ਪੰਜਾਬਪਟਿਆਲਾ

ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਅੱਗੇ ਵਿਦਿਆਰਥੀ ਹੱਕਾ ਲਈ 21 ਸਤੰਬਰ ਨੂੰ ਰੋਡ ਜਾਮ ਕਰਕੇ ਦਿੱਤਾ ਜਾਵੇਗਾ ਵਿਸ਼ਾਲ ਧਰਨਾ :– ਰਾਜੂ ਖੰਨਾ, ਜਥੇਦਾਰ ਲਖਵੀਰ ਖਾਲਸਾ।

ਸਮੁੱਚੀਆਂ ਕਿਸਾਨ ਯੂਨੀਅਨਾਂ, ਰਾਜਨੀਤਕ ਪਾਰਟੀਆਂ,ਸਮਾਜ ਸੇਵੀ ਸੰਸਥਾਵਾਂ ਤੇ ਵਿਦਿਆਰਥੀਆਂ ਜੱਥੇਬੰਦੀਆਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਕੀਤੀ ਅਪੀਲ।

ਮੰਡੀਗੌਬਿੰਦਗੜ, ਅਮਲੋਹ,20 ਸਤੰਬਰ (ਮਧੂਸਾਰ ਬਿਊਰੋ) ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਅੱਗੇ ਪਿਛਲੇ ਇੱਕ ਹਫਤੇ ਤੋਂ ਵਿਦਿਆਰਥੀਆਂ ਦੇ ਹੱਕਾਂ ਤੇ ਇਨਸਾਫ ਲੈਣ ਲਈ ਲਗਾਏ ਗਏ ਧਰਨੇ ਨੂੰ ਅੱਜ ਵਿਦਿਆਰਥੀ ਇਨਸਾਫ਼ ਸਾਝੇ ਮੋਰਚੇ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਆਗੂ ਜਥੇਦਾਰ ਲਖਵੀਰ ਸਿੰਘ ਖਾਲਸਾ ਸੌਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਉਹਨਾਂ ਵੱਲੋਂ ਪਿਛਲੇ ਇੱਕ ਹਫਤੇ ਤੋਂ ਸਰਕਾਰ, ਮਨੇਜਮੈਂਟ ਤੇ ਪ੍ਰਸਾਸ਼ਨ ਨੂੰ ਵਿਦਿਆਰਥੀਆਂ ਦਾ ਮਸਲਾ ਹੱਲ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਨਾ ਸਰਕਾਰ, ਨਾ ਮਨੇਜਮੈਂਟ ਤੇ ਨਾ ਹੀ ਸਰਕਾਰ ਵੱਲੋਂ ਧਰਨੇ ਤੇ ਬੈਠੇ ਆਗੂਆਂ ਦੀ ਕੋਈ ਗੱਲਬਾਤ ਨਹੀਂ ਸੁਣੀ ਜਾ ਰਹੀ।ਜਿਸ ਕਾਰਨ ਉਹਨਾਂ ਵੱਲੋਂ ਕੱਲ ਵੀ ਪ੍ਰੈਸ ਕਾਨਫਰੰਸ ਕਰਕੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਸੀ ਕਿ ਜ਼ਲਦ ਮੈਡੀਕਲ ਦੇ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਹੱਲ ਕਰਕੇ ਇਨਸਾਫ ਦਿੱਤਾ ਜਾਵੇ ਪਰ ਅਜੇ ਤੱਕ ਕਿਸੇ ਨੇ ਵੀ ਵਿਦਿਆਰਥੀ ਇਨਸਾਫ਼ ਸਾਂਝਾ ਮੋਰਚੇ ਦੇ ਕਿਸੇ ਵੀ ਆਗੂ ਨਾਲ਼ ਕੋਈ ਵੀ ਮਸਲਾ ਹੱਲ ਕਰਨ ਲਈ ਰਾਬਤਾ ਨਹੀਂ ਕੀਤਾ। ਰਾਜੂ ਖੰਨਾ ਤੇ ਖਾਲਸਾ ਨੇ ਕਿਹਾ ਕਿ ਕੱਲ 21 ਸਤੰਬਰ ਨੂੰ ਸਵੇਰੇ 9 ਵਜੇ ਵਿਦਿਆਰਥੀਆਂ ਦੇ ਹੱਕਾਂ ਤੇ ਪਹਿਰਾ ਦਿੰਦੇ ਹੋਏ ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਅੱਗੇ ਰੋਡ ਜਾਮ ਕਰਕੇ ਸਰਕਾਰ, ਮਨੇਜਮੈਂਟ ਤੇ ਪ੍ਰਸਾਸ਼ਨ ਪਾਸੋਂ ਇਨਸਾਨ ਦੀ ਮੰਗ ਕੀਤੀ ਜਾਵੇਗੀ। ਜਿਸ ਲਈ ਵਿਦਿਆਰਥੀ ਇਨਸਾਫ਼ ਸਾਂਝਾ ਮੋਰਚਾ ਵੱਲੋਂ ਸਮੁੱਚੀਆਂ ਕਿਸਾਨ ਯੂਨੀਅਨਾਂ, ਰਾਜਨੀਤਕ ਪਾਰਟੀਆਂ, ਸਮਾਜ ਸੇਵੀ ਸੰਸਥਾਵਾਂ ਤੇ ਵੱਖ ਵੱਖ ਵਿਦਿਆਰਥੀ ਜਥੇਬੰਦੀ ਨੂੰ ਕੱਲ 21 ਸਤੰਬਰ ਨੂੰ ਸਵੇਰੇ 9 ਵਜੇ ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਵੱਡੀ ਗਿਣਤੀ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਗਈ ਹੈ।

ਤਾ ਜੋ ਵਿਦਿਆਰਥੀਆਂ ਨੂੰ ਉਹਨਾਂ ਦੇ ਹੱਕ ਤੇ ਇਨਸਾਫ ਦਿਵਾਇਆ ਜਾ ਸਕੇ। ਰਾਜੂ ਖੰਨਾ ਨੇ ਸਪੱਸ਼ਟ ਕੀਤਾ ਕਿ ਮੋਰਚਾ ਦੇਸ਼ ਭਗਤ ਯੂਨੀਵਰਸਿਟੀ ਅਮਲੋਹ ਨੂੰ ਚਲਾਉਣ ਲਈ ਯਤਨਸ਼ੀਲ ਹੈ।ਨਾ ਕਿ ਬੰਦ ਕਰਵਾਉਣ ਲਈ। ਉਹਨਾਂ ਕਿਹਾ ਕਿ ਇਸ ਯੂਨੀਵਰਸਿਟੀ ਨਾਲ ਜਿਥੇ ਵਿਦਿਆਰਥੀਆਂ ਦਾ ਭਵਿੱਖ ਜੁੜਿਆਂ ਹੋਇਆ ਹੈ ਉੱਥੇ ਵੱਡੀ ਗਿਣਤੀ ਮੁਲਾਜ਼ਮਾਂ ਦਾ ਰੁਜ਼ਗਾਰ ਵੀ ਇਸ ਯੂਨੀਵਰਸਿਟੀ ਤੇ ਨਿਰਭਰ ਹੈ।ਜੋ ਸਰਾਰਤੀ ਅਨਸਰਾਂ ਯੂਨੀਵਰਸਿਟੀ ਨੂੰ ਬੰਦ ਕਰਵਾਉਣ ਦਾ ਪ੍ਰਚਾਰ ਕਰ ਰਹੇ ਹਨ ਉਸ ਵਿੱਚ ਕੋਈ ਵੀ ਸਚਾਈ ਨਹੀਂ ਕਿਉਂ ਇਨਸਾਨ ਮੋਰਚਾ ਦਾ ਮਕਸਦ ਸਿਰਫ ਤੇ ਸਿਰਫ ਵਿਦਿਆਰਥੀਆਂ ਨੂੰ ਇਨਸਾਫ ਦਿਵਾਉਣ ਹੈ।ਅੱਜ ਇਸ ਧਰਨੇ ਵਿੱਚ ਜਥੇਦਾਰ ਕਰਮਜੀਤ ਸਿੰਘ ਭਗੜਾਣਾ,ਭਾਈ ਰਵਿੰਦਰ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ,ਹਰਜਿੰਦਰ ਸਿੰਘ ਫਰੀਦਕੋਟ, ਸ਼ਰਨਜੀਤ ਸਿੰਘ ਫਰੀਦਕੋਟ,ਨਵਨੀਤ ਕੁਮਾਰ ਹਿੰਦੂ ਆਗੂ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਕੁਲਦੀਪ ਸਿੰਘ ਮਛਰਾਈ, ਯੂਥ ਆਗੂ ਕੰਵਲਜੀਤ ਸਿੰਘ ਗਿੱਲ,ਜਥੇਦਾਰ ਸ਼ਰਧਾ ਸਿੰਘ ਛੰਨਾ, ਗੁਰਜਿੰਦਰ ਸਿੰਘ ਗੱਗੀ ਕਿਸਾਨ ਯੂਨੀਅਨ ਸਿੱਧੂਪੁਰ,ਪ੍ਰੇਮ ਸਿੰਘ ਛੰਨਾ, ਗੁਰਦੇਵ ਸਿੰਘ ਸੌਟੀ, ਮਲਕੀਤ ਸਿੰਘ ਅੰਬੇਮਾਜਰਾ, ਬੇਅੰਤ ਸਿੰਘ ਬੈਣਾ,ਡਾ ਜਸਵੰਤ ਸਿੰਘ ਅਲਾਦਾਦਪੁਰ, ਹਰਵਿੰਦਰ ਸਿੰਘ ਬਿੰਦਾ ਮਾਜਰੀ,ਕੰਵਲਜੀਤ ਵਿਰਕ, ਬਲਵੰਤ ਸਿੰਘ ਮਾਨ,ਕੇਵਲ ਖਾ ਧਰਮਗੜ, ਗੁਰਦੀਪ ਸਿੰਘ ਮੰਡੋਫਲ, ਗੁਰਬਖਸ਼ ਸਿੰਘ ਬੈਣਾ,ਸੰਤੋਖ ਸਿੰਘ ਖਨਿਆਣ, ਜੁਝਾਰ ਸਿੰਘ ਮਛਰਾਏ, ਜਗਮੇਲ ਸਿੰਘ ਛੰਨਾ, ਜਗਦੀਸ਼ ਰਾਣਾ,ਗੁਰਮੀਤ ਸਿੰਘ ਭੱਟੋ,ਸੱਜਣ ਸਿੰਘ ਕੁੰਭ, ਜਸਪਾਲ ਸਿੰਘ ਕੁੰਭ,ਚੋਬਰ ਸਿੰਘ,ਰੋਸਨ ਸਿੰਘ ਮੰਡੀ, ਅੰਗਰੇਜ਼ ਸਿੰਘ ਲਾਡਪੁਰ, ਜਸਵੀਰ ਸਿੰਘ ਭੱਦਲਥੂਹਾ,ਗੁਰਚਰਨ ਸਿੰਘ ਭਾਂਬਰੀ, ਹਰਬੰਸ ਸਿੰਘ ਕਾਲੂ, ਸੁਰਜੀਤ ਸਿੰਘ ਬਰੌਗਾ, ਜਤਿੰਦਰਵੀਰ ਸਿੰਘ ਬੈਣਾ, ਸੁਖਦੇਵ ਸਿੰਘ,ਮਹਿੰਦਰ ਸਿੰਘ ਭੱਦਲਥੂਹਾ, ਜਰਨੈਲ ਸਿੰਘ,ਬੀਬੀ ਕੁਲਜੀਤ ਕੌਰ ਭੜੀ,ਸੌਕਤ ਅਲੀ, ਐਡਵੋਕੇਟ ਫਰਜ਼ਾਨਾ ਖਾਤੂਨ,ਡਾ ਸਾਕਿਬ ਲਿਬੜਾ,ਸਾਹਿਬਦੀਨ ਇਕਲਾਹਾ, ਰਾਜੂ ਖਾ ਸਲਾਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਜੱਥੇਬੰਦੀਆਂ ਦੇ ਆਗੂ ਹਾਜਰ ਸਨ।

Leave a Reply

Your email address will not be published. Required fields are marked *