ਆਂਗਣਵਾੜੀ ਵਰਕਰਾਂ ਅਤੇ 15 ਆਂਗਣਵਾੜੀ ਹੈਲਪਰਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਰੂਪਨਗਰ ਦੇ ਕਮੇਟੀ ਰੂਮ ਵਿਖੇ ਨਿਯੁਕਤੀ ਪੱਤਰ ਦੇਣ ਸਮੇਂ ਕੀਤਾ। ਹਲਕਾ ਵਿਧਾਇਕ ਨੇ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਸਾਰੀਆਂ ਸਰਕਾਰੀ ਨੌਕਰੀਆਂ ਕਾਬਲੀਅਤ ਅਤੇ ਯੋਗਤਾ ਦੇ ਆਧਾਰ ਤੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ ਕਿਉਂਕਿ ਸੂਬਾ ਸਰਕਾਰ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਉਤੇ ਸਭ ਤੋਂ ਵੱਧ ਜ਼ੋਰ ਦੇ ਰਹੀ ਹੈ।

ਉਨ੍ਹਾਂ ਨਵ-ਨਿਯੁਕਤ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਮੁਬਾਰਕਬਾਦ ਦਿੰਦੀਆਂ ਆਪਣਾ ਕੰਮ ਇਮਾਨਦਾਰੀ ਅਤੇ ਲਗਨ ਨਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦਾ ਭਵਿੱਖ ਮਾਪਿਆਂ ਤੋਂ ਬਾਅਦ ਅਤੇ ਸਕੂਲ਼ ਤੋਂ ਪਹਿਲਾਂ ਤੁਹਾਡੇ ਹੱਥਾਂ ਵਿੱਚ ਆਉਣਾ ਹੁੰਦਾ ਹੈ, ਜਿਨ੍ਹਾਂ ਵਿੱਚ ਚੰਗੇ ਗੁਣ, ਉਨ੍ਹਾਂ ਨੂੰ ਸਿਖਾਉਣ ਅਤੇ ਉਨ੍ਹਾਂ ਨੂੰ ਬਣਦੀ ਖੁਰਾਕ ਦੇਣ ਦੀ ਜ਼ਿੰਮੇਵਾਰੀ ਦਾ ਕੰਮ ਤਨਦੇਹੀ ਨਾਲ ਨਿਭਾਇਆ ਜਾਵੇ। ਉਨ੍ਹਾਂ ਕਿਹਾ ਕਿ ਕਮੀਆਂ ਨੂੰ ਬਹਾਨਾ ਬਣਾ ਕੇ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਕਦੇ ਵੀ ਟਾਲਾ ਨਹੀਂ ਵੱਟਣਾ ਚਾਹੀਦਾ। ਇਸ ਮੌਕੇ ਸੀ.ਡੀ.ਪੀ.ਓ ਰੂਪਨਗਰ ਸ਼ਰੂਤੀ ਸ਼ਰਮਾ, ਭਾਗ ਸਿੰਘ ਮਦਾਨ, ਰਾਜੂ ਸਤਿਆਲ, ਗੁਰਮੇਲ ਸਿੰਘ ਥਲੀ, ਐਡਵੋਕੇਟ ਸਤਨਾਮ ਗਿੱਲ, ਸੰਤੋਖ ਸਿੰਘ ਵਾਲੀਆ, ਚੇਤਨ ਕਾਲੀਆ, ਜੂਨੀਅਰ ਸਹਾਇਕ ਗੁਰਪ੍ਰੀਤ ਸਿੰਘ, ਸੁਪਰਵਾਈਜਰ ਅਮਰਜੀਤ ਕੌਰ , ਸੁਪਰਵਾਈਜਰ ਬਖਸੀਸ ਕੌਰ, ਸੁਪਰਵਾਈਜਰ ਸੰਤੋਸ਼ ਕੁਮਾਰੀ, ਹਰਪਾਲ ਕੌਰ ਸੈਣੀਮਾਜਰਾ, ਅਮਨਪ੍ਰੀਤ ਸਿੰਘ ਸੇਵਾਦਾਰ ਅਤੇ ਹੋਰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਹਾਜ਼ਰ ਸਨ।

Leave a Reply

Your email address will not be published. Required fields are marked *