ਵਿਸ਼ਵ ਸਿਹਤ ਸੰਗਠਨ ਦੇ ਸਰਵੇਲ਼ੈਂਸ ਮੈਡੀਕਲ ਅਫਸਰ ਡਾ. ਵਿਕਰਮ ਗੁਪਤਾ ਵੱਲੋਂ ਮਿਸ਼ਨ ਇੰਦਰਧਨੁਸ਼ ਮੁਹਿੰਮ ਦੀ ਸਮੀਖਿਆ।
ਪਟਿਆਲਾ 11 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜਿਲ੍ਹੇ ਵਿੱਚ ਕਿਸੇ ਕਾਰਣ ਬੱਚਿਆਂ ਦੇ ਸੰਪੂਰਣ ਟੀਕਾਕਰਨ ਵਿੱਚ ਪਏ ਪਾੜੇ ਭਾਵ ਅਧੁਰਾ ਟੀਕਾਕਰਨ ਜਾਂ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦੇ ਸੰਪੁਰਨ ਟੀਕਾਕਰਨ ਲਈ ਜਿਲ੍ਹੇ ਵਿੱਚ 9 ਅਕਤੂਬਰ ਤੋਂ 14 ਅਕਤੂਬਰ ਤੱਕ ਚਲਾਈ ਜਾ ਰਹੀ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ ਮੁਹਿੰਮ ਦੇ ਦੂਜੇ ਰਾਂਉਂਡ ਦੀ ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਚੰਡੀਗੜ ਤੋਂ ਵਿਸ਼ਵ ਸਿਹਤ ਸੰਗਠਨ ਦੇ ਸਰਵੈਲੈਂਸ ਮੈਡੀਕਲ ਅਫਸਰ ਡਾ. ਵਿਕਰਮ ਗੁਪਤਾ ਵੱਲੋਂ ਨਿਰੀਖਣ ਕੀਤਾ ਗਿਆ।ਉਹਨਾਂ ਵੱਲੋਂ ਮਾਤਾ ਕੁਸ਼ਲਿਆ ਹਸਪਤਾਲ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਸਿਟੀ ਬ੍ਰਾਂਚ ਅਤੇ ਡਿਸਪੈਂਸਰੀ ਰਾਜਪੁਰਾ ਕਲੋਨੀ ਵਿਖੇ ਮਿਸ਼ਨ ਇੰਦਰਧਨੁਸ਼ ਅਤੇ ਮਮਤਾ ਦਿਵਸ ਤਹਿਤ ਲਗਾਏ ਜਾ ਰਹੇ ਟੀਕਾਕਰਨ ਸੈਸ਼ਨਾ ਦਾ ਨਿਰੀਖਣ ਕੀਤਾ
ਅਤੇ ਕੰਮਕਾਰ ਉਪਰ ਤੱਸਲੀ ਪ੍ਰਗਟ ਕੀਤੀ। ਇਸ ਮੋਕੇ ਉਹਨਾਂ ਨਾਲ ਜਿਲ੍ਹਾ ਟੀਕਾਕਰਨ ਅਫਸਰ ਡਾ. ਗੁਰਪ੍ਰੀਤ ਕੋਰ ਅਤੇ ਫੀਲਡ ਮੋਨੀਟਰ ਹਰਪ੍ਰੀਤ ਸਿੰਘ ਵੀ ਹਾਜਰ ਸਨ। ਸੈਸ਼ਨਾਂ ਦੀ ਸਮੀਖਿਆ ਦੋਰਾਣ ਉਹਨਾਂ ਵੱਲੋਂ ਸਬੰਧਤ ਏ.ਐਨ.ਐਮ. ਨੂੰ ਟੀਕਾਕਟਨ ਦੀਆਂ ਐਂਟਰੀਆ ਯੁਵਿਨ ਪੋਰਟਲ ਤੇਂ ਕਰਨੀ ਬਣਾਉਣ ਲਈ ਕਿਹਾ।ਟੀਕਾਕਰਨ ਸੈਸ਼ਨਾ ਦੀ ਸਮੀਖਿਆ ਤੋਂ ਬਾਦ ਉਹਨਾਂ ਵੱਲੋਂ ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾ. ਰਮਿੰਦਰ ਕੋਰ ਦੀ ਅਗਵਾਈ ਵਿੱਚ ਮੁਹਿੰਮ ਦਾ ਰੀਵਿਉ ਕਰਨ ਲਈ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਜੂਮ ਮੀਟਿੰਗ ਕੀਤੀ ਅਤੇ ਟੀਕਾਕਰਨ ਪ੍ਰੋਗਰਾਮ ਨੂੰ ਹੋਰ ਮਜਬੂਤ ਕਰਨ ਲਈ ਕਿਹਾ। ਮਾਤਾ ਕੁਸ਼ਲਿਆ ਦੇ ਦੋਰੇ ਦੋਰਾਣ ਉਹਨਾਂ ਨਾਲ ਸੀਨੀਅਰ ਮੈਡੀਕਲ ਅਫਸਰ ਡਾ.ਵਿਕਾਸ ਗੋਇਲ ਵੀ ਹਾਜਰ ਸਨ।

