ਮੁਲਾਜਮਾਂ ਨੇ “ਆਪ ਸਰਕਾਰ” ਦੀ “ਸਿਹਤਮੰਦ ਪੰਜਾਬ ਰੈਲੀ” ਮੌਕੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਵਿਸ਼ਾਲ ਰੈਲੀ ਦਰਸ਼ਨ ਲੁਬਾਣਾ, ਜਗਮੋਹਨ ਨੋਲੱਖਾ
ਪਟਿਆਲਾ 02 ਅਕਤੂਬਰ(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਵੇਂ ਕਿ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ “ਆਪ ਸਰਕਾਰ” ਵਲੋਂ ਮੁਲਾਜਮਾਂ ਨੂੰ “ਸਿਹਤਮੰਦ ਪੰਜਾਬ” ਦੀ ਰੈਲੀ ਵਿੱਚ ਸ਼ਾਮਲ ਕਰਨ ਲਈ ਅੰਡੀ ਚੋਟੀ ਦਾ ਜੋਰ ਲਾਇਆ ਗਿਆ, ਪਰੰਤੂ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਕੱਚੇ ਅਤੇ ਪੱਕੇ ਮੁਲਾਜਮਾਂ ਜਿਸ ਵਿੱਚ ਜੰਗਲਾਤ ਕਾਮੇ ਵੀ ਸ਼ਾਮਲ ਸਨ ਵੱਲੋਂ ਫਲਾਈ ਓਵਰ ਪੁੱਲ ਥੱਲੇ ਰੈਲੀ ਕਰਨੀ ਚਾਹੀ ਪਰੰਤੂ ਪ੍ਰਸ਼ਾਸ਼ਨ ਨੇ ਇਸ ਮੌਕੇ ਤੇ ਭਾਰੀ ਪੁਲਿਸ ਫੋਰਸ ਦੀ ਤੈਨਾਤੀ ਕਰਕੇ ਮੁਲਾਜਮਾਂ ਨੂੰ ਵਿਸ਼ਾਲ ਕਾਫਲੇ ਨੂੰ ਮਾਤਾ ਕੁਸ਼ਲਿਆ ਹਸਪਤਾਲ ਵੱਲ ਰੋਸ ਮਾਰਚ ਕਰਨ ਤੇ ਰੇਲਵੇ ਸਟੇਸ਼ਨ ਤੇ ਹੀ ਰੋਕੀ ਰੱਖਿਆ ਇੱਥੇ ਹੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਪਰੰਤੂ ਸਰਕਾਰ ਮੁਲਾਜਮ ਮੰਗਾਂ ਸਬੰਧੀ, ਕੱਚੇ ਕਰਮੀਆਂ ਨੂੰ ਪੱਕਾ ਕਰਨ ਤੇ ਨਾਭਾ, ਸਮਾਣਾ, ਸਰਹਿੰਦ, ਸੰਗਰੂਰ ਵਾਲੇ ਪਾਸੇ ਪੁਰਾਣੇ ਬਸ ਸਟੈਂਡ ਤੋਂ ਬੱਸਾਂ ਚਲਾਉਣ ਦੀ ਮੰਗ ਕੀਤੀ ਕਿ ਨਵੇਂ ਬੱਸ ਸਟੈਂਡ ਕਾਰਨ ਕੰਮਕਾਜੀ ਸਰਕਾਰੀ ਮੁਲਾਜਮਾਂ ਮੇਲ ਤੇ ਫੀਮੇਲ ਨੂੰ ਬਹੁਤ ਹੀ ਔਕੜਾਂ ਆਉਣ ਦੀ ਗੱਲ ਆਖੀ ਪਰੰਤੂ ਆਪ ਸਰਕਾਰ ਦੀ ਰੈਲੀ ਵਿੱਚ ਇੱਕ ਸ਼ਬਦ ਵੀ ਨਹੀਂ ਬੋਲਿਆ।
ਪੰਜਾਬ ਦੇ ਮੁਲਾਜਮਾਂ, ਪੈਨਸ਼ਨਰਾਂ ਤੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਵਰਗਿਆ ਮੰਗਾਂ ਤੇ ਮੁੱਖ ਮੰਤਰੀ ਨੇ ਇੱਕ ਵਾਰ ਵੀ ਗੱਲਬਾਤ ਨਹੀਂ ਕੀਤੀ ਤੇ ਲਗਾਤਾਰ ਝੂਠੀ ਬਿਆਨਬਾਜੀ ਕਰਕੇ ਡੰਗ ਟਪਾਇਆ ਜਾ ਰਿਹਾ ਹੈ। ਇਸ ਮੌਕੇ ਮੁਲਾਜਮ ਆਗੂਆਂ ਨੇ “ਸਿਹਤਮੰਦ ਪੰਜਾਬ ਰੈਲੀ” ਸਬੰਧੀ ਦੱਸਿਆ ਕਿ ਭਾਵੇਂ ਕਿ ਪਟਿਆਲਾ ਮੈਡੀਕਲ ਵਿੱਚ ਹੱਬ ਮੰਨਿਆ ਜਾਂਦਾ ਹੈ, ਪਰੰਤੂ ਇਸ ਵਿਚਲੇ ਵੱਖ—ਵੱਖ ਕੈਟਾਗਰੀਜ਼ ਦੇ ਮੁਲਾਜਮਾਂ ਦੀ ਇਹਨਾਂ ਦੇ ਹਸਤਪਾਲਾਂ ਵਿੱਚ ਭਾਰੀ ਕਮੀ ਹੈ ਤੇ ਸਾਲਾਬੱਧੀ ਕੋਈ ਭਰਤੀ ਨਹੀਂ ਕੀਤੀ ਗਈ ਠੇਕੇ ਤੇ ਮੁਲਾਜਮ ਰੱਖਕੇ ਡੰਗ ਟਪਾਇਆ ਜਾ ਰਿਹਾ ਹੈ। ਜਦੋਂ ਕਿ ਮੈਡੀਕਲ ਕਾਲਜਾਂ ਸਮੇਤ ਰਜਿੰਦਰਾ ਹਸਪਤਾਲ, ਟੀ.ਬੀ. ਹਸਪਤਾਲ ਦੀਆਂ ਇਮਾਰਤਾਂ ਵਿੱਚ ਦੁਗਣਾ ਵਾਧਾ ਹੋਇਆ ਹੈ, ਇਸ ਤਰ੍ਹਾਂ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਨਾਮ ਮਾਤਰ ਪੱਕੇ ਕਰਮਚਾਰੀ ਰਹਿ ਗਏ ਹਨ। ਜਦੋਂ ਕਿ ਆਊਟ ਸੋਰਸ ਤੇ ਕੰਮ ਚਲਾਇਆ ਜਾ ਰਿਹਾ, ਜਿਸ ਦਾ ਠੇਕੇਦਾਰਾਂ ਦੁਆਰਾ ਭਾਰੀ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਨਵੇਂ “ਆਈ.ਸੀ.ਯੂ.” ਵਿੱਚ ਕੋਈ ਵੀ ਮੁਲਾਜਮ—ਸਫਾਈ ਸੇਵਕ ਚੌਥਾਂ ਦਰਜਾ ਮੁਲਾਜਮਾਂ ਤੇ ਟੈਕਨੀਸ਼ੀਅਨ ਭਰਤੀ ਨਹੀਂ ਕੀਤਾ ਗਿਆ ਤੇ ਇੱਧਰੋੋ—ਉੱਧਰੋ ਮੁਲਾਜਮ ਕੱਢ ਕੇ ਕੰਮ ਚਲਾਇਆ ਜਾ ਰਿਹਾ ਹੈ। ਜਿਸ ਕਰਕੇ ਮੌਜੂਦਾ ਪਹਿਲਾਂ ਤੋਂ ਕੰਮ ਕਰ ਰਹੇ ਮੁਲਾਜਮਾਂ ਤੇ ਕੰਮ ਦਾ ਬੋਝ ਵੱਧਿਆ ਹੈ।
ਮੁਲਾਜਮ ਆਗੂ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਮਾਧੋ ਰਾਹੀ, ਰਾਮ ਕ੍ਰਿਸ਼ਨ, ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਸਵਰਨ ਸਿੰਘ ਬੰਗਾ, ਵਰਿੰਦਰ ਕੁਮਾਰ ਬੈਣੀ, ਅਸ਼ੋਕ ਬਿੱਟੂ, ਸੂਰਜ ਯਾਦਵ, ਜਸਵਿੰਦਰ ਸੋਜਾ, ਦਰਸੀ ਕਾਂਤ, ਹਰਜਿੰਦਰ ਖਰੋੜੀ, ਮੋਧ ਨਾਥ, ਲਖਵਿੰਦਰ ਲੱਕੀ, ਇੰਦਰਪਾਲ ਵਾਲੀਆ, ਹਰਬੰਸ ਸਿੰਘ, ਗੋਤਮ ਭਾਰਦਵਾਜ, ਦਰਸ਼ਨ ਮਲੇਵਾਲ, ਤਰਲੋਚਨ ਮਾਡੂ, ਜਗਤਾਰ ਨਾਭਾ, ਬਲਵਿੰਦਰ ਸਿੰਘ, ਉਂਕਾਰ ਸਿੰਘ ਦਮਨ, ਤਰਲੋਚਨ ਮੰਡੋਲੀ, ਅਨਿਲ ਗਾਗਟ, ਜਗਤਾਰ ਬਾਬਾ, ਸੁਨੀਲ ਦੱਤ, ਸ਼ਿਵ ਚਰਨ, ਰਾਮ ਜੋਧਾ, ਪ੍ਰਕਾਸ਼ ਲੁਬਾਣਾ, ਨਿਸ਼ਾ ਰਾਣੀ, ਸਤਿਨਰਾਇਣ ਗੋਨੀ, ਮੂਮਤਾਜ, ਕਾਕਾ ਸਿੰਘ, ਮੀਨੂੰ, ਕਮਲੇਸ਼, ਮੀਨੂੰ, ਚਰਨਜੀਤ ਸਿੰਘ, ਆਦਿ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਸਮੇਤ ਜੰਗਲਾਤ ਵਿਭਾਗ ਦੀ ਅਫਸਰਸ਼ਾਹੀ ਦੀ ਅਰਥੀ ਫੂੱਕ ਰੈਲੀ ਮਿਤੀ 05 ਅਕਤੂਬਰ ਨੂੰ ਜੰਗਲਾਤ ਦਫਤਰ ਤੋਂ ਡਿਪਟੀ ਕਮਿਸ਼ਨਰ ਦਫਤਰ ਅੱਗੇ ਕਰਨ ਜਾ ਰਹੇ ਹਨ ਤੇ ਮਿਤੀ 10 ਅਕਤੂਬਰ ਨੂੰ ਮਾਤਾ ਕੁਸ਼ਲਿਆ ਹਸਪਤਾਲ ਕੰਪਲੈਕਸ ਵਿੱਚ ਕੀਤੀ ਜਾਵੇਗੀ ਅਤੇ ਮਿਤੀ 08 ਅਕਤੂਬਰ ਨੂੰ ਝੰਡਾ ਮਾਰਚ ਸਿੰਚਾਈ ਮੰਤਰੀ ਦੇ ਵਿਧਾਨ ਸਭਾ ਹਲਕਾ ਬਰਨਾਲਾ ਵਿਖੇ ਕੀਤਾ ਜਾਵੇਗਾ ਅਤੇ ਮਿਤੀ 14 ਅਕਤੂਬਰ ਨੂੰ ਚੰਡੀਗੜ੍ਹ ਸਾਂਝੀ ਰੈਲੀ ਵਿੱਚ ਸ਼ਾਮਲ ਹੋਇਆ ਜਾਵੇਗਾ।

