ਪੰਜਾਬਪਟਿਆਲਾ

ਸਟੂਡੈਂਟ ਫਰੰਟ ਵਲੋਂ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕੀਤੀ ਰੈਲੀ

-ਵਿਦਿਆਰਥੀ ਵਰਗ ਦੇ ਹੱਕਾਂ ਲਈ ਡੱਟ ਕੇ ਖੜੇ ਹਾਂ : ਗੁਰਜੀਤ, ਲਵਲੀ
ਪਟਿਆਲਾ, 11 ਨਵੰਬਰ (ਅਮਰਜੀਤ ਸਿੰਘ/ਮਧੂਸਾਰ ਬਿਊਰੋ)
ਸਟੂਡੈਂਟ ਫਰੰਟ ਅਤੇ ਐਨ. ਐਸ. ਯੂ. ਆਈ. ਵਲੋਂ ਅੱਜ ਇਥੇ ਵਿਦਿਆਰਥੀ ਵਰਗ ਨੂੰ ਜਾਗਰੂਕ ਕਰਨ ਲਈ, ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਦੀ ਅਗਵਾਈ ਜਸਪ੍ਰੀਤ ਸਿੰਘ, ਸਿਮਰਨ ਸਿੰਘ, ਲਵਲੀ ਗਾਜੇਵਾਸੀਆ ਤੇ ਸਿੰਮੂ ਖੋਖ ਵਲੋਂ ਕੀਤੀ ਗਈ। ਇਸ ਇਕੱਤਰਤਾ ਵਿਚ ਹਜ਼ਾਰਾਂ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਯੂਨੀਵਰਿਸਟੀ ਦੇ ਪ੍ਰਧਾਨ ਰੋਹਿਤ ਰਾਣਾ ਪ੍ਰਧਾਨ ਵਿਸ਼ੇਸ਼ ਤੌਰ ‘ਤੇ ਪੁੱਜੇ।
ਇਸ ਮੌਕੇ ਲਵਲੀ ਗਾਜੇਵਾਸੀਆ ਨੇ ਕਿਹਾ ਕਿ ਸਟੂਡੈਂਟ ਫਰੰਟ ਵਲੋਂ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਇਹ ਭਰਵੀਂ ਇਕੱਤਰਤਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਯਤਨਸ਼ੀਲ ਹਨ। ਲਵਲੀ ਗਾਜੇਵਾਸੀਆ ਨੇ ਕਿਹਾ ਕਿ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਆਪਣੀਆਂ ਮੁਢਲੀਆਂ ਸਹੂਲਤਾਂ ਲਈ ਕਈ ਪ੍ਰਕਾਰ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਸਪ੍ਰੀਤ ਤੇ ਲਵਲੀ ਨੇ ਸਾਂਝੇ ਤੌਰ ‘ਤੇ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਬੱਸ ਪਾਸ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਸਬੰਧਤ ਅਧਿਕਾਰੀਆਂ ਮੰਗ ਪੱਤ ਦਿੱਤਾ ਜਾਵੇਗਾ। ਇਸ ਤੋਂ ਬਿਨ੍ਹਾਂ ਵਿਦਿਆਰਥੀਆਂ ਦੀਆਂ ਹੋਰ ਸਮੱਸਿਆਵਾਂ ਨੂੰ ਵੀ ਹੱਲ ਕਰਵਾਉਣ ਲਈ ਉਹ ਪੂਰੀ ਤਰ੍ਹਾਂ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਸਟੂਡੈਂਟ ਫਰੰਟ ਤੇ ਐਨ. ਐਸ. ਯੂ. ਆਈ. ਲਈ ਵਿਦਿਆਰਥੀਆਂ ਦੇ ਹਿੱਤ ਪਹਿਲਾਂ ਹਨ ਤੇ ਉਨ੍ਹਾਂ ਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਪਰ ਜੋ ਸਿਆਸੀ ਪਾਰਟੀ ਵਿਦਿਆਰਥੀਆਂ ਦੀ ਭਲਾਈ ਲਈ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਕੰਮ ਕਰੇਗੀ ਤਾਂ ਉਹ ਅਜਿਹੀ ਪਾਰਟੀ ਦਾ ਵਿਦਿਆਰਥੀ ਹਿੱਤਾਂ ਲਈ ਪੂਰੀ ਸਪੋਰਟ ਕਰਨਗੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਨੇ ਕਿਹਾ ਕਿ ਸਟੂਡੈਂਟ ਫਰੰਟ ਵਿਦਿਆਰਥੀਆਂ ਦੇ ਹੱਕਾਂ ਲਈ ਹਮੇਸ਼ਾਂ ਡੱਟ ਕੇ ਖੜ੍ਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਰਗੀ ਬੁਰਾਈ ਤੋਂ ਦੂਰ ਰਹਿ ਕੇ ਵਿਦਿਆਰਥੀ ਵਰਗ ਲਈ ਇਕ ਮੰਚ ‘ਤੇ ਇਕੱਠੇ ਹੋਣ। ਇਸ ਮੌਕੇ ਜਸਪ੍ਰੀਤ ਸਿੰਘ ਸਰਾਓਂ, ਰਵਿੰਦਰ ਬਿੱਲਾ, ਵਾਲੀਆ ਗਰੁੱਪ, ਹਨੀ ਆਹਲੂਵਾਲੀਆ, ਅਰਸ਼ ਸਾਗਰ, ਹੈਪੀ ਸਮਲਾ, ਸਤਨਾਮ ਅਬਲੋਵਾਲ, ਅੰਮ੍ਰਿਤ ਚੀਮਾ, ਜਸਪ੍ਰੀਤ ਸਿਮਰਨ, ਤੇਜੀ ਘੜਾਮ, ਸਿਮਰਨ ਸੰਧੂ, ਅਰਸ਼ ਸਾਗਰ, ਹਰਤਾਜ ਸੰਧੂ, ਕੰਗ ਸੀ. ਜੀ. ਸੀ., ਗੱਗੂ ਰਿਮਟ, ਸਤਨਾਮ ਅਬਲੋਵਾਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *