ਚੌਥਾ ਦਰਜਾ ਮੁਲਾਜਮਾਂ ਕੱਚੀਆਂ ਅਤੇ ਪੱਕੀਆਂ ਵਲੋਂ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀ ਅਫਸਰਸ਼ਾਹੀ ਵਿਰੁੱਧ ਸਰਕਾਰੀ ਮਾਤਾ ਕੁਸ਼ਲਿਆ ਹਸਪਤਾਲ ਕੰਪਲੈਕਸ ਵਿਖੇ ਕੀਤੀ ਰੋਸ ਰੈਲੀ — ਦਰਸ਼ਨ ਲੁਬਾਣਾ ??
ਪਟਿਆਲਾ 11 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਚੌਥਾ ਦਰਜਾ ਮੁਲਾਜਮਾਂ “ਕੱਚੀਆਂ—ਪੱਕੀਆਂ” ਦੀਆਂ ਮੰਗਾਂ ਤੇ ਸੇਵਾਵਾਂ ਰੈਗੂਲਰ ਕਰਵਾਉਣ ਤੇ ਠੇਕੇਦਾਰੀ ਪ੍ਰਥਾ ਵਿਰੁੱਧ ਮੰਗ “ਪੰਦਰਵਾੜੇ” ਦੀ ਕੜੀ ਵਿੱਚ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਚੌਥਾ ਦਰਜਾ ਮੁਲਾਜਮਾਂ ਵਲੋਂ ਸਰਕਾਰੀ ਮਾਤਾ ਕੁਸ਼ਲਿਆ ਹਸਪਤਾਲ ਤੇ ਸਿਵਲ ਸਰਜਨ ਦਫਤਰ ਅੱਗੇ ਤੋਂ ਧਰਨਾ ਸ਼ੁਰੂ ਕਰਕੇ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਤੇ ਸਿਹਤ ਵਿਭਾਗਾਂ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਰੋਸ ਰੈਲੀ ਕੀਤੀ ਤੇ ਮੈਡੀਕਲ ਸੁਪਰਡੈਂਟ ਮਾਤਾ ਕੁਸ਼ਲਿਆ ਦੇ ਦਫਤਰ ਤੱਕ ਰੋਸ ਮਾਰਚ ਵੀ ਕੀਤਾ। ਰੈਲੀ ਦੌਰਾਨ ਮੰਗ ਕੀਤੀ ਗਈ ਕਿ ਸਿਹਤ ਵਿਭਾਗ ਵਿਚਲੇ ਕੰਟਰੈਕਟ ਤੇ ਆਊਟ ਸੋਰਸ ਮੇਲ ਤੇ ਫੀਮੇਲ ਕਰਮੀਆਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ। ਵਿਭਾਗਾਂ ਵਿੱਚ ਸਫਾਈ ਸੇਵਕਾਂ, ਵਾਅਡ ਅਟੈਂਡਟਾਂ, ਮਾਲੀਆਂ, ਚੌਂਕੀਦਾਰਾਂ ਆਦਿ ਕੈਟਾਗਰੀਜ਼ ਦੀ ਘਾਟ ਨੂੰ ਰੈਗੂਲਰ ਭਰਤੀ ਕਰਕੇ ਪੂਰੀ ਕੀਤੀ ਜਾਵੇ, ਠੇਕੇਦਾਰਾਂ ਵਲੋਂ ਆਉਟ ਸੋਰਸ ਕਰਮੀਆਂ ਦੀ ਕੀਤੀ ਜਾ ਰਹੀ ਲੁੱਟ ਖਸੁਟ ਖਤਮ ਕਰਵਾਈ ਜਾਵੇ, ਘੱਟੋ—ਘੱਟ ਉਜਰਤਾ, ਬੋਨਸ, ਈ.ਪੀ.ਐਫ., ਈ.ਐਸ.ਆਈ. ਸਹੁਲਤਾਂ, ਵਰਦੀਆਂ ਅਤੇ ਕੰਮ ਕਰਨ ਵਾਲਾ ਸਾਰਾ ਸਮਾਨ ਜਾਰੀ ਕੀਤਾ ਜਾਵੇ, ਕੰਮ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ, ਠੇਕੇਦਾਰੀ ਪ੍ਰਥਾ ਖਤਮ ਕਰਕੇ ਸਾਰੇ ਕੱਚੇ ਕਰਮੀ ਵਿਭਾਗ ਵਿੱਚ ਅਰਜਸਟ ਕੀਤੇ ਜਾਣ ਆਦਿ। ਇਸ ਤਰ੍ਹਾਂ ਮੰਗ ਕੀਤੀ ਗਈ ਕਿ “ਆਮ ਆਦਮੀ ਕਲੀਨਿੰਗਾਂ” ਸਮੇਤ ਮਾਤਾ ਕੁਸ਼ਲਿਆ ਹਸਪਤਾਲ ਵਿਚਲੇ ਸ਼ੁਰੂ ਕੀਤੇ (ਆਈ.ਸੀ.ਯੂ.) ਵਿਭਾਗ ਵਿੱਚ ਚੌਥਾ ਦਰਜਾ ਕਰਮਚਾਰੀਆਂ ਸਮੇਤ ਟੈਕਨੀਕਲ ਆਦਿ ਕੈਟਾਗਰੀਜ਼ ਦੇ ਕਰਮਚਾਰੀਆਂ ਦੀ ਰੈਗੂਲਰ ਅਜਸਟਮੈਂਟ ਕੀਤੀ ਜਾਵੇ
ਇੱਥਰੋ—ਉੱਧਰੋ ਕਰਮਚਾਰੀਆਂ ਨੂੰ ਸੱਦਕੇ ਕੰਮ ਕਰਵਾਉਣਾ ਤੇ ਕੰਮ ਦਾ ਬੋਝ ਵਧਾਉਣਾ ਬੰਦ ਕੀਤਾ ਜਾਵੇ, ਮਲਟੀਟਾਸਕ ਕਰਮੀ ਜੋ ਸਰਕਾਰੀ ਮੈਡੀਕਲ ਕਾਲਜ, ਟੀ.ਬੀ. ਹਸਪਤਾਲ ਅਤੇ ਰਜਿੰਦਰਾ ਹਸਪਤਾਲ ਵਿੱਚ ਕੰਮ ਕਰ ਰਹੇ ਹਨ ਇਹਨਾਂ ਨੂੰ ਖਾਲੀ ਪਈਆਂ ਅਸਾਮੀਆਂ ਵਿਰੁੱਧ ਅਰਜਸਟ ਕੀਤਾ ਜਾਵੇ, ਰਜਿੰਦਰਾ ਹਸਪਤਾਲ ਵਿੱਚ ਡੀ.ਸੀ. ਦਰਾਂ ਤੇ ਕੰਮ ਕਰਦੇ ਚੌਥਾ ਦਰਜਾ ਕਰਮਚਾਰੀਆਂ ਨੂੰ ਬਿਨਾਂ ਕਿਸੇ ਦੇਰੀ ਤੋ ਰੈਗੂਲਰ ਕੀਤਾ ਜਾਵੇ। ਘੱਟੋ—ਘੱਟ ਉਜਰਤ 26000/— ਰੁਪਏ ਕੀਤੀ ਜਾਵੇ, 2004 ਦੀ ਪੈਨਸ਼ਨ ਬਹਾਲ ਕੀਤੀ ਜਾਵੇ, ਇਸ ਮੌਕੇ ਤੇ ਮੰਗ ਕੀਤੀ ਗਈ ਕਿ ਪਟਿਆਲਾ ਦਾ ਪੁਰਾਣਾ ਬੱਸ ਅੱਡਾ ਮੁੜ ਤੋਂ ਚਾਲੂ ਕੀਤਾ ਜਾਵੇ। ਇਸ ਅੱਡੇ ਤੋਂ ਭਾਦਸੋ, ਮਲੇਰਕੋਟਲਾ, ਨਾਭਾ, ਸਮਾਣਾ, ਪਾਤੜਾਂ, ਸਰਹਿੰਦ, ਲੁਧਿਆਣਾ ਲਈ ਬੱਸਾਂ ਚਲਾਈਆਂ ਜਾਣ। ਮੰਗ ਕੀਤੀ ਗਈ ਕਿ ਸਰਕਾਰੀ ਸਕੂਲਾ ਵਿੱਚ ਸਫਾਈ ਸੇਵਕ 3000/— ਰੁਪਏ, ਚੌਂਕੀਦਾਰ 5000/— ਰੁਪਏ ਪ੍ਰਤੀ ਮਹੀਨਾ ਨਿਯੁਕਤੀ ਕਰਨਾ ਆਪ ਸਰਕਾਰ ਦਾ ਨਿੱਚਲੇ ਸਮਾਜ ਦਾ ਆਰਥਿਕ ਸ਼ੋਸ਼ਣ ਕਰਨਾ ਹੈ, ਇਹ ਕਰਮੀ ਘੱਟੋ—ਘੱਟ ਉਜਰਤਾ ਦੇ ਘੇਰੇ ਵਿੱਚ ਲਿਆਦੇ ਜਾਣ ਆਦਿ ਮੰਗਾਂ ਉਠਾਈਆਂ ਗਈਆਂ। ਰੈਲੀ ਨੂੰ ਜਿਹਨਾਂ ਆਗੂਆਂ ਨੇ ਸੰਬੋਧਨ ਕੀਤਾ ਉਹਨਾ ਵਿੱਚ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਨੋਲੱਖਾ, ਦੀਪ ਚੰਦ ਹੰਸ, ਰਾਮ ਲਾਲ ਰਾਮਾ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ, ਅਨਿਲ ਗਾਗਟ ਗੁਰਦਰਸ਼ਨ ਸਿੰਘ, ਸਵਰਨ ਸਿੰਘ ਬੰਗਾ, ਸੂਰਜ ਯਾਦਵ, ਜਗਤਾਰ ਬਾਬਾ, ਰਾਜੇਸ਼ ਕੁਮਾਰ, ਅਸ਼ੋਕ ਬਿੱਟੂ, ਦਰਸ਼ੀ ਕਾਂਤ, ਕੁਲਦੀਪ ਸਿੰਘ, ਬਲਬੀਰ ਸਿੰਘ, ਅਜੈ ਸਿੱਪਾ, ਰਾਜੇਸ਼ ਗੋਲੂ, ਤਰਲੋਚਨ ਮਾੜੂ ਇੰਦਰਪਾਲ ਵਾਲਿਆ, ਪ੍ਰਕਾਸ਼ ਲੁਬਾਣਾ, ਦਰਸ਼ਨ ਮੱਲੇਵਾਲ, ਤਰਲੋਚਨ ਮੰਡੋਲੀ, ਹਰਦੇਵ ਸਿੰਘ, ਸੁਨੀਤਾ ਰਾਣੀ, ਮਿਨੂੰ, ਸ਼ਾਮ ਸਿੰਘ, ਹਰਦੇਵ ਸਿੰਘ, ਸਤਨਾਮ ਸਿੰਘ, ਲਖਵੀਰ ਸਿੰਘ, ਆਦਿ ਸ਼ਾਮਲ ਸਨ। ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਵਿੱਤ ਵਿਭਾਗ ਵਲੋਂ ਚੌਥਾਂ ਦਰਜਾ ਮੁਲਾਜਮਾਂ ਨੂੰ ਤਿਉਹਾਰੀ ਕਰਜਾ ਘੱਟੋ—ਘੱਟ 10000/— ਰੁਪਏ ਦਾ ਪੱਤਰ ਮਿਤੀ 10—10—2023 ਨੂੰ ਜਾਰੀ ਕੀਤਾ ਹੈ ਜਦੋਂ ਕਿ ਮੰਗ ਘੱਟੋ—ਘੱਟ ਕਰਜ 25000/— ਰੁਪਏ ਦੇਣ ਦੀ ਕੀਤੀ ਗਈ ਸੀ ਤੇ ਇਹ ਕਰਜਾ ਕੱਚੇ ਮੁਲਾਜਮਾਂ ਨੂੰ ਦੇਣ ਦੀ ਮੰਗ ਕੀਤੀ ਗਈ ਸੀ।

