ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਕ੍ਰਾਈਮ ਬਰਾਂਚ ਦੀ ਵੱਡੀ ਕਾਰਵਾਈ, ਜਾਅਲੀ ਵੀਜ਼ਾ ਲਗਵਾਉਣ ਵਾਲੀ ਇਮੀਗ੍ਰੇਸ਼ਨ ਕੰਪਨੀ ਦਾ ਪਰਦਾਫ਼ਾਸ਼

ਨਵੀਂ ਦਿੱਲੀ/ਚੰਡੀਗੜ੍ਹ- (ਮਧੂਸਾਰ ਬਿਊਰੋ) ਅੱਜ ਦੇ ਸਮੇਂ ਵਿਚ ਨੌਜਵਾਨ ਵਿਚਾਲੇ ਵਿਦੇਸ਼ ਜਾਣ ਦਾ ਬਹੁਤ ਕਰੇਜ਼ ਹੈ। ਲੱਖਾਂ ਰੁਪਏ ਖ਼ਰਚ ਕੇ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ, ਇਸ ਦਾ ਫਾਇਦਾ ਠੱਗ ਚੁੱਕ ਰਹੇ ਹਨ। ਦਿੱਲੀ ਦੀ ਕ੍ਰਾਈਮ ਬਰਾਂਚ ਨੇ ਇਕ ਇਮੀਗ੍ਰੇਸ਼ਨ ਸੰਚਾਲਕ ਨੂੰ ਫੜਿਆ ਹੈ। ਇਸ ਇਮੀਗ੍ਰੇਸ਼ਨ ਸੰਚਾਲਕ ਸੈਕਟਰ-34 ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਪਿਛਲੇ 8 ਸਾਲਾਂ ਤੋਂ ਚੰਡੀਗੜ੍ਹ ‘ਚ ਇਮੀਗ੍ਰੇਸ਼ਨ ਕੰਪਨੀਆਂ ਚਲਾ ਰਿਹਾ ਸੀ।

ਜਾਣਕਾਰੀ ਮੁਤਾਬਕ ਕ੍ਰਾਈਮ ਬਰਾਂਚ ਦਿੱਲੀ ਦੀ ਟੀਮ ਨੇ ਸੋਮਵਾਰ ਨੂੰ ਦੋਸ਼ੀ ਦੇ ਸੈਕਟਰ-34 ਸਥਿਤ ਚੰਡੀਗੜ੍ਹ ਟੂ ਏਬਰਾਂਡ ਕੰਪਨੀ ਵਿਚ ਛਾਪਾ ਮਾਰਿਆ। ਕੰਪਨੀ ਦੇ ਦਫ਼ਤਰ ਤੋਂ ਕਰੀਬ 65 ਪਾਸਪੋਰਟ ਬਰਾਮਦ ਹੋਏ। ਕਈ ਜਾਅਲੀ ਪਾਸਪੋਰਟ ਵੀ ਦੋਸ਼ੀ ਦੇ ਦਫ਼ਤਰ ‘ਚੋਂ ਮਿਲੇ, 15 ਪਾਸਪੋਰਟ ‘ਤੇ ਜਾਅਲੀ ਵੀਜ਼ਾ ਲੱਗਾ ਹੋਇਆ ਹੈ। ਸੂਤਰਾਂ ਮੁਤਾਬਕ ਦੋਸ਼ੀ ਦਾ ਨਾਂ ਤਰੁਣ ਕੁਮਾਰ ਹੈ। ਉਸ ਨੇ ਆਪਣੇ ਸਟਾਫ਼ ਵਿਚ 20 ਕਰਮਚਾਰੀ ਰੱਖੇ ਹੋਏ ਹਨ, ਜੋ ਕਿ ਪਿਛਲੇ ਕਈ ਸਾਲਾਂ ਤੋਂ ਉਸ ਨਾਲ ਜੁੜੇ ਹੋਏ ਹਨ। ਕ੍ਰਾਈਮ ਬਰਾਂਚ ਦੀ ਟੀਮ ਹੁਣ ਤਰੁਣ ਦੀ ਪ੍ਰਾਪਰਟੀ ਦੀ ਜਾਂਚ ਵੀ ਕਰੇਗੀ। ਹਾਲਾਂਕਿ ਤਰੁਣ ਨੇ ਕਿੰਨੇ ਲੱਖਾਂ ਦੀ ਠੱਗੀ ਮਾਰੀ ਹੈ ਅਤੇ ਕਿੰਨੀਆਂ ਸ਼ਿਕਾਇਤਾਂ ਹਨ, ਇਸ ਦੀ ਜਾਂਚ ਚੱਲ ਰਹੀ ਹੈ।

ਦਰਅਸਲ ਇਮੀਗ੍ਰੇਸ਼ਨ ਕੰਪਨੀ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਉਨ੍ਹਾਂ ਦੇ ਮੈਡੀਕਲ ਟੈਸਟ ਤੱਕ ਕਰਵਾ ਦਿੰਦੀ ਸੀ। ਦੋਸ਼ੀ ਸੰਚਾਲਕ ਨੇ ਕਈ ਲੈਬ ਸੰਚਾਲਕਾਂ ਨਾਲ ਮਿਲੀਭੁਗਤ ਕੀਤੀ ਸੀ। ਇਸ ਟੈਸਟ ਲਈ ਵੀ ਦੋਸ਼ੀ ਹਜ਼ਾਰਾਂ ਰੁਪਏ ਵਸੂਲਦਾ ਸੀ। ਕ੍ਰਾਈਮ ਬਰਾਂਚ ਦੋਸ਼ੀ ਤਰੁਣ ਜ਼ਰੀਏ ਹੁਣ ਇਨ੍ਹਾਂ ਲੈਬ ਸੰਚਾਲਕਾਂ ਦਾ ਪਤਾ ਲਾਵੇਗੀ।

Leave a Reply

Your email address will not be published. Required fields are marked *