ਪਟਿਆਲਾ

ਐਸ.ਡੀ.ਐਸ.ਈ.ਸਕੂਲ ਦੇ ਸੌ ਸਾਲਾ ਸਮਾਰੋਹ ਦੇ ਅਧੀਨ ਕਰਵਾਈ ਇੰਟਰ ਸਕੂਲ ਸਮੂਹ ਗਾਇਨ ਪ੍ਰਤੀਯੋਗਤਾ |

ਪਟਿਆਲਾ(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)ਸ਼੍ਰੀ ਸਨਾਤਨ ਧਰਮ ਸਭਾ( ਰਜਿ. ) ਪਟਿਆਲਾ ਦੇ ਪ੍ਰਧਾਨ ਸ਼੍ਰੀ ਲਾਲ ਚੰਦ ਜਿੰਦਲ, ਸੀਨੀਅਰ ਉਪ ਪ੍ਰਧਾਨ ਸ਼੍ਰੀ ਵਿਜੈ ਮੋਹਨ ਗੁਪਤਾ,ਉਪ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ, ਮਹਾਮੰਤਰੀ ਅਨਿਲ ਗੁਪਤਾ, ਸੰਯੁਕਤ ਮਹਾਮੰਤਰੀ ਸ਼੍ਰੀ ਐਮ.ਐਮ.ਸਿਆਲ ਅਤੇ ਸਕੂਲ ਦੇ ਪ੍ਰਬੰਧਕ ਸ੍ਰੀ ਐਨ.ਕੇ.ਜੈਨ ਦੀ ਸੁਯੋਗ ਅਗਵਾਈ ਵਿਚ ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੀ ਸਥਾਪਨਾ ਦੇ ਸ਼ਤਾਬਦੀ ਸਾਲ ਦੇ ਸੰਬੰਧ ਵਿੱਚ ਸਕੂਲ ਦੇ ਵਿਹੜੇ ਵਿਚ ਇੰਟਰ ਸਕੂਲ ਸਮੂਹ ਗਾਇਨ ਪ੍ਰਤੀਯੋਗਤਾ ਦਾ ਯੋਜਨ ਕੀਤਾ ਗਿਆ ਇਹਨਾਂ ਪ੍ਰਤੀਯੋਗਤਾਵਾਂ ਵਿਚ ਪਟਿਆਲਾ ਸ਼ਹਿਰ ਦੇ ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ, ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਵਿਕਟੋਰੀਆ ਸੀਨੀਅਰ ਸੈਕੰਡਰੀ ਸਕੂਲ, ਐਸ. ਡੀ.ਐਸ. ਈ ਸੀਨੀਅਰ ਸੈਕੰਡਰੀ ਸਕੂਲ, ਢੁੱਡਿਆਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਫੀਲ ਖਾਨਾ, ਐਸ. ਡੀ.ਮਾਡਲ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨ, ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ, ਪ੍ਰੇਮ ਧਾਮ ਸਰਵਹਿਤਕਾਰੀ ਵਿਦਿਆ ਮੰਦਰ, ਸ਼੍ਰੀ ਅਰਬਿੰਦੋ ਇੰਟਰਨੈਸ਼ਨਲ ਸਕੂਲ, ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ, ਐਨ. ਪੀ. ਐਚ. ਸੀ., ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਪੁਰਾਣੀ ਪੁਲਿਸ ਲਾਈਨ, ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ, ਆਤਮਾ ਰਾਮ ਕੁਮਾਰ ਸਭਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅੰਤਰ ਸਕੂਲ ਰੰਗੋਲੀ ਅਤੇ ਮਹਿੰਦੀ ਮੁਕਾਬਲੇ ਵੀ ਸਫਲਤਾਪੂਰਵਕ ਕਰਵਾਏ ਜਾ ਚੁੱਕੇ ਹਨ। ਇਸ ਮੌਕੇ ‘ਤੇ ਸਾਰੇ ਸਕੂਲਾਂ ਦੇ ਅਧਿਆਪਕ, ਅਧਿਆਪਿਕਾਵਾਂ ਅਤੇ ਵਿਦਿਆਰਥੀ ਵਿਦਿਆਰਥਣਾਂ ਦੇ ਸਕੂਲ ਦੇ ਵਿਹੜੇ ਵਿਚ ਪਹੁੰਚਣ ‘ਤੇ ਐਸ.ਡੀ.ਐਸ.ਈ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਿਪੁਦਮਨ ਸਿੰਘ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਸਕੂਲ ਦੇ ਪ੍ਰਬੰਧਕ ਸ੍ਰੀ ਨਰੇਸ਼ ਕੁਮਾਰ ਜੈਨ ਨੇ ਪਹੁੰਚੇ ਹੋਏ ਸਾਰੇ ਮਹਿਮਾਨਾਂ ਨੂੰ ਦੱਸਿਆ ਕਿ ਐਸ ਡੀ. ਐਸ.ਈ. ਸਕੂਲ ਦੀ ਸਥਾਪਨਾ ਸਾਲ 1924 ਵਿਚ ਵਿਸਾਖੀ ਵਾਲੇ ਦਿਨ ਹੋਈ ਸੀ ਅਤੇ ਇਹ ਸਾਲ ਇਸ ਇਤਿਹਾਸਕ ਸਕੂਲ ਦੀ ਸਥਾਪਨਾ ਦਾ ਸ਼ਤਾਬਦੀ ਸਾਲ ਹੈ | ਇਸੇ ਪੜਾਅ ਵਿਚ ਪੂਰਾ ਸਾਲ ਅਲੱਗ- ਅਲੱਗ ਪ੍ਰਤੀਯੋਗਤਾਵਾਂ ਦਾ ਅਯੋਜਨ ਕੀਤਾ ਜਾਵੇਗਾ|

ਇਹ ਦੋਵੇਂ ਪ੍ਰਤੀਯੋਗਤਾਵਾਂ ਵੀ ਇਸ ਲੜੀ ਦਾ ਹੀ ਇੱਕ ਮਹੱਤਵਪੂਰਨ ਭਾਗ ਹਨ|ਇਸ ਮੌਕੇ ਤੇ ਸ਼੍ਰੀ ਸਨਾਤਨ ਧਰਮ ਸਭਾ ਦੇ ਮੈਂਬਰ ਸ਼੍ਰੀ ਤ੍ਰਿਭੁਵਨ ਗੁਪਤਾ, ਸ਼੍ਰੀ ਮੁਕੇਸ਼ ਪੁਰੀ ਅਤੇ ਅਲੂਮਨੀ ਐਸੋਸੀਏਸ਼ਨ ਦੇ ਮਹਾਮੰਤਰੀ ਸ਼੍ਰੀ ਦਵਿੰਦਰ ਕੁਮਾਰ ਜੈਨ ਅਤੇ ਐਸ. ਡੀ.ਮਾਡਲ ਸਕੂਲ, ਪਟਿਆਲਾ ਦੀ ਪ੍ਰਿੰਸੀਪਲ ਸ੍ਰੀਮਤੀ ਸੀਮਾ ਸ਼ਰਮਾ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।ਸਮੂਹ ਗਾਇਨ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲ ਖਾਨਾ ਦੀ ਟੀਮ ਨੇ ਪਹਿਲਾ, ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਦੂਜਾ ਅਤੇ ਸ੍ਰੀ ਅਰਬਿੰਦੋ ਇੰਟਰਨੈਸ਼ਨਲ ਸਕੂਲ ਪਟਿਆਲਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ, ਐਨ. ਪੀ.ਐਚ.ਸੀ., ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਪੁਰਾਣੀ ਪੁਲਿਸ ਲਾਈਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨ, ਸ. ਡੀ.ਐਸ. ਈ.ਸੀਨੀਅਰ ਸੈਕੰਡਰੀ ਸਕੂਲ, ਪਲੇ ਵੇਅਜ਼ ਸੀਨੀਅਰ ਸੈਕੰਡਰੀ ਸਕੂਲ ਨੂੰ ਕੰਸੋਲੇਸ਼ਨ ਇਨਾਮ ਦਿੱਤਾ ਗਿਆ। ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਅਤੇ ਸਟੇਟ ਐਵਾਰਡੀ ਮੈਡਮ ਸਤਿੰਦਰ ਕੌਰ ਵਾਲੀਆ, ਬਿਊਰੋ ਚੀਫ਼ ਪੰਜਾਬ ਕੇਸਰੀ ਅਤੇ ਸਾਬਕਾ ਸੈਨੇਟ ਮੈਂਬਰ ਸ੍ਰੀ ਰਾਜੇਸ਼ ਪੰਜੋਲਾ ਅਤੇ ਪ੍ਰਸਿੱਧ ਉਦਯੋਗਪਤੀ ਅਤੇ ਸਮਾਜ ਸੇਵੀ ਸ੍ਰੀ ਰਾਜੀਵ ਬਾਂਸਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿੱਚ ਭਾਗ ਲਿਆ ਅਤੇ ਜੇਤੂਆਂ ਨੂੰ ਇਨਾਮ ਅਤੇ ਪ੍ਰਸ਼ੰਸਾ ਪੱਤਰ ਵੰਡੇ। ਇਸ ਮੌਕੇ ਸਟੇਜ ਸੰਚਾਲਕ ਦੀ ਭੂਮਿਕਾ ਸ੍ਰੀ ਪੰਕਜ ਕੌਸ਼ਲ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਰਵ ਸ਼੍ਰੀ ਦਿਨੇਸ਼ ਸ਼ਰਮਾ, ਹਰਵਿੰਦਰ ਪਾਲ, ਰਜਨੀਸ਼ ਸ਼ਰਮਾ, ਮਨੀਸ਼ ਸਚਦੇਵਾ, ਦਰਸ਼ਨ ਸਿੰਘ ਅਤੇ ਮੀਨਾਕਸ਼ੀ ਆਦਿ ਨੇ ਅਣਥੱਕ ਯਤਨ ਕੀਤੇ। ਪ੍ਰੋ. ਸੁਦਰਸ਼ਨ ਗੁਪਤਾ, ਡਾ. ਜਗਮੋਹਨ ਸ਼ਰਮਾ ਅਤੇ ਸ੍ਰੀ ਹਰਜੀਤ ਗੁੱਡੂ ਨੇ ਜੱਜ ਸਾਹਿਬਾਨਾਂ ਦੀ ਭੂਮਿਕਾ ਨਿਭਾਉਂਦੇ ਹੋਏ ਨਤੀਜਿਆਂ ਦੀ ਘੋਸ਼ਣਾ ਕੀਤੀ। ਅੰਤ ਵਿੱਚ ਇੰਜਨੀਅਰ ਐਮ.ਐਮ.ਸਿਆਲ ਨੇ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *