ਬੀ.ਐਡ.ਟੈੱਟ ਪਾਸ ਬੇਰੁਜਗਾਰ ਯੂਨੀਅਨ ਵੱਲੋਂ ਅਰਥੀ ਫੂਕ ਮੁਜ਼ਾਹਰਾ
ਪਟਿਆਲਾ 21 ਜੂਨ (ਮਧੂਸਾਰ ਬਿਊਰੋ)
ਅਧਿਆਪਕ ਯੋਗਤਾ ਪ੍ਰੀਖਿਆ (ਟੀ.ਈ.ਟੀ) ਪਾਸ ਬੇਰੁਜਗਾਰ ਬੀ. ਐਡ. ਅਧਿਆਪਕਾਂ ਵੱਲੋਂ ਪਟਿਆਲਾ ਵਿਖੇ ਸੂਬਾ ਸਰਕਾਰ ਖਿਲਾਫ ਜੋਰਦਾਰ ਨਾਹਰੇਬਾਜੀ ਕਰਕੇ ਸਥਾਨਕ ਨਹਿਰੂ ਪਾਰਕ ਪਟਿਆਲਾ ਵਿਖੇ ਜਿਲਾ ਪੱਧਰੀ ਰੋਸ ਰੈਲੀ ਕਰਕੇ, ਮੇਨ ਬਜਾਰਾਂ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਬੱਸ ਸਟੈਂਡ ਚੋਂਕ ਵਿਖੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।
ਜੇਕਰ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਉਪਰੋਕਤ ਮੰਗਾਂ ਨਾ ਮਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿਚ ਕਿਤੇ ਵੀ ਸੂਬਾ ਪੱਧਰੀ ਇਕੱਠ ਕਰਕੇ ਗੁਪਤ ਕਾਰਵਾਈ ਕੀਤੀ ਜਾਵੇਗੀ ਜਿਸ ਤੋਂ ਨਿਕਲਣ ਵਾਲੇ ਭਿਆਨਕ ਨਤੀਜਿਆਂ ਦੀ ਜੁਮੇਵਾਰ ਪੂਰਨ ਤੌਰ ਤੇ ਪੰਜਾਬ ਸਰਕਾਰ ਹੋਵੇਗੀ।
ਇਸ ਮੌਕੇ ਡੈਮੋਕਰੇਟਿਕ ਟੀਚਰ ਫਰੰਟ ਵੱਲੋਂ ਦਵਿੰਦਰ ਪੁਨੀਆਂ, ਨੋਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰਮਿੰਦਰ ਪਟਿਆਲਾ, 3442 ਯੂਨੀਅਨ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, 5178 ਮਾਸਟਰ ਕਾਡਰ ਯੂਨੀਅਨ ਦੇ ਅਮਿੰਤਇੰਦਰ ਸਿੰਘ, ਐਸ.ਐਸ.ਏ. ਰਮਸਾ ਯੂਨੀਅਨ ਦੇ ਹਰਦੀਪ ਟੋਡਰਪੁਰ, ਜਿਲ੍ਹਾ ਪ੍ਰਧਾਨ ਸ਼ਾਮ ਕੁਮਾਰ ਪਾਤੜਾਂ, ਬਲਵਿੰਦਰ ਸਿੰਘ ਭੁੱਕਲ ਸੰਗਰੂਰ, ਹੁਸ਼ਿਆਰ ਸਿੰਘ ਲਾਡਬੰਜਾਰਾ, ਕਰਨੈਲ ਮੂਨਕ, ਭਗਵੰਤ ਛੀਂਟਾਵਾਲਾ, ਅਮਨ ਬੇਲੂਮਾਜਰਾ, ਅਤੁਲ ਨਾਭਾ, ਹਰਿੰਦਰਜੀਤ ਬਿਜਲਪੁਰ, ਮਾਲਵਿੰਦਰ ਭਵਾਨੀਗੜ੍ਹ, ਕਸ਼ਮੀਰ ਸਮਾਣਾ, ਛਿੰਦਾ ਲਾਡਬੰਜਾਰਾ, ਗਗਨਦੀਪ ਕੌਰ ਕੈਂਪਰ, ਸੁਖਵੀਰ ਕੌਰ ਦੁਗਾਲ, ਕਮਲਦੀਪ ਕੌਰ ਆਦਿ ਬੇਰੁਜਗਾਰ ਅਧਿਆਪਕ ਆਗੂ ਹਾਜਰ ਸਨ।

