ਪਟਿਆਲਾ

ਉੜਤਾ ਪੰਜਾਬ ਫਿਲਮ ਬਿਨਾਂ ਕਿਸੇ ਦੇਰੀ ਦੇ ਲੋਕਾਂ ਤੱਕ ਪਹੁੰਚਣੀ ਚਾਹੀਦੀ : ਸੰਜੀਵ ਖਾਨ

ਸਰਕਾਰੀ ਸਰਵੇਖਣ ‘ਚ ਨਸ਼ਿਆਂ ਦੇ ਅਸਲ ਤੱਥਾਂ ਨੂੰ ਛੁਪਾਇਆ ਜਾ ਰਿਹੈ
ਪਟਿਆਲਾ 14 ਜੂਨ (ਮਧੂਸਾਰ ਬਿਊਰੋ)
ਐਂਟੀ ਡਰੱਗ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੰਜੀਵ ਖਾਨ ਨੇ ‘ਉੜਤਾ ਪੰਜਾਬ’ ਮੁੰਬਈ ਹਾਈਕੋਰਟ ਵੱਲੋਂ ਹਰੀ ਝੰਡੀ ਮਿਲਣ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਜਲਦ ਹੀ ਪੰਜਾਬ ਵਿਚ ਉੜਤਾ ਪੰਜਾਬ ਰਿਲੀਜ਼ ਹੋਵੇਗੀ, ਜੋ ਸਮੁੱਚੇ ਪੰਜਾਬ ਵਾਸੀਆਂ ਨੂੰ ਵੇਖਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਉੜਤਾ ਪੰਜਾਬ ਫਿਲਮ ਨਸ਼ਿਆਂ ‘ਤੇ ਅਧਾਰਿਤ ਬਣਾਈ ਗਈ, ਜਿਸ ਦਾ ਵਿਰੋਧ ਕੀਤਾ ਜਾਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਵੱਡੀ ਸਮੱਸਿਆ ਅਤੇ ਜਾਣ ਬੁੱਝ ਕੇ ਸਰਕਾਰੀ ਅੰਕੜਿਆਂ ਨੂੰ ਛੁਪਾਉਣ ਦੀ ਕੀਤੀ ਜਾ ਰਹੀ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ 78 ਫੀਸਦੀ ਦੇ ਕਰੀਬ ਨੌਜਵਾਨ ਨਸ਼ਿਆਂ ਵਿਚ ਗ੍ਰਸਤ ਹਨ, ਜਿਸ ਦਾ ਸਰਕਾਰੀ ਪੱਧਰ ‘ਤੇ ਸਰਵੇਖਣ ਵੀ ਹੋਇਆ, ਪ੍ਰੰਤੂ ਅਸਲ ਤੱਤਾਂ ਨੂੰ ਛੁਪਾ ਕੇ ਸਰਕਾਰ ਨਸ਼ਿਆਂ ਦੀ ਸਮੱਸਿਆ ‘ਤੇ ਪੜ੍ਹਦਾ ਪਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਫਿਲਮ ਵਿਚ ਪੰਜਾਬ ਨੂੰ ਬਦਨਾਮ ਕੀਤੇ ਜਾਣ ਵਾਲੀ ਕੋਈ ਅਜਿਹੀ ਗੱਲ ਨਹੀਂ ਹੈ, ਪ੍ਰੰਤੂ ਜਾਣ ਬੁੱਝ ਕੇ ਫਿਲਮ ਸਬੰਧੀ ਅਜਿਹੇ ਸ਼ੰਕੇ ਪੈਦਾ ਕੀਤੇ ਜਾ ਰਹੇ ਹਨ, ਜੋ ਸਿਆਸਤ ਨਾਲ ਪ੍ਰੇਰਿਤ ਹਨ। ਉਨ੍ਹਾਂ ਕਿਹਾ ਕਿ ਉੜਤਾ ਪੰਜਾਬ ਫਿਲਮ ਸਬੰਧੀ ਕੀਤਾ ਜਾ ਰਿਹਾ ਕੂੜ ਪ੍ਰਚਾਰ ਤੱਥਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਉੜਤਾ ਪੰਜਾਬ ਫਿਲਮ ਬਿਨਾਂ ਕਿਸੇ ਦੇਰੀ ਦੇ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ।

Leave a Reply

Your email address will not be published. Required fields are marked *