ਕੈਨੇਡਾਕੋਮ਼ਾਤ੍ਰੀਪੰਜਾਬਪਟਿਆਲਾ

ਭਾਈ ਰਾਜੋਆਣਾ ਜੇਲ੍ਹ ’ਚ ਕਰਨਗੇ ਭੁੱਖ ਹੜਤਾਲ, ਸੱਤ ਦਿਨਾਂ ਅੰਦਰ ਕਰੋ ਫੈਸਲਾ

ਕੇਂਦਰੀ ਜੇਲ੍ਹ ਪਟਿਆਲਾ ’ਚ ਭੈਣ ਕਮਲਦੀਪ ਕੌਰ ਵੱਲੋਂ ਭਾਈ ਰਾਜੋਆਣਾ ਨਾਲ ਮੁਲਾਕਾਤ
ਪਟਿਆਲਾ 7 ਨਵੰਬਰ (ਰਮਨਦੀਪ ਕੌਰ/ਮਧੂਸਾਰ ਬਿਊਰੋ) ਬੇਅੰਤ ਸਿੰਘ ਕਤਲ ਕਾਂਡ ਮਾਮਲੇ ਵਿਚ ਸਜਾਜ਼ਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਚਿੱਠੀ ਭੇਜ ਕੇ ਪਟੀਸ਼ਨ ’ਤੇ ਫੈਸਲਾ ਨਾ ਆਉਣ ਪ੍ਰਤੀ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ, ਉਥੇ ਚਿੱਠੀ ’ਤੇ ਕੋਈ ਫੈਸਲਾ ਨਾ ਲਏ ਜਾਣ ਦੀ ਸੂਰਤ ਵਿਚ ਭਾਈ ਰਾਜੋਆਣਾ ਨੇ ਕੇਂਦਰੀ ਜੇਲ੍ਹ ਵਿਚ ਪਟਿਆਲਾ ਵਿਚ ਭੁੱਖ ਹੜਤਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ। ਇਸ ਸਬੰਧੀ ਜਾਣਕਾਰੀ ਉਨ੍ਹਾਂ ਦੀ ਭੈਣ ਬੀਬੀ ਕਮਲਦੀਪ ਕੌਰ ਨੇ ਭਰਾ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਤੋਂ ਬਾਅਦ ਕੀਤਾ।


ਮੁਲਾਕਾਤ ਦੌਰਾਨ ਭਾਈ ਰਾਜੋਆਣਾ ਵੱਲੋਂ ਲਿਖੀ ਗਈ ਇਕ ਹੋਰ ਚਿੱਠੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਭੇਜੀ ਗਈ। ਮੁਲਾਕਾਤ ਦੌਰਾਨ ਬੀਬੀ ਕਮਲਦੀਪ ਕੌਰ ਨੇ ਜੇਲ੍ਹ ਤੋਂ ਬਾਹਰ ਗੱਲਬਾਤ ਕਰਦਿਆਂ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਪਰੀਮ ਕੋਰਟ ਵਿਚ ਭਾਈ ਰਾਜੋਆਣਾ ਨੂੰ ਫਾਂਸੀ ਦੀ ਦਿੱਤੀ ਗਈ ਸ਼ਜ਼ਾ ਉਮਰ ਕੈਦ ਵਿਚ ਤਬਦੀਲ ਕਰਨ ਲਈ ਪਟੀਸ਼ਨ ਪਾਈ ਗਈ, ਜਿਸ ’ਤੇ ਅਜੇ ਤੱਕ ਕੋਈ ਫੈਸਲਾ ਨਹੀਂ ਆਇਆ, ਜਿਸ ਕਾਰਨ ਭਾਈ ਰਾਜੋਆਣਾ ਨੇ ਵੱਡੀ ਨਰਾਜ਼ਗੀ ਪ੍ਰਗਟ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਕਿਹਾ ਗਿਆ, ਪ੍ਰੰਤੂ ਹੁਣ ਤੱਕ ਕੋਈ ਢੁਕਵਾਂ ਜਵਾਬ ਸਰਕਾਰ ਦਾਖਲ ਨਹੀਂ ਕਰ ਸਕੀ। ਦੂਜੇ ਪਾਸੇ ਬੀਬੀ ਕਮਲਦੀਪ ਕੌਰ ਨੇ ਕਿਹਾ ਕਿ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਵਾਉਣ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਕਮੇਟੀ ਅਤੇ ਰਾਜਸੀ ਆਗੂਆਂ ਨੇ ਹੁਣ ਤੱਕ ਕੋਈ ਠੋਸ ਭੂਮਿਕਾ ਨਹੀਂ ਨਿਭਾਈ, ਜਿਸ ਕਾਰਨ ਸਰਕਾਰ ’ਤੇ ਦਬਾਅ ਬਣਦਾ ਅਤੇ ਪਟੀਸ਼ਨ ਪ੍ਰਤੀ ਕੋਈ ਫੈਸਲਾ ਆਉਂਦਾ। ਭਾਈ ਰਾਜੋਆਣਾ ਨੇ ਇਕ ਹੋਰ ਚਿੱਠੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਭੇਜਦਿਆਂ ਕਿਹਾ ਕਿ ਸੱਤ ਦਿਨਾਂ ਦੇ ਅੰਦਰ ਸਿੰਘ ਸਾਹਿਬ ਹੀ ਮੇਰੇ ਵੱਲੋਂ ਭੇਜੀ ਚਿੱਠੀ ’ਤੇ ਕੋਈ ਫੈਸਲੇ ਦੇਣ। ਭਾਈ ਰਾਜੋਆਣਾ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਨੂੰ ਵੀ ਆਦੇਸ਼ ਕਰਨ ਕਿ ਭਾਈ ਰਾਜੋਆਣਾ ਵੱਲੋਂ ਪਾਈ ਪਟੀਸ਼ਨ ਨੂੰ ਵਾਪਸ ਲੈ ਲੈਣ। ਉਨ੍ਹਾਂ ਸਖਤ ਸ਼ਬਦਾਂ ਵਿਚ ਲਿਖਿਆ ਹੈ ਕਿ ਜੇਕਰ ਸੱਤ ਦਿਨਾਂ ਦੇ ਅੰਦਰ ਅੰਦਰ ਕੋਈ ਫੈਸਲਾ ਨਹੀਂ ਲਿਆ ਜਾਂਦਾ ਤਾਂ ਉਹ ਜੇਲ੍ਹ ਅੰਦਰ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ। ਭਾਈ ਰਾਜੋਆਣਾ ਨੇ ਕਿਹਾ ਕਿ 28 ਸਾਲਾਂ ਤੋਂ ਉਹ ਜੇਲ੍ਹ ਵਿਚ ਬੰਦ ਹਨ ਅਤੇ ਫਾਂਸੀ ਵਾਲੀ ਚੱਕੀ ਵਿਚ ਬੈਠ ਕੇ ਹੁੰਦੀ ਬੇਇਨਸਾਫੀ ਨੂੰ ਵੇਖ ਰਹੇ ਹਨ। ਬੀਬੀ ਕਮਲਦੀਪ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਭਾਈ ਰਾਜੋਆਣਾ ਦੇ ਮਸਲੇ ’ਤੇ ਯੂ ਟਰਨ ਲੈ ਚੁੱਕੀ ਹੈ ਅਤੇ ਸਾਡੇ ਧਾਰਮਕ ਅਤੇ ਰਾਜਸੀ ਧਾਰਮਕ ਆਗੂ ਵੀ ਕੋਈ ਫੈਸਲਾ ਨਹੀਂ ਕਰ ਪਾ ਰਹੇ ਕਿ ਆਖਰ ਇਸ ਮਸਲੇ ਪ੍ਰਤੀ ਹੁਣ ਕੀ ਕਰਨਾ ਚਾਹੀਦਾ।

Leave a Reply

Your email address will not be published. Required fields are marked *