ਮਿਡ ਡੇ ਮੀਲ ਵਰਕਰਜ ਯੂਨੀਅਨ ਪੰਜਾਬ ਵੱਲੋਂ 19 ਨਵੰਬਰ ਨੂੰ ਵਿੱਤ ਮੰਤਰੀ ਦੇ ਹਲਕੇ ਵਿੱਚ ਰੈਲੀ ਦਾ ਐਲਾਨ
15 ਨਵੰਬਰ ਤੱਕ ਗੱਲਬਾਤ ਰਾਹੀ ਸਮਾ ਨਾਂ ਮਿਲਿਆ ਤਾਂ ਕਰਾਗੇ ਜੋਰਦਾਰ ਪ੍ਦਾਰਸਨ
ਪਟਿਆਲਾ 6 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ 1406/22-ਬੀ ਚੰਡੀਗੜ ਨਾਲ ਸੰਬਧਤ ਮਿਡ ਡੇ ਮੀਲ ਵਰਕਰਜ਼ ਯੁਨੀਅਨ ਪੰਜਾਬ ਦੇ ਜਿਲਾ ਪਟਿਆਲਾ ਦੇ ਆਗੂਆਂ ਇਕਬਾਲ ਕੌਰ ਕੁਤਬਨਪੁਰ, ਸਵਰਨਜੀਤ ਸਿੰਘ ਡਕਾਲਾ, ਕੁਲਵੰਤ ਕੌਰ ਜਲਾਲਖੇੜਾ, ਪਰਮਜੀਤ ਕੌਰ ਵੜੈਚਾ ਅਤੇ ਰਾਜਵੀਰ ਕੌਰ ਨੇ ਦੱਸਿਆ ਕਿ ਅਸੀ ਮਿਡ ਡੇਅ ਮੀਲ ਕੁੱਕ ਵਰਕਰ ਬਤੌਰ ਲੰਬੇ ਸਮੇ ਤੋਂ ਮਾਮੂਲੀ ਜਿਹੇ ਮਾਣ ਭੱਤੇ ਤੇ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆ ਨੂੰ ਦੁਪਹਿਰ ਦਾ ਖਾਣਾ ਖਵਾ ਰਹੀਆ ਹਾ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾ ਜਿਥੇ ਕਿਸਾਨਾ ਮਜਦੂਰਾਂ ਤੇ ਮੁਲਾਜਮਾਂ ਨਾਲ ਵਾਧਾ ਕੀਤਾ ਸੀ ਉੱਥੇ ਮਿਡ ਡੇਅ ਮੀਲ ਕੁੱਕ ਵਰਕਰਾਂ ਨਾਲ ਵਾਧਾ ਕੀਤਾ ਸੀ ਕੀ ਸਰਕਾਰ ਬਣਦੇ ਸਾਰ ਕੁੱਕ ਵਰਕਰਾਂ ਦੀਆਂ ਤਨਖਾਹਾ ਦੁੱਗਣਾ ਵਾਧਾ ਕੀਤਾ ਜਾਵੇਗਾ ਪਰ ਸਰਕਾਰ ਬਣੀ ਨੂੰ ਡੇਂਡ ਸਾਲ ਬੀਤਣ ਬਾਵਜੂਦ ਪੰਜਾਬ ਸਰਕਾਰ ਮਿਡ ਡੇਅ ਮੀਲ ਕੁੱਕ ਵਰਕਰਾਂ ਦੀਆ ਤਨਖਾਹਾਂ ਵਿਚ ਵਾਧਾ ਨਹੀ ਕੀਤਾ ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਨੂੰ ਪੂਰਾ ਕਰਵਾਉਣ ਲਈ ਮਿਡ-ਡੇ-ਮੀਲ ਵਰਕਰਜ ਯੂਨੀਅਨ ਲਗਾਤਾਰ ਸੰਘਰਸ਼ਸ਼ੀਲ ਹੈ ਸੰਘਰਸ਼ ਦੀ ਅਗਲੀ ਕੜੀ ਦੇ ਤਹਿਤ ਮਿਡ ਡੇ ਮੀਲ ਵਰਕਰਜ ਯੂਨੀਅਨ ਪੰਜਾਬ ਵਲੋਂ 19 ਨਵੰਬਰ ਨੂੰ ਵਿੱਤ ਮੰਤਰੀ ਦੇ ਹਲਕੇ ਦਿੜ੍ਹਬਾ ਵਿੱਚ ਰੋਸ ਰੈਲੀ ਕੀਤੀ ਜਾਵੇਗੀ ਮਿਡ ਡੇ ਮੀਲ ਕੁੱਕ ਵਰਕਰਾਂ ਦੀਆ ਮੰਗਾਂ ਮਿਡ ਡੇ ਮੀਲ ਕੁੱਕ ਵਰਕਰਾਂ ਨੂੰ ਪੱਕਾ ਕੀਤਾ ਜਾਵੇ,ਕੁੱਕ ਵਰਕਰਾਂ ਤੋਂ ਵਾਧੂ ਕੰਮ ਨਾਂ ਕਰਵਾਇਆ ਜਾਵੇ,ਕੁੱਕ ਵਰਕਰਾਂ ਦਾ 5 ਲੱਖ ਬੀਮਾਂ ਕੀਤਾ ਜਾਵੇ,ਕੁੱਕ ਵਰਕਰਾ ਨੂੰ ਆਮ ਲੇਡੀਜ ਮੁਲਾਜ਼ਮਾ ਦੀ ਤਰਾਂ ਸਰਕਾਰੀ ਛੁੱਟੀਆਂ ਦਿੱਤੀਆ ਜਾਣ ਅਤੇ ਬਹੁਤ ਸਾਰੀਆਂ ਮੰਗਾ ਤੇ ਸਮਸਿਆਵਾਂ ਦੇ ਯੋਗ ਹੱਲ ਲਈ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ।
ਸੁਖਵਿੰਦਰ ਕੌਰ ਬਦੌਸੀ,ਕਿਰਨਪਾਲ ਕੌਰ ਚੌੰਹਠ,ਰੁਪਿੰਦਰ ਕੌਰ ਦਾਨੀਪੁਰ ਸਰਬਜੀਤ ਕੌਰ ਮਹਿਸ ਗੁਰਮੀਤ ਕੌਰ ਜਾਹਲਾ ਅਤੇ ਕੁਲਦੀਪ ਕੌਰ ਨੇ ਕਿਹਾ ਕੀ ਜੇਕਰ ਵਿਤ ਮੰਤਰੀ ਨੇ ਮਿਡ ਡੇ ਮੀਲ ਵਰਕਰਜ ਯੂਨੀਅਨ ਨੂੰ 15 ਨਵੰਬਰ 2023 ਤੱਕ ਗੱਲਬਾਤ ਲਈ ਸਮਾਂ ਨਾ ਦਿੱਤਾ ਗਿਆ ਤਾਂ ਆਉਣ ਵਾਲੀ 19 ਨਵੰਬਰ 2023 ਦਿਨ ਐਤਵਾਰ ਨੂੰ ਆਪ ਜੀ ਦੇ ਹਲਕਾ ਦਿੜਬਾ (ਸੰਗਰੂਰ) ਵਿਖੇ ਸੂਬਾ ਪੱਧਰੀ ਰੈਲੀ ਕਰਨ ਉਪਰੰਤ ਸਹਿਰ ਵਿਚ ਰੋਸ ਮਾਰਚ ਕੱਢਿਆ ਜਾਵੇਗਾ
ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਪਹੁੰਚੇ ਪੰਜਾਬ ਸੁਬਾਰਡੀਨੇਟ ਸਰਬਸਿਜ ਫੈਡਰੇਸ਼ਨ ਦੇ ਆਗੂ ਜਸਵਿੰਦਰ ਸਿੰਘ ਸੌਜਾ ਤੇ ਮਾਸਟਰ ਹਿੰਮਤ ਸਿੰਘ ਖੋਖ ਨੇ ਕਿਹਾ ਕੀ 19ਨਵੰਬਰ ਵਾਲੇ ਸੰਘਰਸ਼ ਪੂਰਨ ਹਮਾਇਤ ਕਰਦਿਆ ਸਘੰਰਸ਼ ਜਿਤ ਵੱਲ ਲੈਕੇ ਜਾਵੇਗਾ

