ਵੀਰ ਹਕੀਕਤ ਰਾਏ ਗਰਾਊਂਡ ਵਿੱਚ ਦੁਸ਼ਿਹਰੇ ਮੇਲੇ ‘ਤੇ ਪੁਜਣਗੇ ਹਜਾਰਾਂ ਪਟਿਆਲਵੀ
ਅਜੀਤਪਾਲ ਕੋਹਲੀ ਹੋਣਗੇ ਸਮਾਗਮ ਦੇ ਮੁੱਖ ਮਹਿਮਾਨ
ਕਮੇਟੀ ਵੱਲੋਂ ਤਿਆਰੀਆਂ ਮੁਕੰਮਲ
ਪਟਿਆਲਾ, 23 ਅਕਤੂਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਸ਼ਹਿਰ ਦੇ ਸਭ ਤੋਂ ਵੱਡੇ ਵੀਰ ਹਕੀਕਤ ਰਾਏ ਗਰਾਊਂਡ ਵਿੱਚ 24 ਅਕਤੂਬਰ ਨੂੰ ਸ਼ਾਮ 6 ਵਜੇ ਦੁਸ਼ਹਿਰੇ ਮੇਲੇ ਮੌਕੇ ਹਜਾਰਾਂ ਪਟਿਆਲਵੀ ਪੁੱਜ ਰਹੇ ਹਨ। ਸ੍ਰੀ ਰਾਮ ਸੇਵਾ ਸੰਮਤੀ ਵੱਲੋਂ ਇਸਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਮੇਲੇ ਵਿੱਚ ਇਸ ਵਾਰ ਬਤੌਰ ਮੁਖ ਮਹਿਮਾਨ ਸ਼ਹਿਰ ਦੇ ਹਰਮਨ ਪਿਆਰੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਹੋਣਗੇ। ਸਮਾਗਮ ਮੌਕੇ ਰਾਹੁਲ ਬਜਾਜ ਜੋਕਿ ਪੰਜਾਬ ਦੇ ਵਿਸ਼ੇਸ਼ ਗੀਤਕਾਰ ਹਨ ਪਹੁੰਚ ਰਹੇ ਹਨ।
ਸ੍ਰੀ ਰਾਮ ਸੇਵਾ ਸੰਮਤੀ ਦੇ ਪ੍ਰਧਾਨ ਗੌਤਮ ਲਾਲ , ਵਾਈਸ ਪ੍ਰਧਾਨ ਮਦਨ ਅਰੋੜਾ, ਸੀਨੀਅਰ ਆਪ ਨੇਤਾ ਰਾਜੂ ਸਾਹਨੀ ਅਤੇ ਹੋਰਨਾਂ ਨੇ ਆਖਿਆ ਕਿ ਇਸ ਮੌਕੇ ਪਟਿਆਲਾ ਜ਼ਿਲੇ ਦਾ ਸਭ ਤੋਂ ਊਚਾ ਰਾਵਣ ਸਾੜਿਆ ਜਾਵੇਗਾ। ਰਾਜੂ ਸਾਹਨੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦੁਸ਼ਹਿਰਾ ਲੋਕਾਂ ਵਿੱਚ ਭਾਈਚਾਰਕ ਏਕਤਾ ਅਤੇ ਸਾਂਝ ਦਾ ਸਮਾਗਮ ਕਰਵਾ ਰਹੀ ਹੈ। ਉਨ੍ਹਾਂ ਅਖਿਆ ਕਿ ਕਮੇਟੀ ਨੇ ਸਮੁੱਚੇ ਪ੍ਰਬੰਧਾਂ ਲਈ ਅੱਜ ਵੀ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿੱਚ ਬਹੁਤ ਸਾਰੇ ਅਧਿਕਾਰੀ ਤੇ ਹੋਰ ਨੇਤਾ ਬਤੌਰ ਵਿਸ਼ੇਸ਼ ਮਹਿਮਾਨ ਪੁੱਜ ਰਹੇ ਹਨ।

