ਪੰਜਾਬਪਟਿਆਲਾ

ਵਿਦਿਆਰਥੀਆਂ ਨੂੰ ਇਨਸਾਫ ਜ਼ਲਦ ਮਿਲੇ, ਨਹੀਂ 21 ਸਤੰਬਰ ਤੋਂ ਸਰਕਾਰ, ਮਨੇਜਮੈਂਟ ਤੇ ਪ੍ਰਸਾਸ਼ਨ ਖ਼ਿਲਾਫ਼ ਸਘੰਰਸ਼ ਹੋਵੇਗਾ ਤੇਜ਼:– ਰਾਜੂ ਖੰਨਾ, ਲਖਵੀਰ ਖਾਲਸਾ।

ਪ੍ਰੈਸ ਕਾਨਫਰੰਸ ਕਰਕੇ ਦਿੱਤੀ ਮਾਮਲਾ ਕੱਲ ਤੱਕ ਹੱਲ ਕਰਨ ਦੀ ਚੇਤਾਵਨੀ।

ਵਿਦਿਆਰਥੀ ਇਨਸਾਫ਼ ਮੋਰਚਾ ਯੂਨੀਵਰਸਿਟੀ ਖੋਲ੍ਹਣ ਦੇ ਹੱਕ ਵਿੱਚ,ਕੁਝ ਸ਼ਰਾਰਤੀ ਗਲਤ ਅਫਵਾਹਾਂ ਫੈਲਾ ਰਹੇ ਹਨ।

ਸਰਕਾਰ, ਯੂਨੀਵਰਸਿਟੀ ਮਨੇਜਮੈਂਟ ਤੇ ਪ੍ਰਸਾਸ਼ਨ ਅੜੀਅਲ ਵਤੀਰਾ ਛੱਡ ਕੇ, ਵਿਦਿਆਰਥੀਆਂ ਨੂੰ ਇਨਸਾਫ ਦੇਵੇ।

ਅਮਲੋਹ, ਮੰਡੀਗੌਬਿੰਦਗੜ,19 ਸਤੰਬਰ (ਰਮਨਦੀਪ/ਮਧੂਸਾਰ ਬਿਊਰੋ) ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਅੱਗੇ ਧਰਨਾ ਦੇ ਰਹੇ ਵਿਦਿਆਰਥੀ ਇਨਸਾਫ਼ ਮੋਰਚਾ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸ਼੍ਰੋਮਣੀ ਅਕਾਲੀ ਦਲ ਫ਼ਤਿਹ ਦੇ ਆਗੂ ਜਥੇਦਾਰ ਲਖਬੀਰ ਸਿੰਘ ਖਾਲਸਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਸਰਕਾਰ, ਯੂਨੀਵਰਸਿਟੀ ਮਨੇਜਮੈਂਟ ਤੇ ਪ੍ਰਸਾਸ਼ਨ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮੈਡੀਕਲ ਦੇ ਵਿਦਿਆਰਥੀਆਂ ਜਿਹਨਾਂ ਨਾਲ ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਵੱਲੋਂ ਵੱਡਾ ਧੋਖਾਂ ਕੀਤਾ ਗਿਆ ਹੈ ਨੂੰ ਉਹਨਾਂ ਦਾ ਹੱਕ ਤੇ ਇਨਸਾਫ ਕੱਲ ਸ਼ਾਮ ਤੱਕ ਨਹੀਂ ਦਿੱਤਾ ਜਾਂਦਾ।ਤਾ 21ਸਤੰਬਰ ਨੂੰ ਵਿਦਿਆਰਥੀਆਂ ਦੇ ਹੱਕਾਂ ਤੇ ਪਹਿਰਾ ਦਿੰਦੇ ਹੋਏ ਸਘੰਰਸ਼ ਨੂੰ ਤੇਜ਼ ਕਰਦੇ ਹੋਏ ਰੋਡ ਜਾਮ ਕੀਤੇ ਜਾਣਗੇ। ਰਾਜੂ ਖੰਨਾ ਤੇ ਖਾਲਸਾ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਮਨੇਜਮੈਂਟ ਵੱਲੋਂ 13ਸਤੰਬਰ ਨੂੰ ਯੂਨੀਵਰਸਿਟੀ ਆਪ ਬੰਦ ਕੀਤੀ ਹੈ ਨਾ ਕਿ ਇਸ ਨੂੰ ਇਨਸਾਫ ਮੋਰਚੇ ਨੇ ਬੰਦ ਕਰਵਾਇਆ। ਰਾਜੂ ਖੰਨਾ ਨੇ ਕਿਹਾ ਕਿ ਮੋਰਚੇ ਯੂਨੀਵਰਸਿਟੀ ਖੋਲਣ ਦੇ ਹੱਕ ਵਿੱਚ ਹੈ।ਪਰ ਕੁਝ ਸ਼ਰਾਰਤੀ ਅਨਸਰਾਂ ਅਫਵਾਹਾਂ ਫੈਲਾ ਰਹੇ ਹਨ ਕਿ ਮੋਰਚਾ ਯੂਨੀਵਰਸਿਟੀ ਬੰਦ ਕਰਵਾ ਰਿਹਾ ਹੈ। ਜਿਸ ਵਿੱਚ ਕੋਈ ਸਿਚਾਈ ਨਹੀਂ। ਕਿਉਂ ਇਸ ਯੂਨੀਵਰਸਿਟੀ ਨਾਲ ਵਿਦਿਆਰਥੀਆਂ ਦਾ ਭਵਿੱਖ,ਤੇ ਮੁਲਾਜ਼ਮਾਂ ਦਾ ਰੁਜ਼ਗਾਰ ਜੁੜਿਆਂ ਹੋਇਆ ਹੈ। ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਮੈਡੀਕਲ ਦੇ ਵਿਦਿਆਰਥੀਆਂ ਨਾਲ ਹੋਈ ਬੇਇਨਸਾਫ਼ੀ ਤੋਂ ਇਨਸਾਫ ਦਿਵਾਉਣਾ ਹੈ।

ਆਗੂਆਂ ਨੇ ਕਿਹਾ ਕਿ ਆਪ ਸਰਕਾਰ, ਮਨੇਜਮੈਂਟ ਤੇ ਪ੍ਰਸਾਸ਼ਨ ਵਿਦਿਆਰਥੀਆਂ ਦੇ ਮਾਮਲੇ ਨੂੰ ਹੱਲ ਕਰਨ ਲਈ ਸਜਿੰਦਾ ਨਹੀਂ।ਜਿਸ ਕਾਰਨ ਵਿਦਿਆਰਥੀਆਂ ਤੇ ਸਮੁੱਚੇ ਲੋਕਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ। ਰਾਜੂ ਖੰਨਾ ਤੇ ਲਖਵੀਰ ਖਾਲਸਾ ਨੇ ਕਿਹਾ ਕਿ ਜੇਕਰ ਸਰਕਾਰ, ਪ੍ਰਸ਼ਾਸਨ ਤੇ ਮਨੇਜਮੈਂਟ ਨੇ ਕੱਲ ਤੱਕ ਵਿਦਿਆਰਥੀਆਂ ਨੂੰ ਇਨਸਾਫ ਦੇਣ ਲਈ ਹੱਲ ਨਾ ਕੱਢਿਆਂ ਤਾ ਇਹ ਇਨਸਾਨ ਮੋਰਚਾ ਸਘੰਰਸ਼ ਨੂੰ ਤੇਜ ਕਰਦਾਂ ਹੋਇਆਂ ਵੱਖ ਵੱਖ ਜੱਥੇਬੰਦੀਆਂ,ਕਿਸਾਨ ਯੂਨੀਅਨ, ਵਿਦਿਆਰਥੀਆਂ ਜੱਥੇਬੰਦੀਆਂ ਨੂੰ ਅਪੀਲ ਕਰੇਗਾ ਕਿ ਉਹ ਇਸ ਵਿਦਿਆਰਥੀਆਂ ਨੂੰ ਇਨਸਾਫ ਦਿਵਾਉਣ ਲਈ ਵਹੀਰਾਂ ਘੱਤ ਕੇ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਾਮਲ ਹੋਣ ਤਾ ਜੋ ਸਰਕਾਰ, ਮਨੇਜਮੈਂਟ ਤੇ ਪ੍ਰਸਾਸ਼ਨ ਨੂੰ ਝੁਕਾਇਆ ਜਾ ਸਕੇ। ਰਾਜੂ ਖੰਨਾ ਨੇ ਕਿਹਾ ਕਿ ਪ੍ਰਸ਼ਾਸਨ ਇਸ ਗੱਲ ਨੂੰ ਕਲੀਅਰ ਕਰੇ ਕਿ ਜੋ ਪਰਚੇ ਵਿਦਿਆਰਥਣਾਂ ਤੇ ਕੀਤੇ ਗਏ ਸਨ ਉਹਨਾਂ ਨੂੰ ਰੱਦ ਕਰਕੇ ਮਾਮਲਾ ਕਿਥੇ ਘੜਾ ਹੈ।ਤੇ ਜਿਹੜਾ ਪਰਚਾ ਯੂਨੀਵਰਸਿਟੀ ਮਨੇਜਮੈਂਟ ਤੇ ਦਿੱਤਾ ਗਿਆ ਹੈ ਉਸ ਵਿੱਚ ਸਾਮਿਲ ਅਣਪਛਾਤੇ ਵਿਅਕਤੀਆਂ ਤੇ ਕੀ ਕਾਰਵਾਈ ਹੋ ਰਹੀ ਹੈ।ਤੇ ਵਿਦਿਆਰਥੀਆਂ ਨੂੰ ਮੈਡੀਕਲ ਦੀ ਡਿਗਰੀ ਕਿਥੋਂ ਮਿਲੇਗੀ। ਉਹਨਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਕੱਲ ਸ਼ਾਮ ਤੱਕ ਮਸਲੇ ਦਾ ਹੱਲ ਕਰਵਾਉਣ ਨਹੀਂ ਪੰਜਾਬ ਦੇ ਕੋਨੇ ਕੋਨੇ ਤੋਂ ਲੋਕ ਵਹੀਰਾਂ ਘੱਤ ਕਿ ਵਿਦਿਆਰਥੀਆਂ ਨੂੰ ਇਨਸਾਫ ਦਿਵਾਉਣ ਲਈ ਸਘੰਰਸ਼ ਕਰਨਗੇ। ਇਸ ਪ੍ਰੈਸ ਕਾਨਫਰੰਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ,ਕੇਵਲ ਖਾ ਧਰਮਗੜ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਯੂਥ ਆਗੂ ਕੰਵਲਜੀਤ ਸਿੰਘ ਗਿੱਲ, ਹਰਵਿੰਦਰ ਸਿੰਘ ਬਿੰਦਾ,ਸੌਕਤ ਅਲੀ,ਕਿਸਾਨ ਆਗੂ ਗੁਰਚਰਨ ਸਿੰਘ ਭਾਂਬਰੀ, ਕੁਲਜੀਤ ਕੌਰ ਭੜੀ, ਪ੍ਰਧਾਨ ਬੀਬੀ ਗੁਰਜੀਤ ਕੌਰ,ਮੱਖਣ ਸਿੰਘ, ਮਲਕੀਤ ਸਿੰਘ ਅੰਬੇਮਾਜਰਾ, ਹਰਮਿੰਦਰ ਸਿੰਘ ਦਨਘੇੜੀ,ਮੁਹੰਮਦ ਸ਼ਾਕਰ, ਮੁਹੰਮਦ ਕਾਜਨ,ਕਾਰੀ ਸਕੀਲ ਅਹਿਮਦ,ਮੁਕਤੀ ਯੁਸਫ ਖਾਂ, ਸ਼ਰਧਾ ਸਿੰਘ ਛੰਨਾ, ਤੋਂ ਇਲਾਵਾ ਮੈਡੀਕਲ ਦੀਆਂ ਪੀੜਤ ਵਿਦਿਆਰਥਣਾਂ ਮੌਜੂਦ ਸਨ।

Leave a Reply

Your email address will not be published. Required fields are marked *