ਮਨਜੋਤ ਚਹਿਲ ਵੱਲੋਂ ਪਟਿਆਲਾ ਦਿਹਾਤੀ ਦੀ ਯੂਥ ਵਿੰਗ ਜਥੇਬੰਦੀ ਦਾ ਐਲਾਨ
ਨਿਯੁਕਤੀਆਂ ਨਾਲ ਨੌਜਵਾਨਾਂ ਨੂੰ ਉਤਸ਼ਾਹ ਮਿਲੇਗਾ : ਹਰਮੇਲ ਟੌਹੜਾ
ਪਟਿਆਲਾ 9 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ੍ਰ ਮਨਜੋਤ ਸਿੰਘ ਚਹਿਲ ਵੱਲੋਂ ਅੱਜ ਪਟਿਆਲਾ ਦਿਹਾਤੀ ਦੇ ਇੰਚਾਰਜ ਤੇ ਸਾਬਕਾ ਮੰਤਰੀ ਸ੍ਰੀ ਹਰਮੇਲ ਸਿੰਘ ਟੌਹੜਾ ਦੀ ਹਾਜ਼ਰੀ ਵਿਚ ਪਟਿਆਲਾ ਦਿਹਾਤੀ ਦੇ ਯੂਥ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਸ੍ਰ ਰਣਧੀਰ ਸਿੰਘ ਰੱਖੜਾ ਉਚੇਚੇ ਤੌਰ ‘ਤੇ ਹਾਜ਼ਰ ਸਨ।
ਮਨਜੋਤ ਸਿੰਘ ਚਹਿਲ ਨੇ ਦੱਸਿਆ ਅਮਨਦੀਪ ਸਿੰਘ ਹੈਪੀ ਨੂੰ ਸਰਕਲ ਅਰਬਨ ਅਸਟੇਟ ਦਾ ਪ੍ਰਧਾਨ, ਜਸਵੀਰ ਸਿੰਘ ਜੱਸੀ ਨੂੰ ਦਾਣਾ ਮੰਡੀ ਸਰਕਲ ਦਾ ਪ੍ਰਧਾਨ, ਦਲਵਿੰਦਰ ਸਿੰਘ ਸ਼ਾਮਲਾ ਨੂੰ ਬਖਸ਼ੀਵਾਲਾ, ਇਕਬਾਲ ਸਿੰਘ ਸਿਉਣਾ ਨੂੰ ਸਰਕਲ ਤ੍ਰਿਪੜੀ ਅਤੇ ਸੁਖਦੇਵ ਸਿੰਘ ਸਰਕਲ ਰੋਹਟਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸੀਨੀਅਰ ਮੀਤ ਪ੍ਰਧਾਨਾਂ ਵਿਚ ਭੁਪਿੰਦਰਜੀਤ ਸਿੰਘ, ਚੰਨਦੀਪ ਸਿੰਘ, ਜਸ਼ਨਪ੍ਰੀਤ ਸਿੰਘ, ਦਵਿੰਦਰ ਸਿੰਘ ਸਾਕਾ, ਗੁਰਦਰਸ਼ਨ ਸਿੰਘ ਅਤੇ ਜਸਪ੍ਰੀਤ ਸਿੰਘ ਬਖਸ਼ੀ ਸ਼ਾਮਲ ਹਨ ਜਦਕਿ ਸ੍ਰ ਗੁਰਮੀਤ ਸਿੰਘ, ਅਭਿਸ਼ੇਕ ਗੈਰੀ ਤੇ ਗੁਰਵਿੰਦਰ ਸਿੰਘ ਨੂੰ ਮੀਤ ਪ੍ਰਧਾਨ ਅਤੇ ਹਰਗੁਰਵੀਰ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਚਹਿਲ ਨੇ ਆਸ ਪ੍ਰਗਟ ਕੀਤੀ ਕਿ ਨਵੇਂ ਅਹੁਦੇਦਾਰ ਪੂਰੀ ਤਨਦੇਹੀ ਤੇ ਸਮਰਪਣ ਦੀ ਭਾਵਨਾ ਨਾਲ ਕੰਮ ਕਰਨਗੇ।
ਇਸ ਮੌਕੇ ਹਾਜ਼ਰ ਸਾਬਕਾ ਮੰਤਰੀ ਸ੍ਰੀ ਹਰਮੇਲ ਸਿੰਘ ਟੌਹੜਾ ਤੇ ਪਟਿਆਲਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਸ੍ਰ ਰਣਧੀਰ ਸਿੰਘ ਰੱਖੜਾ ਨੇ ਨਵੇਂ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਤੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਉਹਨਾਂ ਕਿਹਾ ਕਿ ਨਵੀਂਆਂ ਨਿਯੁਕਤੀਆਂ ਨਾਲ ਨੌਜਵਾਨਾਂ ਨੂੰ ਉਤਸ਼ਾਹ ਮਿਲੇਗੀ ਤੇ ਪਾਰਟੀ ਵਾਸਤੇ ਇਹ ਵੱਧ ਚੜ੍ਹ ਕੇ ਕੰਮ ਕਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਟਿਆਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਟੌਹੜਾ, ਪਾਰਟੀ ਦੇ ਮੁੱਖ ਬੁਲਾਰੇ ਤੇ ਵਾਈਸ ਚੇਅਰਮੈਨ ਨਰਦੇਵ ਸਿੰਘ ਆਕੜੀ, ਗੁਰਮੀਤ ਸਿੰਘ ਫੱਗਣਮਾਜਰਾ, ਅਜੈ ਥਾਪਰ, ਸੀਨੀਅਰ ਕੌਂਸਲਰ ਹਰਬਖਸ਼ ਸਿੰਘ ਚਹਿਲ, ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੱਬੂ, ਰਾਜਿੰਦਰ ਸਿੰਘ ਵਿਰਕ, ਮਾਲਵਿੰਦਰ ਸਿੰਘ ਝਿੱਲ, ਸੰਦੀਪ ਸਿੰਘ ਸੰਧੂ, ਡਾਇਰੈਕਟਰ ਰਣਜੀਤ ਸਿੰਘ ਨਿਕੜਾ, ਸੁਖਵਿੰਦਰ ਬੌਬੀ, ਤੌਫੀਕ ਖਾਨ, ਰਾਜੂ ਬਖਸ਼ੀ, ਦਵਿੰਦਰ ਸਿੰਘ ਸਾਕਾ, ਆਰ. ਪੀ ਸਿੰਘ ਆਦਿ ਪਤਵੰਤੇ ਹਾਜ਼ਰ ਸਨ।

