ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਸਿੱਖ ਨੌਜਵਾਨ ਦੀ ਵੀਡੀਓ ਵਾਇਰਲ, ਕਿਹਾ-ਖਾਲਿਸਤਾਨੀਆਂ ਕਰ ਕੇ ਹੋ ਰਹੀ ਬਦਨਾਮੀ

ਨਵੀਂ ਦਿੱਲੀ (ਮਧੂਸਾਰ ਬਿਊਰੋ) : ਜੋਤ ਜੀਤ ਸਿੰਘ ਨਾਂ ਦੇ ਇਕ ਸਿੱਖ ਵਿਅਕਤੀ ਨੇ ਕਿਹਾ ਕਿ ਕੌਮ ਦੇ ਲੋਕ ਖਾਲਿਸਤਾਨੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਜ਼ਿਆਦਾਤਰ ਸਿੱਖਾਂ ਨੂੰ ਸ਼ਰਮਸਾਰ ਕਰਨ ਵਾਲੀਆਂ ਹਨ। ਸਿੰਘ (30) ਵੱਲੋਂ ਦਿੱਲੀ ਦੇ ਕਨਾਟ ਪਲੇਸ ’ਚ ਬਣਾਈ ਗਈ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਵੀਡੀਓ ’ਚ ਉਸ ਨੇ ਇਕ ਤਖ਼ਤੀ ਫੜੀ ਹੋਈ ਹੈ, ਜਿਸ ’ਤੇ ‘ਸੇ ਨੋ ਟੂ ਖਾਲਿਸਤਾਨ’ (ਖਾਲਿਸਤਾਨ ਨੂੰ ਨਾਂਹ ਕਹੋ) ਸੰਦੇਸ਼ ਲਿਖਿਆ ਹੈ। ਉਸ ਨੇ ਕਿਹਾ ਕਿ ਉਸ ਦੇ ਇਸ ਕਦਮ ਨੂੰ ਲੈ ਕੇ ਆਨਲਾਈਨ ਮੰਚ ’ਤੇ ਉਸ ਦੀ ਸ਼ਲਾਘਾ ਅਤੇ ਬੁਰਾਈ ਦੋਵੇਂ ਹੀ ਹੋ ਰਹੀਆਂ ਹਨ। ਉਨ੍ਹਾਂ ਦਾ ਇਹ ਬਿਆਨ ਭਾਰਤ ਅਤੇ ਕੈਨੇਡਾ ਵਿਚਾਲੇ ਇਕ ਸਿੱਖ ਵੱਖਵਾਦੀ ਨੇਤਾ ਦੀ ਹੱਤਿਆ ਨੂੰ ਲੈ ਕੇ ਚੱਲ ਰਹੇ ਤਣਾਅ ਦਰਮਿਆਨ ਆਇਆ ਹੈ।

ਸਿੰਘ ਨੇ 2 ਅਕਤੂਬਰ ਨੂੰ ਕਨਾਟ ਪਲੇਸ ’ਚ 2 ਮਿੰਟ 40 ਸੈਕਿੰਡ ਦੀ ਇਕ ਵੀਡੀਓ ਬਣਾਈ, ਜਿਸ ’ਚ ਉਸ ਨੇ ਪੀਲੀ ਪੱਗ ਬੰਨ੍ਹੀ ਹੋਈ ਹੈ ਅਤੇ ਹੱਥ ’ਚ ਇਕ ਤਖ਼ਤੀ ਫੜੀ ਹੋਈ ਹੈ। ਇਸ ਤਖਤੀ ’ਤੇ ‘ਮੇਰਾ ਭਾਰਤ ਮੇਰੀ ਜਾਨ’ ਅਤੇ ‘ਸੇ ਨੋ ਟੂ ਖਾਲਿਸਤਾਨ’ ਲਿਖਿਆ ਹੋਇਆ ਹੈ। ਵੀਡੀਓ ’ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਲੋਕ ਉਸ ਨਾਲ ਹੱਥ ਮਿਲਾ ਰਹੇ ਹਨ ਤੇ ਉਸ ਦੀ ਵੀਡੀਓ ਬਣਾ ਰਹੇ ਹਨ।

Leave a Reply

Your email address will not be published. Required fields are marked *