ਭਾਖੜਾ ਮੇਨ ਲਾਈਨ ਐਕਸੀਅਨ ਦੇ ਖਿਲਾਫ ਭੜਕੇ ਫੀਲਡ ਮੁਲਾਜਮਾਂ ਵਲੋਂ ਦਿੱਤਾ ਰੋਸ ਧਰਨਾ:
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਵਲੋਂ ਐਕਸੀਅਨ ਭਾਖੜਾ ਮੇਨ ਲਾਇਨ ਪਟਿਆਲਾ ਦੇ ਖਿਲਾਫ ਜਸਵੀਰ ਸਿੰਘ ਖੋਖਰ, ਗੁਰਦਰਸ਼ਨ ਸਿੰਘ ਬਲਾਂ, ਅਵਤਾਰ ਸਿੰਘ ਲਹਿਰਾ ਤੇ ਰਜਿੰਦਰ ਸਿੰਘ ਦੀ ਅਗਵਾਈ ਵਿੱਚ ਜੋਰਦਾਰ ਰੋਸ ਪ੍ਰਦਰਸ਼ਨ ਕਰਕੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਲ਼ਖਵਿੰਦਰ ਸਿੰਘ ਖਾਨਪੁਰ, ਛੱਜੂ ਰਾਮ,ਬਲਵਿੰਦਰ ਸਿੰਘ,ਹਰਦੇਵ ਸਿੰਘ, ਕੋਰ ਸਿੰਘ, ਵਿਪਨ ਕੁਮਾਰ,ਲਖਵਿੰਦਰ ਪਟਿਆਲਾ, ਸੁਲੱਖਣ ਸਿੰਘ ਖਮਾਣੋਂ, ਪਰਕਾਸ਼ ਸਿੰਘ ਗੰਡਾ ਖੇੜੀ,ਕਰਮ ਸਿੰਘ ਰੋਹਟੀ, ਰਾਜਿੰਦਰ ਸਿੰਘ ਭੱਟੀ, ਰਣਵਿੰਦਰ ਸਿੰਘ ਬਿੱਟੂ ਤੇ ਨਾਥ ਸਿੰਘ ਨੇ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਪੁਨਰਗਠਨ ਦੀ ਆੜ ਵਿੱਚ 12000 ਦੇ ਲਗਭਗ ਅਸਾਮੀਆਂ ਖਤਮ ਕਰ ਦਿੱਤੀਆਂ ਹਨ। ਜਿਸ ਕਾਰਨ ਫੀਲਡ ਮੁਲਾਜਮਾਂ ਤੇ ਕੰਮ ਦਾ ਬੇਤਹਾਸ਼ਾ ਬੋਝ ਪੈ ਗਿਆ ਹੈ। ਜਿਸ ਕਾਰਨ ਬੇਲਦਾਰ ਗੇਜ ਰੀਡਰਾਂ ਦੀਆਂ ਹਫਤਾਵਾਰੀ ਤੇ ਜਰੂਰੀ ਛੁੱਟੀਆਂ ਵੀ ਬੰਦ ਕਰ ਦਿੱਤੀਆਂ ਹਨ। ਇੱਕ ਗੇਜ ਰੀਡਰ ਅੱਠ ਤੋਂ ਦਸ ਗੇਜਾਂ ਰੋਜਾਨਾ 120 ਤੋਂ 150 ਕਿਲੋਮੀਟਰ ਦਾ ਸਫਰ ਤਹਿ ਕਰਕੇ ਦੇ ਰਿਹਾ ਹੈ।
ਇਸ ਤੋਂ ਵੀ ਸਿਤਮ ਦੀ ਗੱਲ ਬੰਦ ਪਈਆਂ ਟੇਲਾਂ ਦੀਆਂ ਗੇਜਾਂ ਵੀ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਥੇਬੰਦੀ ਵਲੋਂ ਬਾਰ-ਬਾਰ ਮੰਗ ਕਰਨ ਦੇ ਬਾਵਜੂਦ ਡਿਊਟੀਆਂ ਦੀ ਸਹੀ ਵੰਡ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਫੀਲਡ ਮੁਲਾਜਮਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰੰਤੁ ਅਧਿਕਾਰੀਆਂ ਵੱਲੋ ਮੰਗਾਂ ਦਾ ਹੱਲ ਕਰਨ ਲਈ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ । ਇਸ ਰੋਸ ਧਰਨੇ ਨੂੰ ਨਰੇਸ਼ ਕੁਮਾਰ,ਰਮੇਸ ਸਿੰਘ, ਰਜਿੰਦਰ ਸਿੰਘ ਭੱਟੀ, ਦਵਿੰਦਰ ਸਿੰਘ, ਗੀਤ ਸਿੰਘ, ਧਰਮਪਾਲ, ਰਾਮਪਾਲ ,,ਬੰਤ ਰਾਮ ,ਨੇ ਮੰਗ ਕੀਤੀ ਕਿ ਮੁਲਾਜਮਾਂ ਤੋਂ ਨਿਯਮਾ ਅਨੁਸਾਰ ਕੰਮ ਲਿਆ ਜਾਵੇ। ਰੈਗੂਲੈਸਨ ਹੈਡਾ ਤੇ ਸਟਾਫ ਪੁਰਾ ਕੀਤਾ ਜਾਵੇ ਤੇ ਸਮੂਹ ਹੈਡਾ ਤੇੇ ਗੇਜ ਰੀਡਰ ਤੇ ਰੈਸਟ ਲੀਵਰ ਲਗਾਏ ਜਾਣ ਤੇ ਹਫਤਾਵਾਰੀ ਤੇ ਗਜਟਡ ਛੁੱਟੀ ਹਰ ਮੁਲਾਜਮ ਨੂੰ ਦਿੱਤੀ ਜਾਵੇ। ਕੋਠੀਆਂ ਤੇ ਦਫਤਰਾਂ ਵਿੱਚ ਬਿਨਾ ਨਿਯਮਾ ਤੋ ਬੇਠੇ ਮੁਲਾਜਮਾਂ ਨੂੰ ਉਹਨਾਂ ਦੀ ਬਣਦੀ ਡਿਊਟੀ ਤੇ ਫੀਲਡ ਵਿੱਚ ਤਾਇਨਾਤ ਕੀਤਾ ਜਾਵੇ, ਬਕਾਇਆ ਵਰਦੀਆਂ ਦਿੱਤੀਆਂ ਜਾਣ, ਹੈਡਾਂ ਤੇ ਕੁਆਟਰਾ ਦੀ ਰਿਪੇਅਰ ਕਰਵਾਈ ਜਾਵੇ। ਰੋਸ ਧਰਨੇ ਨੂੰ ਸਬੋਧਨ ਕਰਦਿਆ , ਵੀਰੁੂ ਰਾਮ, ਭਜਨ ਸਿੰਘ ਅਮਰਜੀਤ ਸਿੰਘ, ਨੇ ਕਿਹਾ ਕਿ ਜੇਕਰ ਮੰਗਾ ਦਾ ਹੱਲ ਨਾ ਕੀਤਾ ਤਾ ਜਥੇਬੰਦੀ 26 ਅਕਤੂਬਰ ਨੂੰ ਐਕਸਿਅਨ ਦਫਤਰ ਦਾ ਘਿਰਾਓ ਕੀਤਾ ਜਾਵੇਗਾ ।

