ਪਟਿਆਲਾ

41ਵੇਂ ਸ਼ਰਧਾਂਜਲੀ ਦਿਵਸ ਤੇ 22 ਮਾਸੂਮ ਬੱਚਿਆਂ ਨੂੰ ਸ਼ਰਧਾਂਜਲੀ ਭੇਂਟ

ਪਟਿਆਲਾ, 30 ਸਤੰਬਰ,(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) , ਅੱਜ 29 ਸਤੰਬਰ 2023 ਨੂੰ ਹਰ ਸਾਲ ਦੀ ਤਰ੍ਹਾਂ ਉਹਨਾਂ 22 ਮਾਸੂਮ ਬੱਚਿਆਂ ਦੀ ਯਾਦ ਵਿੱਚ ਜੋ 29 ਸਤੰਬਰ 1982 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਇਨ੍ਹਾਂ ਬੱਚਿਆਂ ਦੀ ਯਾਦ ਨੂੰ ਜਿਉਂਦੇ ਰੱਖਣ ਲਈ ਚਿਲਡਰਨ ਮੈਮੋਰੀਅਲ ਟਰੱਸਟ ਬਣਾਇਆ ਤੇ ਇਸ ਟਰੱਸਟ ਨੇ ਚਿਲਡਰਨ ਮੈਮੋਰੀਅਲ ਚੌਂਕ ਸਥਾਪਤ ਕੀਤਾ ਗਿਆ। ਹਰ ਸਾਲ ਦੀ ਤਰ੍ਹਾਂ ਇਸ ਸਾਲ 29 ਸਤੰਬਰ 2023 ਨੂੰ ਵੀ ਉਹਨਾਂ ਮਾਸੂਮ ਬੱਚਿਆਂ ਦੀ ਯਾਦ ਵਿੱਚ ਸੁੰਦਰ ਕਾਂਡ ਦਾ ਪਾਠ ਕਰਵਾਉਣ ਉਪਰੰਤ ਸ਼ਰਧਾਂਜਲੀ ਭੇਂਟ ਕੀਤੀ ਗਈ।

ਇਸ ਮੌਕੇ ਤੇ ਉੱਘੇ ਸਮਾਜ ਸੇਵੀ ਸ੍ਰੀ ਭਗਵਾਨ ਦਾਸ ਜੁਨੇਜਾ ਜੀ, ਸਕੂਲ ਦੇ ਚੇਅਰਮੈਨ ਸ੍ਰੀ ਅਤੁਲ ਮਲਹੋਤਰਾ, ਸੀ.ਐਸ. ਵਿਰਮਾਨੀ, ਸ਼ਿਮਲਾ ਸਿੰਗਲਾ, ਮੋਹਨ ਲਾਲ ਚੁੱਘ, ਸ੍ਰੀਮਤੀ ਕਾਂਤਾ ਗੋਇਲ, ਏ.ਐਸ. ਸਹਾਨੀ, ਸ੍ਰੀਮਤੀ ਪ੍ਰਵੀਨ ਟਿਵਾਣਾ, ਸਕੂਲ ਦੇ ਪ੍ਰਿੰਸੀਪਲ ਹਰਮਿੰਦਰ ਕੌਰ, ਸਕੂਲ ਦੇ ਨਵੇਂ ਬਣੇ ਪ੍ਰਬੰਧਕ ਯਸ਼ਪਾਲ ਪ੍ਰਿੰਸ, ਰਾਕੇਸ਼ ਠਾਕੁਰ ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇ 22 ਮਾਸੂਮ ਬੱਚਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

Leave a Reply

Your email address will not be published. Required fields are marked *