ਮਸਤੀ ਕੀ ਪਾਠਸ਼ਾਲਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ
ਯੋਗ ਹੀ ਸਿਹਤ ਅਤੇ ਮਨ ਨੂੰ ਤੰਦੁਰਸਤ ਰੱਖਣ ਦਾ ਆਸਾਨ ਅਤੇ ਉੱਤਮ ਤਰੀਕਾ : ਡਾ. ਹਰਫੂਲ
ਪਟਿਆਲਾ 18 ਜੂਨ (ਮਧੂਸਾਰ ਬਿਊਰੋ)
ਅੰਤਰਰਾਸ਼ਟਰੀ ਯੋਗ ਦਿਵਸ ਮੋਕੈ ਮਸਤੀ ਕੀ ਪਾਠਸ਼ਾਲਾ ਪਟਿਆਲਾ ਵਿਖੇ ਜ਼ਿਲ੍ਹਾਂ ਆਯੂਰਵੈਦਿਕ ਅਫਸਰ ਡਾ: ਹਰਫੂਲ ਜੀ ਦੀ ਸਰਪ੍ਰਸਤੀ ਹੇਠ ਯੋਗ ਕੈਂਪ ਲਗਾਇਆ ਗਿਆ। ਇਸ ਯੋਗ ਕੈਂਪ ਦਾ ਉਦਘਾਟਨ ਡਾਂ ਹਰਫੂਲ ਅਤੇ ਡਾਂ ਉਪੀਦੰਰ ਸਿੰਘ ਦੁਆਰਾ ਕੀਤਾ ਗਿਆ।
ਕੈਂਪ ਦਾ ਸੰਚਾਲਣ ਮਸਤੀ ਕੀ ਪਾਠਸਾ ਦੀ ਸੰਚਾਲੀਕਾ ਮੈਡਮ ਸ੍ਰੀ ਮਤੀ ਰਾਜਪਾਲ ਕੋਰ, ਹਿਉਮਨ ਰਾਈਟਸ ਮਿਸ਼ਨ ਪ੍ਰੋਟੇਸ਼ਨ ਸੰਸਥਾਂ ਪਟਿ: ਪੰਜਾਬ ਅਤੇ ਸਿਵਲ ਡਿਫੈਂਸ ਦੀ ਟੀਮ ਦੁਆਰਾ ਕੀਤਾ ਗਿਆ। ਯੋਗ ਮਾਹਿਰ ਮਿਸ਼ਰਾ ਜੀ ਵੱਲੋ ਵਿਦਿਆਰਥੀਆਂ ਨੂੰ ਯੋਗ ਸਿਖਿਆਇਆ ਗਿਆ। ਇਸ ਯੋਗ ਕੈਂਪ ਵਿੱਚ ਮੈਡਮ ਸ੍ਰੀ ਮਤੀ ਮਨਪ੍ਰੀਤ ਕੋਰ ਸੁਪਤਨੀ ਸ੍ਰੀ ਅੰਮਰੀਦਰ ਬਜ਼ਾਜ਼ ਨੇ ਮਹਿਮਾਨ ਦੇ ਰੂਪ ਵਿਚ ਸ਼ਿਰਕਤ ਕੀਤੀ। ਇਸ ਮੋਕੇ ਵਿਦਿਆਰਥੀਆਂ ਨੂੰ ਯੋਗ ਦੇ ਲਾਭ ਅਤੇ ਢੰਗ ਤਰੀਕਿਆ ਬਾਰੇ ਦੱਸਿਆ ਗਿਆ। ਸਿਵਲ ਡਿਫੈਂਸ ਪਟਿਆਲਾ ਤੋ ਵਿਸੇਸ਼ ਤੋਰ ਤੇ ਪਹੁੰਚੇ ਚੀਫ ਵਾਰਡਨ ਕੈ ਐਸ ਸੇਖੋ ਵੱਲੋ ਵਿਦਿਆਰਥੀਆਂ ਨੂੰ ਚੰਗੀ ਸਿਹਤ ਸੰਬਧੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਡਾ: ਹਰਫੂਲ ਨੇ ਦੱਸਿਆ ਕਿ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗ ਸਭ ਤੋ ਉੱਤਮ ਅਤੇ ਆਸਾਨ ਤਰੀਕਾ ਹੈ।ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਯੋਗ ਸਿਖਾਉਣ ਦੇ ਨਾਲ ਨਾਲ ਜੀਵਨ ਜਾਂਚ ਅਤੇ ਸਮਾਜ ਸੇਵਾ ਬਾਰੇ ਵੀ ਦਿਸ਼ਾ ਅਤੇ ਪ੍ਰੇਰਨਾ ਦਿੱਤੀ ਗਈ।
ਪ੍ਰੋਗਰਾਮ ਦੇ ਅੰਤ ਤੇ ਸ਼: ਅੰਗਰੇਜ਼ ਸਿੰਘ ਵਿਰਕ ਵੱਲੋ ਆਏ ਹੋਏ ਸਾਰੇ ਮਹਿਮਾਂਨਾ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇ ਵਿੱਚ ਯੋਗ ਬਾਰੇ ਹੌਰ ਮਾਹਿਰ ਹੋਣ ਦੀ ਟ੍ਰੇਨਿੰਗ ਦਿਵਾਉਣ ਦਾ ਪ੍ਰੋਗਰਾਮ ਵੀ ਦੱਸਿਆ ਗਿਆ। ਅੰਤ ਵਿਚ ਬ੍ਰਹਮ ਕੁਮਾਰੀ ਆਸ਼ਰਮ ਤੋ ਪਹੰਚੀ ਟੀਮ ਨੇ ਵਿਦਿਆਰਥੀਆਂ ਨੂੰ ਪ੍ਰਮਾਤਮਾ ਦੇ ਗਿਆਨ ਬਾਰੇ ਜਾਣਕਾਰੀ ਦਿੱਤੀ ਅਤੇ ਰਿਫਰੈਸ਼ਮੈਂਟ ਵੰਡੀ ਗਈ।

