ਪੰਜਾਬਪਟਿਆਲਾ

ਕੌਮਾਂਤਰੀ ਯੋਗਾ ਦਿਵਸ : ਨਰੋਏ ਸਮਾਜ ਦੀ ਸਿਰਜਣਾ ਲਈ ਦੇਸ਼ ਦਾ ਹਰ ਨਾਗਰਿਕ ਯੋਗਾ ਨੂੰ ਅਪਣਾਵੇ : ਸੰਜੀਵ ਖਾਨ

ਜੀਵਨ ‘ਚ ਯੋਗਾ ਨੂੰ ਅਪਣਾਉਣਾ ਅੱਜ ਸਮੇਂ ਦੀ ਵੱਡੀ ਲੋੜ : ਸਤਿੰਦਰ ਕੌਰ
ਪਟਿਆਲਾ : 21 ਜੂਨ (ਕੰਵਰ ਬੇਦੀ)
ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਮਹਿਲਾ ਪਤੰਜਲੀ ਯੌਗ ਸਮਿਤੀ ਅਤੇ ਈਡੀਐਫ ਐਂਟੀ ਡਰੱਗ ਫੈਡਰੇਸ਼ਨ ਵੱਲੋਂ ਬੀਐਨਖਾਲਸਾ ਸਕੂਲ ਵਿਖੇ ਚੱਲ ਰਿਹਾ ਤਿੰਨ ਰੋਜ਼ਾ ਯੋਗਾ ਕੈਂਪ ਸਮਾਪਤ ਹੋਇਆ।

ਯੋਗਾ ਕੈਂਪ ਦੇ ਆਖਰੀ ਦਿਨ ਮਹਿਲਾ ਪਤੰਜਲੀ ਯੋਗ ਸਮਿਤੀ ਨਾਲ ਜੁੜੀਆਂ ਮਹਿਲਾਵਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਮਹਿਲਾ ਪਤੰਜਲੀ ਯੋਗ ਸਮਿਤੀ ਪਟਿਆਲਾ ਵੱਲੋਂ ਮੈਡਮ ਸਤਿੰਦਰ ਕੌਰ ਅਤੇ ਮੈਡਮ ਸਸ਼ੀ ਨੰਦਾ ਨੇ ਯੋਗਾ ਕਰਵਾਉਣ ਦੇ ਨਾਲ-ਨਾਲ ਯੋਗਾ ਦੇ ਢੰਗ ਤਰੀਕਿਆਂ ਬਾਰੇ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਜੀਵਨ ਵਿਚ ਹਰ ਇਨਸਾਨ ਨੂੰ ਯੋਗਾ ਧਾਰਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ‘ਚ ਪੈਦਾ ਹੋ ਰਹੀਆਂ ਘਾਤਕ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਜ਼ਿੰਦਗੀ ਵਿਚ ਯੋਗਾ ਅਪਣਾਉਣਾ ਸਮੇਂ ਦੀ ਮੁੱਖ ਲੋੜ ਬਣਦੀ ਜਾ ਰਹੀ ਹੈ।
ਇਸ ਮੌਕੇ ਈਡੀਐਫ ਐਂਟੀ ਡਰੱਗ ਦੇ ਕੌਮੀ ਪ੍ਰਧਾਨ ਸੰਜੀਵ ਖਾਨ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਸੱਦੇ ‘ਤੇ ਅੱਜ ਸਮੁੱਚਾ ਦੇਸ਼ ਕੌਮਾਂਤਰੀ ਪੱਧਰ ‘ਤੇ ਯੋਗਾ-ਡੇ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਦੇਸ਼ ਦਾ ਹਰ ਨਾਗਰਿਕ ਯੋਗਾ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗ ਸਭ ਤੋਂ ਉੱਤਮ ਅਤੇ ਆਸਾਨ ਤਰੀਕਾ ਹੈ, ਜਿਸ ਨਾਲ ਮਨੁੱਖ ਸਿਹਤ ਪੱਖੋਂ ਨਰੋਆ ਰਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਯੋਗ ਸਾਧਨ ਨਾਲ ਸਰੀਰ ‘ਚ ਪੈਦਾ ਹੋ ਰਹੀਆਂ ਬਿਮਾਰੀਆਂ ਨਾਲ ਮੁਕਤੀ ਵੀ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਹਰ ਵਿਅਕਤੀ ਨੂੰ ਯੋਗ ਅਪਾਉਣਾ ਚਾਹੀਦਾ। ਨਰੋਸੇ ਸਮਾਜ ਦੀ ਸਿਰਜਣਾ ਲਈ ਯੋਗ ਅਪਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਅਤੇ ਸਰੀਰਕ ਪੱਖ ਤੋਂ ਤੰਦਰੁਸਤ ਰਹਿਣ ਲਈ ਸਾਨੂੰ ਯੋਗ ਅਭਿਆਸ ਕਰਨਾ ਚਾਹੀਦਾ ਇਸ ਲਈ ਯੋਗ ਕੈਂਪ ਵਿਚ ਪਹੁੰਚ ਕੇ ਯੋਗ ਦੇ ਢੰਗ ਤਰੀਕੇ ਸਿੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਯੋਗ ਸਾਨੂੰ ਜਿਥੇ ਆਦਰਸ਼ ਜੀਵਨ ਜਿਊਣ ਦੀ ਜਾਂਚ ਸਿਖਾਉਂਦਾ ਹੈ, ਉਸ ਦੇ ਨਾਲ ਹੀ ਮਨ ਦੀਆਂ ਇੱਛਾਵਾਂ ਨੂੰ ਵੀ ਕਾਬੂ ਰੱਖਣ ਵਿਚ ਸਹਾਈ ਹੁੰਦਾ ਹੈ।
ਇਸ ਇਸ ਮੋਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਪੱਤਰ ਜਸਪਾਲ ਸਿੰਘ, ਹਰਵਿੰਦਰ ਸਿੰਘ ਕੁੱਕੂ, ਕੰਵਰ ਬੇਦੀ, ਮੋਹਨ ਪਟਿਆਲਾ, ਸ਼ੁਭਮ, ਨੈਚੁਰਲ ਪੈਥੀ ਤੋਂ ਪ੍ਰਮੋਦ ਕੁਮਾਰ, ਰੂਬਲ ਸਿੰਘ, ਪ੍ਰਭਾਰੀ ਬੀ. ਐਸ . ਟੀ ਰਜੇਸ ਵਰਮਾ ਜੀ ਅਤੇ ਮਹਿਲਾ ਯੋਗ ਸਮੀਤਿ ਦੇ ਯੋਗ ਟੀਚਰ ਵੀ ਹਾਜ਼ਰ ਸਨ ।
ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਅਤੇ ਮੇਅਰ ਬਜਾਜ ਨੇ ਕੀਤੀਆਂ ਯੋਗ ਕਿਰਿਆਵਾਂ
ਪਟਿਆਲਾ : ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਕਾਲਜ ਦੀ ਸਾਬਕਾ ਵਿਦਿਆਰਥੀ ਸਭਾ ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।ਐਨ.ਆਈ.ਐਸ ਪਟਿਆਲਾ ਤੋਂ ਚੀਫ ਯੋਗਾ ਕੋਚ ਡਾ. ਸੀ.ਕੇ ਮਿਸ਼ਰਾ ਨੇ ਕਾਲਜ ਦੇ ਵਿਦਿਆਰਥੀਆਂ ਸਟਾਫ਼ ਅਤੇ ਸਾਬਕਾ ਵਿਦਿਆਰਥੀਆਂ ਨੂੰ ਯੋਗ ਦੇ ਮੂਲ ਸਿਧਾਤਾਂ ਅਤੇ ਯੋਗ ਰਾਹੀ ਵੱਖ-ਵੱਖ ਬਿਮਾਰੀਆਂ ਤੋਂ ਮੁਕਤ ਹੋਣ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਅਤੇ ਸਮਾਗਮ ਵਿੱਚ ਮੌਜੂਦ ਵਿਅਕਤੀਆਂ ਨੂੰ ਵੱਖ-ਵੱਖ ਯੋਗ ਕ੍ਰਿਆਵਾਂ ਵੀ ਕਰਵਾਈਆਂ।
ਸਮਾਗਮ ਦੇ ਮੁੱਖ ਮਹਿਮਾਨ ਮੇਅਰ ਪਟਿਆਲਾ ਸ. ਅਮਰਿੰਦਰ ਸਿੰਘ ਬਜਾਜ ਨੇ ਵੀ ਯੋਗ ਕਿਰਿਆਵਾਂ ਵਿੱਚ ਹਿੱਸਾ ਲਿਆ ਅਤੇ ਉਨ੍ਹਾਂ ਆਪਣੇ ਸਬੋਧਨ ਵਿੱਚ ਵਿਦਿਆਰਥੀਆਂ ਨੂੰ ਯੋਗ ਅਪਨਾਉਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਥਿੰਦ ਨੇ ਮੇਅਰ ਸ. ਅਮਰਿੰਦਰ ਬਜਾਜ, ਸਾਬਕਾ ਵਿਦਿਆਰਥੀ ਸਭਾ ਦੇ ਅਹੁਦੇਦਾਰਾਂ ਅਤੇ ਡਾ. ਮਿਸ਼ਰਾ ਦਾ ਕਾਲਜ ਆਉਣ ਤੇ ਨਿੱਘਾ ਸਵਾਗਤ ਕੀਤਾ। ਮੰਚ ਦਾ ਸੰਚਾਲਨ ਪ੍ਰੋ. ਅਸ਼ੋਕ ਵਰਮਾ ਨੇ ਕੀਤਾ।
ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਲਿੰਦਰ ਸਿੰਘ ਸਟੇਡੀਅਮ ‘ਚ ਮਨਾਇਆ ਯੋਗਾ ਦਿਵਸ
ਪਟਿਆਲਾ : ਅੰਤਰ-ਰਾਸ਼ਟਰੀ ਯੋਗਾ ਦਿਵਸ ਯੂਨੀਵਰਸਿਟੀ ਦੇ ਰਾਜਾ ਭਲਿੰਦਰ ਸਿੰਘ ਸਟੇਡਿਅਮ ਵਿਚ ਮਨਾਇਆ ਗਿਆ ਜਿਸ ਵਿਚ ਇਕ ਹਜ਼ਾਰ ਤੋਂ ਵੀ ਵੱਧ ਯੋਗਾ ਪ੍ਰੇਮੀਆਂ ਨੈ ਹਿੱਸਾ ਲਿਆ। ਜਿਸ ਵਿਚ ਸਕੂਲ ਅਤੇ ਯੂਨੀਵਰਸਿਟੀ ਵਿਦਿਆਰਥੀ, ਨੈਬਰਹੁੱਡ ਕੈਂਪਸ ਅਤੇ ਕੰਸਟਿਚਿਊਟ ਕਾਲਜਾਂ ਤੋਂ ਅਧਿਆਪਨ ਅਤੇ ਗੈਰ-ਅਧਿਆਪਨ ਅਮਲਾ ਵੀ ਸ਼ਾਮਿਲ ਹੋਇਆ। ਇਸ ਸਮਾਰੋਹ ਦੀ ਅਗਵਾਈ ਡਾ. ਨਿਸ਼ਾਨ ਸਿੰਘ ਦਿਓਲ ਅਤੇ ਸਮੂਹ ਸਰੀਰਕ ਸਿੱਖਿਆ ਵਿਭਾਗ ਦੇ ਮੈਂਬਰਾਂ ਨੇ ਕਿਤੀ। ਇਸ ਸਮਾਰੋਹ ਵਿਚ ਡਾ. ਏ.ਐਸ.ਚਾਵਲਾ, ਡੀਨ ਅਕਾਦਮਿਕ ਮਾਮਲੇ, ਡਾ. ਬਲਵਿੰਦਰ ਸਿੰਘ ਟਿਵਾਣਾ, ਡਾਇਰੈਕਟਰ ਯੋਜਨਾ ਅਤੇ ਨਿਰੀਖਣ, ਡਾ. ਬਲਜੀਤ ਸਿੰਘ ਸਿੱਧੂ, ਵਿੱਤ ਅਫ਼ਸਰ, ਡਾ. ਗੁਰਦੀਪ ਕੌਰ, ਡਾਇਰੈਕਟਰ ਸਪੋਰਟਸ ਅਤੇ ਡਾ. ਕੰਵਲਜੀਤ ਸਿੰਘ, ਕੰਟਰੋਲਰ ਪ੍ਰੀਖਿਆਵਾਂ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਅਤੇ ਯੋਗ ਦਾ ਅਭਿਆਸ ਵੀ ਕੀਤਾ। ਇਸ ਮੌਕੇ ਮੰਚ ਦਾ ਸੰਚਾਲਨ ਸ਼੍ਰੀ ਪਰਮਿੰਦਰ ਸਿੰਘ ਅਤੇ ਸ਼੍ਰੀ ਜਗਜੀਵਨ ਸਿੰਘ, ਯੋਗਾਅਚਾਰਿਆ ਦੁਆਰਾ ਕੀਤਾ ਗਿਆ। ਡਾ. ਨਿਸ਼ਾਨ ਸਿੰਘ ਦਿਓਲ, ਮੁਖੀ ਸਰੀਰਕ ਸਿੱਖਿਆ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰਲ ਕਾਂਸਲ ਫਾਰ ਰੀਸਰਚ ਇਨ ਯੋਗ ਐਂਡ ਨੈਚਰੋਪੈਥੀ (ਮਿਨੀਸਟਰੀ ਆਫ ਆਯੂਸ਼, ਗੋਰਮਿੰਟ ਆਫ਼ ਇੰਡਿਆ) ਦੇ ਸਹਿਯੋਗ ਨਾਲ ਮਿਤੀ 21/05/2016 ਤੋਂ 21/06/2016 ਤੱਕ ਵਿਭਾਗ ਦੁਆਰਾ ਯੂਨੀਵਰਸਿਟੀ ਦੇ ਅੰਦਰ ਚਾਰ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ ਸੀ। ਜਿਸ ਵਿਚ ਲਗਭਗ ਪੰਦਰਾ ਸੌ ਤੋਂ ਵੱਧ ਯੋਗ ਪ੍ਰੇਮੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਨ੍ਹਾਂ ਚਾਰੇ ਯੋਗਾ ਕੈਂਪ ਦਾ ਅੱਜ ਰਸਮੀ ਤੋਰ ਤੇ ਸਮਾਪਨ ਕੀਤਾ ਗਿਆ।
ਨਰਾਇਣ ਪਬਲਿਕ ਸਕੂਲ ‘ਚ ਯੋਗਾ ਸ਼ਿਵਰ ਦਾ ਆਯੋਜਨ
ਪਟਿਆਲਾ ; ਨਰਾਇਣ ਪਬਲਿਕ ਸਕੂਲ ਵਿਖੇ ਕੌਮਾਂਤਰੀ ਯੋਗਾ ਦਿਵਸ ਨੂੰ ਸਮਰਪਿਤ ਯੋਗਾ ਸ਼ਿਵਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਅਵਤਾਰ ਸਿੰਘ ਅਰੋੜਾ, ਸ੍ਰੀਮਤੀ ਹੇਮਾ ਚੋਪੜਾ ਤੋਂ ਇਲਾਵਾ ਯੋਗਾ ਕਰਨ ਵਾਲੀਆਂ ਮਹਿਲਾਵਾਂ ਨੇ ਭਾਗ ਲਿਆ। ਇਸ ਦੌਰਾਨ ਅਵਤਾਰ ਸਿੰਘ ਅਰੋੜਾ ਨੇ ਕਿਹਾ ਕਿ ਜੀਵਨ ਵਿਚ ਯੋਗਾ ਧਾਰਨ ਕਰਨ ਨਾਲ ਜਿਥੇ ਸਰੀਰਕ ਤੰਰੁਸਦਤੀ ਮਿਲਦੀ ਹੈ, ਉਥੇ ਮਾਨਸਿਕ ਤੌਰ ‘ਤੇ ਮਨੁੱਖ ਤਣਾਅ ਮੁਕਤ ਰਹਿੰਦਾ ਹੈ। ਇਸ ਮੌਕੇ ਯੋਗਾ ਸ਼ਿਵਰ ‘ਚ ਹਿੱਸਾ ਲੈਣ ਵਾਲਿਆਂ ਨੂੰ ਯੋਗਾ ਸਿਖਾਉਣ ਲਈ ਮੈਡਮ ਸੁਨੀਤਾ ਨੇ ਅਹਿਮ ਭੂਮਿਕਾ ਨਿਭਾਈ ਅਤੇ ਉਨ੍ਹਾਂ ਯੋਗਾ ਆਸਣ ਕਰਵਾਏ ਅਤੇ ਯੋਗਾ ਕਰਨ ਲਈ ਪ੍ਰੇਰਿਤ ਕੀਤਾ।
ਆਨੰਦ ਮਾਰਗ ਪ੍ਰਚਾਰਿਕ ਸੰਘ ਵਲੋਂ ਕੋਮਾਂਤਰੀ ਯੋਗ ਦਿਵਸ ਮਨਾਇਆ
ਪਟਿਆਲਾ : ਆਨੰਦ ਮਾਰਗ ਪ੍ਰਚਾਰਿਕ ਸੰਘ ਪਟਿਆਲਾ ਵੱਲੋਂ ਗੁਰਬਖਸ਼ ਕਲੋਨੀ ਜਾਗ੍ਰਤੀ ਵਿੱਚ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਡਾ. ਵਿਪਨ ਕੁਮਾਰ ਅਤੇ ਅਚਾਰਿਆ ਜੈਦੇਵਾਨੰਦ ਅਵਦੁੱਤ ਜੀ ਨੇ ਲੋਕਾਂ ਦਾ ਸੋਗ ਸਿੱਖਿਆ ਨਾਲ ਮਾਰਗ ਦਰਸ਼ਨ ਕੀਤਾ, ਉਨ੍ਹਾਂ ਨੇ ਦੱਸਿਆ ਕਿ ਯੋਗ ਆਸਨ ਅਤੇ ਮੁਦਰਾਵਾਂ ਨਾਲ ਸ਼ਰੀਰ ਅਤੇ ਮਨ ਤੁੰਦਰਸਿਤ ਹੁੰਦਾ ਹੈ, ਵਿਭਿੰਨ ਕਿਸਮ ਦੇ ਰੋਗਾਂ, ਮਾਨਸਿਕ ਦੁਆਬ ਅਤੇ ਚਿੰਤਾਵਾਂ ਤੋਂ ਮੁਕਤੀ ਮਿਲਦੀ ਹੈ। ਸਾਂਤਮਈ ਢੰਗ ਨਾਲ ਜੀਵਨ ਬਤੀਤ ਕਰਨ ਦੀ ਵਿਧੀ ਪ੍ਰਾਪਤ ਹੁੰਦੀ ਹੈ।ਇਹ ਸਮਾਰੋਹ ਤੇ ਅਵਦੁੱਤਕਾ ਆਨੰਦ ਸੁਦਾ ਅਚਾਰੀਆਂ ਨੇ ਯੋਗ ਦਾ ਅਧਿਆਤਮਿਕ ਪੱਖ ਰੱਖਦੇ ਹੋਏ ਦੱਸਿਆ ਕਿ ਯੋਗ ਦਾ ਅਰਥ ਆਤਮਾ ਅਤੇ ਪ੍ਰਮਾਤਮਾ ਦਾ ਮਿਲਨ ਹੈ। ਡਾ. ਸੁਰਜੀਤ ਵਰਮਾ ਪ੍ਰਧਾਨ ਅਨੰਦ ਮਾਰਗ ਪ੍ਰਚਾਰਿਕ ਸੰਘ ਜੀ ਨੇ ਕਿਹਾ ਕਿ ਭਾਰਤ ਵਾਸਤੇ ਇਹ ਬਹੁਤਗੋਰਵ ਦੀ ਗੱਲ ਹੈ ਕਿ ਭਾਰਤ ਯੋਗ ਵਿੱਚ ਵਿਸ਼ਵ ਗੁਰੂ ਬਣ ਗਿਆ ਹੈ। ਇਸ ਮੌਕੇ ਤੇ ਸ਼੍ਰੀ ਐਨ.ਕੇ. ਜੋਲੀ, ਪ੍ਰੇਮ ਚੰਦ ਬੱਸੀ, ਰਜਨੀਸ਼ ਵਰਮਾ ਅਤੇ ਸ. ਵੀਨਵਰਦੀਪ ਸਿੰਘ ਆਦਿ ਹਾਜ਼ਰ ਸਨ।
ਰਿਆਤ-ਬਾਹਰਾ ਪਟਿਆਲਾ ਕੈਂਪਸ ਵਿਖੇ ਮਨਾਇਆ ਗਿਆ ਅੰਤਰਰਾਸ਼ਟੀ ਯੋਗ ਦਿਵਸ
ਪਟਿਆਲਾ : ਅੰਤਰਰਾਸ਼ਟੀ ਯੋਗ ਦਿਵਸ ਮੌਕੇ ਜਿੱਥੇ ਦੇਸ਼ ਭਰ ਦੇ ਕੋਨੇ ਕੋਨੇ ਵਿੱਚ ਦੇਸ਼ ਵਾਸੀਆਂ ਵੱਲੋਂ ਯੋਗਾ ਕਰਕੇ ਯੋਗ ਸਿੱਖਿਆ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ,ਉੱਥੇ ਹੀ ਰਿਆਤ-ਬਾਹਰਾ ਪਟਿਆਲਾ ਕੈਂਪਸ ਵਿਖੇ ਵੀ ਯੋਗ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਯੋਗ ਮਾਸਟਰ ਵੱਲੋਂ ਵਿਦਿਆਰਥੀਆਂ ਨੂੰ ਯੋਗ ਦੇ ਵੱਖ ਵੱਖ ਆਸਨਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਕਿ ਯੋਗ ਕਿਸ ਤਰ੍ਹਾਂ ਚੰਗੀ ਸਿਹਤ ਲਈ ਲਾਭਦਾਇਕ ਹੈ।
ਇਸ ਮੌਕੇ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਸ. ਗੁਰਵਿੰਦਰ ਸਿੰਘ ਬਾਹਰਾ ਨੇ ਕੈਂਪਸ ਵੱਲੋਂ ਯੋਗ ਦਿਵਸ ‘ਤੇ ਕਰਵਾਈ ਗਈ ਇਸ ਗਤਿਵਿਧੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਯੋਗ ਸਾਧਨਾ ਅਤੇ ਧਿਆਨ ਰਾਹੀਂ ਤੰਨ ਅਤੇ ਮੰਨ ਨੂੰ ਤੰਦਰੁਸਤ ਰੱਖਣ ਦਾ ਸੁਨੇਹਾ ਦਿੱਤਾ।
ਰਾਸ਼ਟਰੀ ਸਵੰਯਮ ਸੇਵਕ ਸੰਘ ਵੱਲੋਂ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ
ਪਟਿਆਲਾ : ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਉਣ ਦੇ ਸੱਦੇ ਤੇ ਅੱਜ ਰਾਸ਼ਟਰੀ ਸਵੰਯਮ ਸੇਵਕ ਸੰਘ ਵੱਲੋਂ ਵੱਖ ਵੱਖ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜ਼ਿਲ•ਾ ਸੰਘ ਚਾਲਕ ਡਾ. ਰਾਜਿੰਦਰ ਕੁਮਾਰ ਦੀ ਅਗਵਾਈ ਚ ਨਗਰ ਨਿਗਮ ਪਟਿਆਲਾ ਵਿਖੇ ਯੋਗ ਦਿਵਸ ਮਨਾਇਆ ਗਿਆ। ਜਿਸ ਚ ਮੁੱਖ ਮਹਿਮਾਨ ਵਜੋਂ ਮੇਅਰ ਅਮਰਿੰਦਰ ਸਿੰਘ ਬਜਾਜ, ਕਮਿਸ਼ਨਰ ਨਗਰ ਨਿਗਮ ਪਟਿਆਲਾ ਪਰਮਿੰਦਰ ਸਿੰਘ ਗਿੱਲ ਤੇ ਵਿਸ਼ੇਸ਼ ਸੀਨੀਅਰ ਡਿਪਟੀ ਮੇਅਰ ਜਗਦੀਸ਼ ਰਾਏ ਚੌਧਰੀ, ਡਿਪਟੀ ਮੇਅਰ ਹਰਿੰਦਰ ਸਿੰਘ ਕੋਹਲੀ ਹਾਜ਼ਰ ਹੋਏ। ਇਸ ਮੌਕੇ ਸ਼ਹਿਰ ਦੇ ਵੱਡੀ ਗਿਣਤੀ ਚ ਨਗਰ ਨਿਗਮ ਪਟਿਆਲਾ ਦੇ ਮੁਲਾਜ਼ਮਾਂ ਤੇ ਵੱਡੀ ਗਿਣਤੀ ਚ ਸ਼ਹਿਰ ਦੇ ਲੋਕਾਂ ਨੇ ਸ਼ਾਮਿਲ ਹੋ ਕੇ ਯੋਗਾ ਕੀਤੀ ਤੇ ਭਵਿੱਖ ਚ ਵੀ ਯੋਗਾ ਕਰਨ ਸਬੰਧੀ ਸੂੰਹ ਚੱਕੀ ਗਈ।
ਨੌਜਵਾਨ ਵਰਗ ਯੋਗ ਕਰ ਕੇ ਆਪਣੀ ਊਰਜਾ ਨੂੰ ਸਹੀ ਦਿਸ਼ਾ ਵਲ ਲਿਜਾ ਸਕਦਾ : ਰਾਮਵੀਰ ਸਿੰਘ
ਪਟਿਆਲਾ : ਭਾਰਤ ਦੀ ਮੂਲ ਫ਼ਿਲਾਸਫ਼ੀ ਹੀ ਕਿਸੇ ਵੀ ਬੰਦੇ ਨੂੰ ਨਕਾਰਾਤਮਿਕ ਤੋਂ ਸਕਾਰਾਤਮਿਕ ਸੋਚ ਵਲ ਲਿਆਉਂਦੀ ਹੈ ਯੋਗ ਕਰਨ ਨਾਲ ਕੋਈ ਵੀ ਬੰਦਾ ਇਸ ਕੰਮ ਨੂੰ ਆਸਾਨੀ ਨਾਲ ਅਤੇ ਤੇਜ਼ੀ ਨਾਲ ਕਰ ਸਕਦਾ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ ਨੇ ਕੀਤਾ ਹੈ ।
ਉਹ ਅੱਜ ਵਿਸ਼ਵ ਯੋਗ ਦਿਵਸ ਦੇ ਅਵਸਰ ‘ਤੇ ਜ਼ਿਲ੍ਹਾ ਪੱਧਰੀ ਸਮਾਗਮ ‘ਚ ਪੋਲੋ ਗਰਾਂਊਂਡ ਵਿਖੇ ਆਯੋਜਿਤ ਸਮਾਗਮ ਵਿਖੇ ਲੋਕਾਂ ਨਾਲ ਯੋਗ ਕਰਨ ਆਏ ਸਨ । ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਕਿਹਾ ਕੀ ਅੱਜ ਦਾ ਨੌਜਵਾਨ ਯੂਥ ਯੋਗ ਕਰ ਕੇ ਆਪਣੀ ਊਰਜਾ ਨੂੰ ਨਾ ਕੇਵਲ ਸਹੀ ਦਿਸ਼ਾ ਵਲ ਲਿਜਾ ਸਕਦਾ ਹੈ ਬਲਕਿ ਆਪਣੇ ਸਰੀਰ ਨੂੰ ਫਿਟ ਰੱਖਦੇ ਹੋਏ ਉਸ ਨੂੰ ਲਚਕੀਲਾ ਅਤੇ ਬਿਮਾਰੀਆਂ ਤੋਂ ਦੂਰ ਰੱਖ ਸਕਦਾ ਹੈ ।
ਜ਼ਿਲ੍ਹਾ ਆਯੂਰਵੈਦਿਕ ਵਿਭਾਗ ਵੱਲੋਂ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਹਿਯੋਗ ਨਾਲ ਮਨਾਏ ਗਏ ਵਿਸ਼ਵ ਯੋਗਾ ਦਿਵਸ ਤੇ ਸ੍ਰੀ ਰਾਮਵੀਰ ਸਿੰਘ ਨੇ ਲੋਕਾਂ ਨੂੰ ਯੋਗ ਅਪਣਾਉਣ ਦੀ ਸਲਾਹ ਦਿੰਦਿਆਂ ਕਿਹਾ ਕੀ ਜੇਕਰ ਕੋਈ ਇਨਸਾਨ ਆਪਣੇ ਰੁਝੇਵਿਆਂ ਭਰੇ ਸਮੇਂ ਵਿਚੋਂ ਅੱਧਾ ਘੰਟਾ ਵੀ ਕੱਢ ਲੈਂਦਾ ਹੈ ਤਾਂ ਉਹ ਆਪਣਾ ਸਰੀਰ ਅਤੇ ਵਿਚਾਰ ਦਰੁਸਤ ਰੱਖ ਸਕਦਾ ਹੈ ਭਾਰਤ ਦੀ ਮੂਲ ਫ਼ਿਲਾਸਫ਼ੀ ਦਾ ਸਾਰ ਵੀ ਇਹੋ ਹੈ ।
ਇਸ ਮੌਕੇ ਪੋਲੋ ਗਰਾਉਂਡ ਵਿਖੇ ਆਯੁਰਵੈਦਿਕ ਸੰਸਥਾਨ ਦੇ ਡਾ. ਹਰਫੂਲ, ਜ਼ਿਲ੍ਹਾ ਖੇਡ ਅਧਿਕਾਰੀ ਯੋਗਰਾਜ ਸਿੰਘ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾ. ਡੀ ਐਸ. ਭੁੱਲਰ, ਉੱਘੇ ਸਮਾਜ ਸੇਵੀ ਕਰਨਲ ਕਰਮਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਔਰਤਾਂ, ਬਜ਼ੁਰਗਾਂ, ਬੱਚਿਆਂ ਦੇ ਲੋਕਾਂ ਨੇ ਭਾਗ ਲਿਆ । ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ ਨੇ ਆਯੂਰਵੈਦਿਕ ਵਿਭਾਗ ਵੱਲੋਂ ਯੋਗ ਕਰਵਾਉਣ ਵਾਲੀ ਟੀਮ ਨੂੰ ਸਨਮਾਨਿਤ ਵੀ ਕੀਤਾ

Leave a Reply

Your email address will not be published. Required fields are marked *