ਹਰਿਆਣਾ ਸਰਕਾਰ ਵੱਲੋਂ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਪ੍ਰੋਗਰਾਮ ਕਰਨ ਦਾ ਫੈਸਲਾ
ਚੰਡੀਗੜ੍ਹ, 18 ਜੂਨ (ਮਧੂਸਾਰ ਬਿਊਰੋ)
ਹਰਿਆਣਾ ਸਰਕਾਰ ਨੇ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਨੂੰ ਯੋਗ ਢੰਗ ਨਾਲ ਮਨਾਉਣ ਲਈ ਜਿਲਾ ਪੱਧਰ ‘ਤੇ ਯੋਗ ਪ੍ਰੋਗ੍ਰਾਮ ਆਯੋਜਿਤ ਕਰਨ ਦਾ ਵੀ ਫੈਸਲਾ ਵੀ ਕੀਤਾ ਹੈ।
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੌਮਾਂਤਰੀ ਯੋਗ ਦਿਵਸ ਦੇ ਮੌਕੇ ‘ਤੇ ਫਰੀਦਾਬਾਦ ਵਿਚ ਆਯੋਜਿਤ ਪ੍ਰੋਗ੍ਰਾਮ ਵਿਚ ਕੇਂਦਰੀ ਸੜਕ ਟਰਾਂਸਪੋਰਟ ਤੇ ਰਾਜਮਾਗਰ ਰਾਜ ਮੰਤਰੀ ਕ੍ਰਿਸ਼ਣ ਪਾਲ ਗੁਜਰ ਮੁੱਖ ਮਹਿਮਾਨ ਹੋਣਗੇ।
ਇਸ ਤਰ੍ਹਾਂ, ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਅੰਬਾਲਾ, ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਰੋਹਤਕ, ਲੋਕ ਨਿਰਮਾਣ ਮੰਤਰੀ ਨਰਬੀਰ ਸਿੰਘ ਗੁੜਗਾਉਂ, ਸਮਾਜਿਕ ਨਿਆਂ ਤੇ ਅਧਿਕਾਰਾਤਾ ਮੰਤਰੀ ਸ੍ਰੀਮਤੀ ਕਵਿਤਾ ਜੈਨ ਸੋਨੀਪਤ, ਟਰਾਂਸਪੋਰਟ ਮੰਤਰੀ ਕ੍ਰਿਸ਼ਣ ਲਾਲ ਪਵਾਰ ਪਾਣੀਪਤ, ਸਹਿਕਾਰਾਤਾ ਰਾਜ ਮੰਤਰੀ ਬਿਕਰਮ ਸਿੰਘ ਯਾਦਵ ਭਿਵਾਨੀ, ਜਨ ਸਿਹਤ ਇੰਜੀਨੀਅਰਿੰਗ ਰਾਜ ਮੰਤਰੀ ਘਣਸ਼ਾਮ ਸਰਾਫ ਜੀਂਦ ਅਤੇ ਅਨੁਸੂਚਿਤ ਜਾਤੀ ਤੇ ਪਿਛੜਾ ਵਰਗ ਭਲਾਈ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਹਿਸਾਰ ਵਿਚ ਆਯੋਜਿਤ ਜਿਲਾ ਪੱਧਰੀ ਯੋਗ ਵਿਚ ਮੁੱਖ ਮਹਿਮਾਨ ਹੋਣਗੇ।
ਖੁਰਾਕ ਤੇ ਸਪਲਾਈ ਰਾਜ ਮੰਤਰੀ ਕ੍ਰਿਸ਼ਣ ਦੇਵ ਕੰਬੋਜ ਕੁਰੂਕਸ਼ੇਤਰ, ਖਾਨ ਤੇ ਭੌ ਵਿਗਿਆਨ ਰਾਜ ਮੰਤਰੀ ਨਾਇਬ ਸਿੰਘ ਸੈਣੀ ਰਿਵਾੜੀ, ਮੁੱਖ ਪਰਾਲੀਮਾਨੀ ਸਕੱਤਰ ਸ਼ਾਮ ਸਿੰਘ ਰਾਣਾ ਕਰਨਾਲ, ਮੁੱਖ ਪਰਾਲੀਮਾਨੀ ਸਕੱਤਰ ਬਖ਼ਸ਼ੀਸ਼ ਸਿੰਘ ਯਮੁਨਾਨਗਰ, ਮੁੱਖ ਪਰਾਲੀਮਾਨੀ ਸਕੱਤਰ ਸ੍ਰੀਮਤੀ ਸੀਮਾ ਤੀਰਖਾ ਪਲਵਲ ਅਤੇ ਮੁੱਖ ਪਰਾਲੀਮਾਨੀ ਸਕੱਤਰ ਡਾ. ਕਮਲ ਗੁਪਤਾ ਕੈਥਲ ਵਿਚ ਆਯੋਜਿਤ ਜਿਲਾ ਪੱਧਰੀ ਯੋਗ ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਹੋਣਗੇ।
ਇਸ ਤੋਂ ਇਲਾਵਾ, ਭਾਜਪਾ ਦੇ ਮੁੱਖ ਵਿਹੀਪ ਤੇ ਵਿਧਾਇਕ ਗਿਆਨ ਚੰਦ ਗੁਪਤਾ ਪੰਚਕੂਲਾ ਵਿਚ ਜਿਲਾ ਪੱਧਰੀ ਯੋਗ ਪ੍ਰੋਗ੍ਰਾਮ ਵਿਚ ਮੁੱਖ ਮਹਿਮਾਨ ਹੋਣਗੇ, ਜਦੋਂ ਕਿ ਫਤਿਹਾਬਾਦ, ਝੱਜਰ, ਨਾਰਨੌਲ, ਮੇਵਾਤ ਅਤੇ ਸਿਰਸਾ ਵਿਚ ਆਯੋਜਿਤ ਜਿਲਾ ਪੱਧਰੀ ਯੋਗ ਪ੍ਰੋਗ੍ਰਾਮ ਵਿਚ ਜਿਲਾ ਪਰਿਸ਼ਦਾਂ ਦੇ ਚੇਅਰਮੈਨ ਮੁੱਖ ਮਹਿਮਾਨ ਵੱਜੋਂ ਹਾਜ਼ਿਰ ਰਹਿਣਗੇ।

