ਮਨੁੱਖੀ ਅਧਿਕਾਰ ਸੈਲ ਦੇ ਵਾਇਸ ਚੇਅਰਮੈਨ ਸਿੰਗਲਾ ਨੇ ਐਸ.ਐਸ.ਪੀ ਪਟਿਆਲਾ ਨਾਲ ਕੀਤੀ ਮੁਲਾਕਾਤ
ਬੀਤੇ ਦਸ ਸਾਲਾਂ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਕਾਂਗਰਸ ਵਰਕਰਾਂ ਨਾਲ ਹੋਏ ਧੱਕੇ ਤੇ ਕੀਤੀ ਚਰਚਾ
ਪਟਿਆਲਾ, 1 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮਨੁੱਖੀ ਅਧਿਕਾਰ ਸੈਲ ਦੇ ਵਾਇਸ ਚੇਅਰਮੈਨ ਰਾਮ ਕੁਮਾਰ ਸਿੰਗਲਾ ਨੇ ਐਸ.ਐਸ.ਪੀ ਪਟਿਆਲਾ ਡਾ. ਐਸ ਭੂਪਤੀ ਨਾਲ ਮੁਲਾਕਾਤ ਕਰਕੇ ਬੀਤੇ ਦਸ ਸਾਲਾਂ ਦੌਰਾਨ ਪੰਜਾਬ ਦੀ ਸਤਾ ਤੇ ਕਾਬਜ ਰਹੀਂ ਸ੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕਾਰਕੂਨਾ ਵੱਲੋਂ ਰਾਜ ਵਿੱਚ ਖਾਸ ਤੌਰ ਤੇ ਪਟਿਆਲਾ ਜ਼ਿਲ੍ਹੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਕਾਂਗਰਸ ਵਰਕਰਾਂ ਨਾਲ ਹੋਏ ਧੱਕੇ ਤੇ ਚਰਚਾ ਕੀਤੀ ਹੈ।
ਇਸ ਮੌਕੇ ਐਸ.ਐਸ.ਪੀ ਪਟਿਆਲਾ ਨੇ ਰਾਮ ਕੁਮਾਰ ਸਿੰਗਲਾ ਨੂੰ ਵਿਸ਼ਵਾਸ ਦਵਾਇਆ ਕਿ ਜਿੱਥੇ ਕੀਤੇ ਵੀ ਮਾਨਵ ਅਧਿਕਾਰਾਂ ਦੀ ਉਲੰਘਣਾ ਹੋਈ ਹੈ ਉਸ ਦਾ ਨੋਟਿਸ ਲੈਦੇ ਹੋਏ ਕਾਰਵਾਈ ਕੀਤੀ ਜਾਵੇਗੀ। ਜਦ ਕੀ ਰਾਮ ਕੁਮਾਰ ਸਿੰਗਲਾ ਨੇ ਕਿਹਾ ਕੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਸਚੁੱਜੀ ਲੀਡਰਸ਼ਿਪ ਵਿੱਚ ਹੁਣ ਕਿਸੇ ਨਾਲ ਰਾਜ ਵਿੱਚ ਧੱਕਾ ਨਹੀਂ ਹੋਵੇਗਾ ਉਨ੍ਹਾਂ ਕਿਹਾ ਕਿ ਮਹਾਰਾਜਾ ਸਾਹਿਬ ਨੇ ਚੌਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸੂਬੇ ਵਿੱਚ ਹਰ ਵਿਅਕਤੀ ਨੂੰ ਇਨਸਾਫ਼ ਮਿਲੇਗਾ ਅਤੇ ਕਿਸੇ ਨਾਲ ਵੀ ਧੱਕੇਸ਼ਾਹੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕੀ ਜੇਕਰ ਕਿਸੇ ਨਾਲ ਕੋਈ ਧੱਕਾ ਹੁੰਦਾ ਹੈ ਜਾਂ ਕਿਸੇ ਨੂੰ ਕੋਈ ਤੰਗ ਪ੍ਰੇਸ਼ਾਨ ਕਰਦਾ ਹੈ ਜਾਂ ਫਿਰ ਕਿਸੇ ਜ਼ਰੂਰਤ ਮੰਦ ਨੂੰ ਮਦੱਦ ਦੀ ਲੋੜ ਹੈ ਤਾਂ ਉਹ ਪੀ.ਪੀ.ਸੀ.ਸੀ. ਦੇ ਮਨੁੱਖੀ ਅਧਿਕਾਰ ਸੈਲ ਨਾਲ ਸੰਪਰਕ ਕਰ ਸਕਦਾ ਹੈ। ਰਾਮ ਕੁਮਾਰ ਸਿੰਗਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਨਾ ਕੋਈ ਭੁੱਖਾ ਸੋਏਗਾ ਨਾ ਹੀ ਕੋਈ ਤੰਗ ਪ੍ਰੇਸ਼ਾਨ ਹੋਏਗਾ।
ਇਸ ਮੌਕੇ ਰਾਮ ਕੁਮਾਰ ਸਿੰਗਲਾ ਨੇ ਐਸ.ਐਸ.ਪੀ ਡਾ. ਐਸ ਭੂਪਤੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਉਨ੍ਹਾਂ ਨਾਲ ਸ੍ਰੀ ਰਾਕੇਸ਼ ਯਾਦਵ ਮੀਡੀਆ ਐਡਵਾਇਜ਼ਰ ਹਿਊਮਨਰਾਈਟ ਸੈਲ, ਸ੍ਰੀ ਨੀਤੀਨ ਸਿੰਗਲਾ, ਹਰਸ਼ ਸਿੰਗਲਾ, ਦੀਲਪ੍ਰਤ ਸਿੰਘ ਅਤੇ ਹੋਰ ਅਹੁਦੇ ਦਾਰ ਮੌਜੂਦ ਸਨ।

