ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ, ਪੰਜਾਬ (ਪਹਿਲਵਾਨ) ਪਾਵਰਕੌਮ ਤੇ ਟਰਾਂਸਕੋ (ਰਜਿ:)
ਪਟਿਆਲਾ : (ਰਮਨਦੀਪ/ਮਧੂਸਾਰ ਬਿਊਰੋ) ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ (ਪਹਿਲਵਾਨ) ਦਾ ਇੱਕ ਡੈਪੂਟੇਸ਼ਨ ਬੀ.ਐਸ.ਸੇਖੋਂ ਪੈਟਰਨ ਦੀ ਅਗਵਾਈ ਵਿੱਚ ਪੈਨਸ਼ਨਰਜ਼ ਦੀਆਂ ਲੰਮੇ ਸਮੇਂ ਤੋਂ ਪੈਡਿੰਗ ਪਈਆਂ ਮੰਗਾਂ ਸਬੰਧੀ ਪਾਵਰਕੌਮ ਅਤੇ ਟਰਾਂਸਕੋ ਦੇ ਦੋਨਾਂ ਸੀ.ਐਮ.ਡੀ. ਅਤੇ ਦੋਨਾਂ ਡਾਇਰੈਕਟਰ ਪ੍ਰਬੰਧਕੀ ਜੀ ਨੂੰ ਮਿਲਿਆ ਅਤੇ ਪੈਨਸ਼ਨਰਜ਼ ਦੀਆਂ ਮੰਗਾਂ ਦਾ ਇੱਕ ਮੰਗ ਪੱਤਰ ਜਿਸ ਵਿੱਚ 18 ਮੰਗਾਂ ਸ਼ਾਮਿਲ ਕੀਤੀਆਂ ਗਈਆਂ ਹਨ ਦਿੱਤਾ ਗਿਆ। ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਪੈਨਸ਼ਨਰਜ਼ ਤੇ ਲਾਇਆ 200/— ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਬੰਦ ਕੀਤਾ ਜਾਵੇ, 1—1—2016 ਤੋਂ ਬੇਸਿਕ ਪੈਨਸ਼ਨ ਵਿੱਚ 113 ਪ੍ਰਤੀਸ਼ਤ ਮਹਿੰਗਾਈ ਭੱਤੇ ਦੀ ਬਜਾਏ 119 ਪ੍ਰਤੀਸ਼ਤ ਜਮ੍ਹਾਂ ਕਰਕੇ ਤਨਖਾਹਾਂ ਅਤੇ ਪੈਨਸ਼ਨਾਂ ਸੋਧੀਆਂ ਜਾਣ, ਮੈਡੀਕਲ ਇਲਾਜ ਲਈ ਕੈਸ਼ਲੈਸ ਸਕੀਮ ਲਾਗੂ ਕੀਤੀ ਜਾਵੇ, ਸੇਵਾ ਮੁਕਤੀ ਤੋਂ 6 ਮਹੀਨੇ ਪਹਿਲਾਂ ਜੀ.ਪੀ.ਫੰਡ ਅਤੇ ਸੇਵਾ ਪੱਤਰੀਆਂ ਆਡਿਟ ਕੀਤੀਆਂ ਜਾਣ ਤਾਂ ਜੋ ਸੇਵਾ ਮੁਕਤੀ ਸਮੇਂ ਜੀ.ਪੀ.ਫੰਡ ਅਤੇ ਪੈਨਸ਼ਨਰੀ ਲਾਭਾਂ ਦੀ ਅਦਾਇਗੀ ਵਿੱਚ ਦੇਰੀ ਨਾ ਹੋਵੇ, ਸੇਵਾ ਮੁਕਤੀ ਸਮੇਂ ਐਨ.ਡੀ.ਸੀ. ਲੈਣ ਵਿੱਚ ਹੁੰਦੀ ਬੇ—ਲੋੜੀ ਦੇਰੀ ਦਾ ਹੱਲ ਕੱਢ ਕੇ ਸਰਲ ਕੀਤਾ ਜਾਵੇ,
ਮੈਡੀਕਲ ਪ੍ਰਤੀ ਪੂਰਤੀ ਬਿੱਲਾਂ ਤੋਂ ਪ੍ਰਾਪਤ ਹੋਈ ਰਕਮ ਨੂੰ ਆਮਦਨ ਵਿੱਚ ਸ਼ਾਮਿਲ ਕਰਕੇ ਆਮਦਨ ਟੈਕਸ ਨਾਂ ਲਾਇਆ ਜਾਵੇ, ਅਗੇਤ ਆਧਾਰ ਤੇ ਨੌਕਰੀ ਦੇਣ ਦਾ ਸਿਸਟਮ ਸਰਲ ਕੀਤਾ ਜਾਵੇ, ਪਤੀ—ਪਤਨੀ ਦੀ ਮੌਤ ਹੋਣ ਤੋਂ ਪਹਿਲਾਂ ਹੀ ਜੀ.ਪੀ.ਫੰਡ ਅਤੇ ਪੈਨਸ਼ਨ ਗਰੈਚੂਟੀ, ਐਲ.ਟੀ.ਸੀ. ਆਦਿ ਦੀਆਂ ਅਦਾਇਗੀਆਂ ਲੈਣ ਲਈ ਨੋਮੀਨੇਸ਼ਨ ਦਾ ਹੱਕ ਬੱਚਿਆਂ ਨੂੰ ਵੀ ਹੋਣਾ ਚਾਹੀਦਾ ਹੈ, ਵੱਖ—ਵੱਖ ਸਮਿਆਂ ਦੇ ਮਹਿੰਗਾਈ ਭੱਤੇ ਅਤੇ ਤਨਖਾਹ ਸਕੇਲਾਂ ਦਾ ਏਰੀਅਰ ਪਹਿਲ ਦੇ ਆਧਾਰ ਤੇ ਦਿੱਤਾ ਜਾਵੇ, ਰੈਗੂਲਰ ਮੁਲਾਜਮਾਂ ਦੀ ਤਰਜ਼ ਤੇ ਪੈਨਸ਼ਨਰਜ਼ ਨੂੰ ਬਿਜਲੀ ਦੀ ਖਪਤ ਵਿੱਚ 300 ਯੂਨਿਟ ਪ੍ਰਤੀ ਮਹੀਨਾ ਛੋਟ ਦਿੱਤੀ ਜਾਵੇ, ਪਾਵਰਕੌਮ ਡਾਇਰੈਕਟਰ ਪ੍ਰਬੰਧਕੀ ਸ੍ਰ. ਜਸਬੀਰ ਸਿੰਘ ਸੁਰਸਿੰਘ ਨੇ ਡੈਪੂਟੇਸ਼ਨ ਨੂੰ ਵਿਸ਼ਵਾਸ਼ ਦਿਵਾਇਆ ਕਿ ਜਲਦੀ ਹੀ ਜਥੇਬੰਦੀ ਨੂੰ ਮੰਗਾਂ ਤੇ ਵਿਚਾਰ ਕਰਨ ਲਈ ਮੀਟਿੰਗ ਦਿੱਤੀ ਜਾਵੇਗੀ। ਡੈਪੂਟੇਸ਼ਨ ਵਿੱਚ ਬੀ.ਐਸ. ਸੇਖੋ, ਪਰਮਜੀਤ ਸਿੰਘ ਦਸੂਹਾ, ਐਮ.ਐਲ. ਕਪਿਲਾ, ਲਖਬੀਰ ਸਿੰਘ, ਜਗਦੀਸ਼ ਰਾਏ, ਅਸ਼ਵਨੀ ਕੁਮਾਰ, ਰਾਜ ਠਾਕੁਰ, ਰਾਮ ਸ਼ਰਨ ਅਤੇ ਸੁਰਜੀਤ ਸਿੰਘ ਸ਼ਾਮਿਲ ਹੋਏ।

