ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਤੀਜੀ ਵਾਰ ਬਣੇਗੀ ਭਾਜਪਾ ਦੀ ਸਰਕਾਰ- ਵਿਜੈ ਸਾਂਪਲਾ
ਪਟਿਆਲਾ ਫੇਰੀ ਤੇ ਭਾਜਪਾ ਆਗੂਆਂ ਨੇ ਵਿਜੈ ਸਾਂਪਲਾ ਨੂੰ ਕੀਤਾ ਸਨਮਾਨਿਤ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਅਤੇ ਭਾਰਤ ਦੇਸ਼ ਨੂੰ ਵਿਸ਼ਵ ਪੱਧਰ ਤੇ ਮੋਹਰੀ ਬਣਾਉਣ ਦੇ ਮੱਦੇਨਜ਼ਰ ਮੋਦੀ ਦੀ ਯੋਗ ਅਗਵਾਈ ਹੇਠ ਕੇਂਦਰ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਅਤੇ ਐਸ.ਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਨੇ ਪਟਿਆਲਾ ਵਿਖੇ ਅਪਣੀ ਨਿੱਜੀ ਫੇਰੀ ਦੌਰਾਨ ਕੀਤਾ।
ਇਸ ਮੌਕੇ ਭਾਜਪਾ ਦੇ ਯੂਥ ਆਗੂ ਐਡਵਕੇਟ ਗੁਰਵਿੰਦਰ ਕਾਂਸਲ਼ ਅਤੇ ਐਡਵੋਕੇਟ ਦੀਸ਼ਾਂਤ ਕਾਂਸਲ਼ ਨੇ ਪਟਿਆਲਾ ਵਿਖੇ ਉਨ੍ਹਾਂ ਦੇ ਦਫਤਰ ਪਹੁੰਚਣ ਤੇ ਫੁੱਲ ਦਸਤਾ ਦੇ ਕੇ ਸਵਾਗਤ ਕੀਤਾ। ਉਨ੍ਹਾਂ ਸਾਬਕਾ ਮੰਤਰੀ ਸਾਂਪਲਾ ਨੁੰ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਸਮੁੱਚੀ ਟੀਮ ਭਾਰਤੀ ਜਨਤਾ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਯਕੀਨੀ ਤੀਰ ਤੇ ਸਮੂੰਹ ਵਿਰੋਧੀ ਆਗੂਆ ਨੂੰ ਪਛਾੜ ਕੇ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਇਸ ਮੌਕੇ ਯਾਦਵਿੰਦਰ ਕਾਂਸਲ਼, ਐਡਵੋਕੇਟ ਅਸ਼ਵਨੀ ਭਾਂਬਰੀ, ਵਿਕਾਸ ਮਿੱਤਲ, ਰਾਹੁਲ ਬਾਂਸਲ, ਸਾਹਿਲ ਗੋਇਲ, ਅਜੈ, ਡਾ.ਸੁਸ਼ੀਲ ਜਿੰਦਲ, ਭੂਸ਼ਨ, ਆਯੂਸ਼ ਭਾਂਬਰੀ ਹਾਜਰ ਸਨ।

