ਮਾਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨਾ ਸਮੇਂ ਦੀ ਮੰਗ:— ਰਾਜੂ ਖੰਨਾ।
ਰਾਜੂ ਖੰਨਾ ਨੇ ਨੇ ਕੀਤਾ ਕੁੰਭ ਕਬੱਡੀ ਕੱਪ ਦਾ ਪੋਸਟਰ ਜਾਰੀ।
ਮੰਡੀਗੌਬਿੰਦਗੜ,20 ਸਤੰਬਰ (ਮਧੂਸਾਰ ਬਿਊਰੋ) ਅੱਜ ਪੰਜਾਬ ਦੇ ਹਰ ਯੂਥ ਕਲੱਬ,ਗ੍ਰਾਮ ਪੰਚਾਇਤਾਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ।ਤਾ ਜੋ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਬੁਰਾਈਆਂ ਤੋਂ ਲਾਂਭੇ ਕਰਕੇ ਖੇਡਾਂ ਨਾਲ ਜੋੜਿਆ ਜਾ ਸਕੇ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪੀਰ ਬਾਬਾ ਚੇਤਨ ਸ਼ਾਹ ਸਪੋਰਟਸ ਕਲੱਬ ਪਿੰਡ ਕੁੰਭ ਵੱਲੋਂ 28 ਸਤੰਬਰ ਨੂੰ ਕਰਵਾਏ ਜਾ ਰਹੇ 5ਵੇ ਕਬੱਡੀ ਕੱਪ ਦਾ ਪੋਸਟਰ ਜਾਰੀ ਕਰਨ ਸਮੇਂ ਕੀਤਾਂ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਮਾਂ ਖੇਡ ਕਬੱਡੀ ਨੂੰ ਬੁਲੰਦੀਆਂ ਤੇ ਪਹੁੰਚਾਇਆ ਗਿਆ ਸੀ।ਤੇ ਵਰਲਡ ਕਬੱਡੀ ਕੱਪ ਜਿਥੇ ਕਰਵਾ ਕੇ ਇਸ ਖੇਡ ਨੂੰ ਦੁਨੀਆਂ ਦੇ ਕੋਨੇ ਕੋਨੇ ਤੇ ਪਹੁੰਚਾਇਆ ਉਥੇ ਖਿਡਾਰੀਆਂ ਨੂੰ ਕਰੌੜਾ ਦੇ ਨਕਦ ਇਨਾਮ ਤੇ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਗਈਆਂ।
ਉਹਨਾਂ ਕਿਹਾ ਕਿ ਅੱਜ ਨਸ਼ਿਆਂ ਦੀ ਦਲ ਦਲ ਵਿੱਚੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪਿੰਡ ਪਿੰਡ ਕਬੱਡੀ ਕੱਪ ਹੋਣੇ ਜ਼ਰੂਰੀ ਹਨ। ਉਹਨਾਂ ਸਪੋਰਟਸ ਕਲੱਬ ਪਿੰਡ ਕੁੰਭ ਦੇ ਸਮੁੱਚੇ ਮੈਂਬਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਹਰ ਸਾਲ ਇਹ ਕਬੱਡੀ ਕੱਪ ਕਰਵਾ ਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਯਤਨ ਕੀਤਾ ਜਾਂਦਾ ਹੈ। ਇਸ ਕਬੱਡੀ ਕੱਪ ਵਿੱਚ ਓਪਨ ਦੀਆਂ ਜੇਤੂ ਟੀਮ ਨੂੰ 51000 , ਤੇ 41000 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ ਉਥੇ ਕਬੱਡੀ 65 ਕਿੱਲੋ ਵਰਗ ਦੇ ਮੁਕਾਬਲਿਆਂ ਵਿੱਚ ਜੇਤੂ ਟੀਮ ਨੂੰ ਕ੍ਰਮਵਾਰ 10100,ਤੇ 7100 ਰੁਪਏ ਨਕਦ ਇਨਾਮ ਦਿੱਤੇ ਜਾਣਗੇ।ਇਸ ਤੋਂ ਇਲਾਵਾ ਬੈਸਟ ਰੇਡਰ ਨੂੰ 5100 ਰੁਪਏ ਤੇ ਬੈਸਟ ਜਾਫੀ ਨੂੰ ਵੀ 5100 ਰੁਪਏ ਦਿੱਤੇ ਜਾਣਗੇ। ਪੋਸਟਰ ਜਾਰੀ ਕਰਨ ਸਮੇਂ ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਸਪਾਲ ਸਿੰਘ ਕੁੰਭ, ਜਥੇਦਾਰ ਚੋਬਰ ਸਿੰਘ, ਰਵਿੰਦਰ ਬੌਬੀ, ਰਣਬੀਰ ਸਿੰਘ ਕੁੰਭ, ਜਗਦੀਪ ਸਿੰਘ ਕੁੰਭ,ਗੁਰਵੀਰ ਸਿੰਘ, ਜਗਦੀਪ ਸਿੰਘ ਜੱਗੀ, ਯੂਥ ਆਗੂ ਹਰਵਿੰਦਰ ਸਿੰਘ ਬਿੰਦਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

