ਜੰਮੂ-ਕਸ਼ਮੀਰ ਚ 4 ਲੇਨਾਂ ਵਾਲੇ ਰਾਮਬਨ ਪੁਲ ਦਾ ਨਿਰਮਾਣ ਇੱਕ ਸ਼ਾਨਦਾਰ ਉਪਲੱਬਧੀ : ਗਡਕਰੀ
ਜੈਤੋ (ਮਧੂਸਾਰ ਬਿਊਰੋ) : ਕੇਂਦਰੀ ਸੜਕ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਕ ਪੋਸਟ ਸਾਂਝੀ ਕਰਦੇ ਹੋਏ ਕਿਹਾ ‘ਅਸੀਂ ਜੰਮੂ-ਕਸ਼ਮੀਰ ‘ਚ 4 ਲੇਨ ਵਾਲੇ 1.08 ਕਿਲੋਮੀਟਰ ਲੰਬੇ ਰਾਮਬਨ ਪੁਲ ਦਾ ਸਫਲਤਾਪੂਰਵਕ ਨਿਰਮਾਣ ਕਰ ਲਿਆ ਹੈ। ਇਹ ਇਕ ਵੱਡੀ ਉਪਲੱਬਧੀ ਹੈ। ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਅਗਵਾਈ ਦੇ ਨਾਲ-ਨਾਲ ਅਸੀਂ ਜੰਮੂ-ਕਸ਼ਮੀਰ ਵਿੱਚ ਸ਼ਾਨਦਾਰ ਹਾਈਵੇਅ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਸਮਰਪਿਤ ਹਾਂ।’
ਉਨ੍ਹਾਂ ਦੱਸਿਆ ਕਿ ਇਹ ਪੁਲ 328 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ ਤੇ ਨੈਸ਼ਨਲ ਹਾਈਵੇ-44 ਦੇ ਊਧਮਪੁਰ-ਰਾਮਬਨ ਸੈਕਸ਼ਨ ‘ਤੇ ਸਥਿਤ ਹੈ। ਗਡਕਰੀ ਨੇ ਕਿਹਾ ਕਿ ਇਹ ਖਾਸ ਪੁਲ ਸੈਕਸ਼ਨਾਂ ‘ਚ ਬਣਿਆ ਹੈ ਅਤੇ ਇਸ ਦੇ ਨਿਰਮਾਣ ‘ਚ ਕੰਕਰੀਟ ਅਤੇ ਸਟੀਲ ਦੇ ਗਰਡਰਾਂ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਮੁਕੰਮਲ ਹੋਣ ਨਾਲ ਰਾਮਬਣ ਬਾਜ਼ਾਰ ਵਿੱਚ ਵਾਹਨਾਂ ਦੀ ਗਿਣਤੀ ਘਟ ਗਈ ਹੈ ਅਤੇ ਆਵਾਜਾਈ ਸੁਖਾਲੀ ਹੋ ਗਈ ਹੈ।

