ਪਟਿਆਲਾ

ਚੋਣ ਅਮਲੇ ਦੀਆਂ ਰਿਹਰਸਲਾਂ ਕਰਵਾਉਣ, ਚੋਣ ਸਮੱਗਰੀ ਦੇਣ, ਬੈਲਟ ਬਕਸੇ ਰੱਖਣ ਤੇ ਵੋਟਾਂ ਦੀ ਗਿਣਤੀ ਸਬੰਧੀਂ ਸਥਾਨ ਨਿਸ਼ਚਿਤ

ਚੋਣ ਅਮਲੇ ਦੀ ਪਹਿਲੀ ਰਿਹਰਸਲ 8 ਤੇ ਦੂਜੀ 14 ਸਤੰਬਰ ਨੂੰ
ਪਟਿਆਲਾ, 5 ਸਤੰਬਰ (ਮਧੂਸਾਰ ਬਿਊਰੋ) ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ 25 ਚੋਣ ਹਲਕਿਆਂ ਅਤੇ ਜ਼ਿਲ੍ਹੇ ਦੀਆਂ 9 ਪੰਚਾਇਤ ਸਮਿਤੀਆਂ ਦੇ 193 ਜੋਨਾਂ ਦੀਆਂ 19 ਸਤੰਬਰ 2018 ਦਿਨ ਬੁੱਧਵਾਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਰਿਟਰਨਿੰਗ ਅਧਿਕਾਰੀਆਂ ਵੱਲੋਂ ਚੋਣ ਅਮਲੇ ਦੀਆਂ ਰਿਹਰਸਲਾਂ ਕਰਵਾਉਣ, ਚੋਣ ਸਮੱਗਰੀ ਦੇਣ, ਬੈਲਟ ਬਕਸੇ ਰੱਖਣ ਅਤੇ ਵੋਟਾਂ ਦੀ ਗਿਣਤੀ ਸਬੰਧੀਂ ਸਥਾਨ ਨਿਸਚਿਤ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ-ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦਿੱਤੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਲਈ ਚੋਣ ਅਮਲੇ ਦੀ ਪਹਿਲੀ ਰਿਹਰਸਲ 8 ਸਤੰਬਰ ਨੂੰ ਅਤੇ ਦੂਜੀ ਰਿਹਰਸਲ 14 ਸਤੰਬਰ ਨਿਸਚਿਤ ਕੀਤੇ ਗਏ ਸਥਾਨਾਂ ‘ਤੇ ਕਰਵਾਈ ਜਾਵੇਗੀ ਅਤੇ ਚੋਣ ਸਮੱਗਰੀ ਦੇ ਕੇ ਚੋਣ ਅਮਲੇ ਨੂੰ ਚੋਣ ਬੂਥਾਂ ਲਈ 18 ਸਤੰਬਰ ਨੂੰ ਰਵਾਨਾਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਚਾਇਤ ਸਮਿਤੀਆਂ ਦੇ ਆਰ.ਓਜ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਏ.ਆਰ.ਓਜ ਵੀ ਹਨ, ਇਸ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵੀ ਉਹ ਹੀ ਰਿਹਰਸਲਾਂ ਕਰਵਾਉਣਗੇ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਬਲਾਕ ਸਮਿਤੀ ਪਟਿਆਲਾ ਦੇ ਰਿਟਰਨਿੰਗ ਅਫ਼ਸਰ ਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਪਟਿਆਲਾ ਸ੍ਰੀਮਤੀ ਜੀਵਨਜੋਤ ਕੌਰ ਵੱਲੋਂ ਆਪਣੇ ਅਧੀਨ ਚੋਣ ਹਲਕਿਆਂ ਲਈ ਤਾਇਨਾਤ ਕੀਤੇ ਗਏ ਚੋਣ ਦੀ ਅਮਲੇ ਪਹਿਲੀ ਤੇ ਦੂਜੀ ਰਿਹਰਸਲ ਕ੍ਰਮਵਾਰ 8 ਤੇ 14 ਸਤੰਬਰ ਨੂੰ ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਦੇ ਹਾਲ ‘ਚ ਕਰਵਾਈ ਜਾਵੇਗੀ ਤੇ ਇਥੋਂ ਹੀ 18 ਸਤੰਬਰ ਨੂੰ ਚੋਣ ਸਮੱਗਰੀ ਦੇ ਕੇ ਬੂਥਾਂ ਲਈ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਥਾਂ ‘ਤੇ ਹੀ ਬੈਲਟ ਬਾਕਸ ਰੱਖੇ ਜਾਣਗੇ ਅਤੇ 22 ਸਤੰਬਰ ਨੂੰ ਇਥੇ ਹੀ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬਲਾਕ ਸਮਿਤੀ ਸਨੌਰ ਦੇ ਰਿਟਰਨਿੰਗ ਅਫ਼ਸਰ ਤੇ ਸਹਾਇਕ ਕਮਿਸ਼ਨਰ (ਜ) ਸ੍ਰੀ ਨਮਨ ਮੜਕਨ ਵੱਲੋਂ ਆਪਣੇ ਅਧੀਨ ਚੋਣ ਹਲਕਿਆਂ ਲਈ ਤਾਇਨਾਤ ਕੀਤੇ ਗਏ ਚੋਣ ਅਮਲੇ ਦੀ ਪਹਿਲੀ ਰਿਹਰਸਲ ਰਾਜਾ ਭਲਿੰਦਰਾ ਸਿੰਘ ਖੇਡ ਸਟੇਡੀਅਮ, ਪੋਲੋ ਗਰਾਊਂਡ ਵਿਖੇ ਸਥਿਤ ਜਿਮਨੇਜੀਅਮ ਹਾਲ ਵਿਖੇ ਕਰਵਾਈ ਜਾਵੇਗੀ। ਜਦੋਂਕਿ ਦੂਜੀ ਰਿਹਰਸਲ ਗੁਰੂ ਤੇਗ ਬਹਾਦਰ ਬੈਡਮਿੰਟਨ ਹਾਲ, ਰਾਜਾ ਭਲਿੰਦਰਾ ਸਿੰਘ ਖੇਡ ਸਟੇਡੀਅਮ ਵਿਖੇ ਹੋਵੇਗੀ। 18 ਸਤੰਬਰ ਨੂੰ ਇਥੋਂ ਹੀ ਚੋਣ ਸਮੱਗਰੀ ਦੇ ਕੇ ਬੂਥਾਂ ਲਈ ਰਵਾਨਾ ਕੀਤਾ ਜਾਵੇਗਾ ਤੇ ਇਸੇ ਥਾਂ ‘ਤੇ ਹੀ ਬੈਲਟ ਬਾਕਸ ਰੱਖੇ ਜਾਣਗੇ ਅਤੇ 22 ਸਤੰਬਰ ਨੂੰ ਇਥੇ ਹੀ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੰਚਾਇਤ ਸਮਿਤੀ ਭੁੱਨਰਹੇੜੀ ਲਈ ਰਿਟਰਨਿੰਗ ਅਫ਼ਸਰ ਵਧੀਕ ਮੈਨੇਜਿੰਗ ਡਾਇਰੈਕਟਰ ਪੀ.ਆਰ.ਟੀ.ਸੀ. ਸ੍ਰੀ ਅਮਿਤ ਬੈਂਬੀ ਵੱਲੋਂ ਆਪਣੇ ਅਧੀਨ ਚੋਣ ਅਮਲੇ ਦੀ ਪਹਿਲੀ ਤੇ ਦੂਜੀ ਰਿਹਰਸਲ ਸਰਕਾਰੀ ਬਹੁ ਤਕਨੀਕੀ ਕਾਲਜ ਲੜਕੀਆਂ ਪਟਿਆਲਾ ਵਿਖੇ ਕਰਵਾਈ ਜਾਵੇਗੀ ਅਤੇ ਇਥੋਂ ਹੀ ਪੋਲਿੰਗ ਪਾਰਟੀਆਂ ਰਵਾਨਾ ਹੋਣਗੀਆਂ ਤੇ ਇਸੇ ਜਗ੍ਹਾ ‘ਤੇ ਸਟਰਾਂਗ ਰੂਮ ‘ਚ ਬੈਲਟ ਬਕਸੇ ਰੱਖੇ ਜਾਣਗੇ ਤੇ ਇਥੇ ਵੋਟਾਂ ਦੀ ਗਿਣਤੀ ਹੋਵੇਗੀ।
ਜਦੋਂਕਿ ਪੰਚਾਇਤ ਸਮਿਤੀ ਰਾਜਪੁਰਾ ਲਈ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਰਾਜਪੁਰਾ ਸ੍ਰੀ ਸ਼ਿਵ ਕੁਮਾਰ ਵੱਲੋਂ ਆਪਣੇ ਅਧੀਨ ਚੋਣ ਅਮਲੇ ਦੀ ਪਹਿਲੀ ਤੇ ਦੂਜੀ ਰਿਹਰਸਲ ਜਿਮਨੇਜੀਅਮ ਹਾਲ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਕਰਵਾਈ ਜਾਵੇਗੀ। ਜਦੋਂਕਿ ਪੋਲਿੰਗ ਪਾਰਟੀਆਂ ਮਿੰਨੀ ਸਕੱਤਰੇਤ ਸਥਿਤ ਐਸ.ਡੀ.ਐਮ. ਦਫ਼ਤਰ ਤੋਂ ਰਵਾਨਾ ਹੋਣਗੀਆਂ ਅਤੇ ਸਟਰਾਂਗ ਰੂਮ ਮਿੰਨੀ ਸਕੱਤਰੇਤ ਦੇ ਕਮਰਾ ਨੰਬਰ 408-409 ‘ਚ ਬਣਾਇਆ ਗਿਆ ਹੈ ਤੇ ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਇਥੇ ਸਥਿਤ ਕਮਰਾ ਨੰਬਰ 410 ਵਿਖੇ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬਲਾਕ ਸਮਿਤੀ ਘਨੌਰ ਦੇ ਰਿਟਰਨਿੰਗ ਅਫ਼ਸਰ ਪ੍ਰੋਵਿੰਸਲ ਡਵੀਜਨ ਨੰਬਰ ਦੋ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਇੰਜ. ਮਨਪ੍ਰੀਤ ਸਿੰਘ ਦੂਆ ਵੱਲੋਂ ਆਪਣੇ ਅਧੀਨ ਚੋਣ ਹਲਕਿਆਂ ਲਈ ਤਾਇਨਾਤ ਕੀਤੇ ਗਏ ਚੋਣ ਅਮਲੇ ਦੀ ਪਹਿਲੀ ਤੇ ਦੂਜੀ ਰਿਹਰਸਲ ਹਰਮਨ ਪੈਲੇਸ ਕਾਮੀ ਕਲਾਂ ਬਲਾਕ ਘਨੌਰ ਵਿਖੇ ਕਰਵਾਈ ਜਾਵੇਗੀ। ਜਦੋਂਕਿ ਯੂਨੀਵਰਸਿਟੀ ਕਾਲਜ ਘਨੌਰ ਤੋਂ ਚੋਣ ਸਮੱਗਰੀ ਦੇ ਕੇ ਬੂਥਾਂ ਲਈ ਰਵਾਨਾ ਕੀਤਾ ਜਾਵੇਗਾ, ਇਸੇ ਥਾਂ ‘ਤੇ ਹੀ ਬੈਲਟ ਬਾਕਸ ਰੱਖੇ ਜਾਣਗੇ ਅਤੇ ਇਥੇ ਹੀ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਬਲਾਕ ਸਮਿਤੀ ਸਮਾਣਾ ਦੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਸਮਾਣਾ ਸ੍ਰੀ ਅਰਵਿੰਦ ਕੁਮਾਰ ਵੱਲੋਂ ਆਪਣੇ ਅਧੀਨ ਚੋਣ ਹਲਕਿਆਂ ਲਈ ਤਾਇਨਾਤ ਚੋਣ ਅਮਲੇ ਦੀ ਪਹਿਲੀ ਤੇ ਦੂਜੀ ਰਿਹਰਸਲ ਕਿਸਾਨ ਪੈਲੇਸ ਪਾਤੜਾਂ ਰੋਡ ਸਮਾਣਾ ਵਿਖੇ ਕਰਵਾਈ ਜਾਵੇਗੀ। ਜਦੋਂਕਿ 18 ਸਤੰਬਰ ਨੂੰ ਪਬਲਿਕ ਕਾਲਜ ਸਮਾਣਾ ਦੇ ਬੀ.ਐਡ ਵਿੰਗ ਦੂਜੀ ਮੰਜਿਲ ਤੋਂ ਚੋਣ ਸਮੱਗਰੀ ਦੇ ਕੇ ਬੂਥਾਂ ਲਈ ਰਵਾਨਾ ਕੀਤਾ ਜਾਵੇਗਾ, ਇਸੇ ਥਾਂ ‘ਤੇ ਹੀ ਬੈਲਟ ਬਾਕਸ ਰੱਖੇ ਜਾਣਗੇ ਅਤੇ 22 ਸਤੰਬਰ ਨੂੰ ਇਥੇ ਹੀ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਬਲਾਕ ਸਮਿਤੀ ਪਾਤੜਾਂ ਦੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਪਾਤੜਾਂ ਸ੍ਰੀਮਤੀ ਪਾਲਿਕਾ ਅਰੋੜਾ ਵੱਲੋਂ ਚੋਣ ਅਮਲੇ ਦੀ ਪਹਿਲੀ ਤੇ ਦੂਜੀ ਰਿਹਰਸਲ ਸ਼ਿਵ ਪੈਲੇਸ ਪਾਤੜਾਂ ਰੋਡ ਵਿਖੇ ਕਰਵਾਈ ਜਾਵੇਗੀ। ਜਦੋਂਕਿ ਸਰਕਾਰੀ ਕਿਰਤੀ ਕਾਲਜ ਨਿਆਲ, ਪਾਤੜਾਂ ਤੋਂ ਚੋਣ ਸਮੱਗਰੀ ਦੇ ਕੇ ਬੂਥਾਂ ਲਈ ਰਵਾਨਾ ਕੀਤਾ ਜਾਵੇਗਾ ਤੇ ਇਸੇ ਥਾਂ ‘ਤੇ ਹੀ ਬੈਲਟ ਬਾਕਸ ਰੱਖੇ ਜਾਣਗੇ।
ਉਨ੍ਹਾਂ ਦੱਸਿਆ ਕਿ ਬਲਾਕ ਸਮਿਤੀ ਨਾਭਾ ਦੇ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਐਸ.ਡੀ.ਐਮ. ਸ੍ਰੀ ਕਾਲਾ ਰਾਮ ਕਾਂਸਲ ਵੱਲੋਂ ਚੋਣ ਅਮਲੇ ਦੀ ਪਹਿਲੀ ਤੇ ਦੂਜੀ ਰਿਹਰਸਲ ਸਿਲਵਨ ਥੀਏਟਰ ਸਰਕਾਰੀ ਰਿਪੁਦਨ ਕਾਲਜ ਨਾਭਾ ਵਿਖੇ ਕਰਵਾਈ ਜਾਵੇਗੀ ਤੇ ਇਥੋਂ ਹੀ ਚੋਣ ਸਮੱਗਰੀ ਦੇ ਕੇ ਬੂਥਾਂ ਲਈ ਰਵਾਨਾ ਕੀਤਾ ਜਾਵੇਗਾ ਤੇ ਇਥੇ ਹੀ ਬੈਲਟ ਬਾਕਸ ਰੱਖੇ ਜਾਣਗੇ ਤੇ ਵੋਟਾਂ ਦੀ ਗਿਣਤੀ ਵੀ ਇਸੇ ਕਾਲਜ ਦੇ ਲਾਇਬ੍ਰੇਰੀ ਹਾਲ ਵਿਖੇ ਹੋਵੇਗੀ
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪੰਚਾਇਤ ਸਮਿਤੀ ਸ਼ੰਭੂ ਕਲਾਂ ਲਈ ਭਾਖੜਾ ਮੇਨ ਲਾਇਨ ਡਵੀਜਨ ਪਟਿਆਲਾ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਚੰਦਰ ਮੋਹਨ ਸ਼ਰਮਾ ਵੱਲੋਂ ਆਪਣੇ ਅਧੀਨ ਚੋਣ ਅਮਲੇ ਦੀ ਰਿਹਰਸਲ ਪਟੇਲ ਕਾਲਜ ਰਾਜਪੁਰਾ ਵਿਖੇ ਕਰਵਾਈ ਜਾਵਗੀ ਤੇ ਇਥੋਂ ਹੀ ਪੋਲਿੰਗ ਪਾਰਟੀਆਂ ਰਵਾਨਾਂ ਕਰਨ ਸਮੇਤ ਗਿਣਤੀ ਵੀ ਇਥੇ ਹੀ ਕਰਵਾਈ ਜਾਵੇਗੀ। ਇਸ ਮੌਕੇ ਏ.ਡੀ.ਸੀ. (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਪੂਨਮਦੀਪ ਕੌਰ ਵੀ ਮੌਜੂਦ ਸਨ।

Leave a Reply

Your email address will not be published. Required fields are marked *