ਪਟਿਆਲਾ

ਨਸ਼ਿਆਂ ਰੂਪੀ ਦੈਂਤ ਦਾ ਪੁਤਲਾ ਸਾੜ ਕੇ ਮਾਨ ਸਰਕਾਰ ਵਿਰੁੱਧ ਕੀਤਾ ਪ੍ਰਦਰਸ਼ਨ

ਜਦੋਂ ਤੱਕ ਨਸ਼ੇ ਜੜੋ ਖਤਮ ਨਹੀਂ ਹੁੰਦੇ ਉਦੋਂ ਤੱਕ ਸੰਘਰਸ਼ ਨਹੀਂ ਰੁਕੇਗਾ — ਕਾਕਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਸ਼ਿਆਂ ਰੂਪੀ ਦੈਂਤ ਦਾ ਪੁਤਲਾ ਸਾੜਕੇ ਸਰਕਾਰ ਦੀ ਢਿੱਲੀ ਕਾਰਗੁਜਾਰੀ ਪ੍ਰਤੀ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਵਿੱਚ ਨਸ਼ਿਆਂ ਦੇ ਜੜੋਂ ਖਾਤਮੇ ਲਈ ਸਖਤ ਕਦਮ ਚੁੱਕਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਵਿੱਚ ਨਸ਼ਿਆਂ ਦੇ ਦੈਂਤ ਨੂੰ ਅੱਜ ਵੀ ਨਾ ਸਾੜਿਆ ਤਾਂ ਪੰਜਾਬ ਦੀ ਨੌਜਵਾਨੀ ਨੂੰ ਨਿਗਲਦਾ ਹੀ ਜਾਵੇਗਾ। ਨਸ਼ਿਆਂ ਕਾਰਨ ਅੱਜ ਵੀ ਬਹੁ—ਗਿਣਤੀ ਵਿੱਚ ਪਰਿਵਾਰਾਂ ਦੇ ਛੋਟੇ—ਛੋਟੇ ਬੱਚੇ ਯਤੀਮ ਹੋ ਰਹੇ ਹਨ ਅਤੇ ਅਨੇਕਾਂ ਪਰਿਵਾਰਾਂ ਦੇ ਨੌਜਵਾਨ ਬੱਚਿਆਂ ਦੀਆਂ ਅਰਥੀਆਂ ਮਾਤਾ ਪਿਤਾ ਦੇ ਮੋਢਿਆਂ ਤੇ ਜਾ ਰਹੀਆਂ ਹਨ ਨਸ਼ਿਆਂ ਕਾਰਨ ਲੱਖਾਂ ਪਰਿਵਾਰ ਬਰਬਾਦ ਹੋ ਚੁੱਕੇ ਹਨ ਅਤੇ ਹਜਾਰਾ ਮਾਤਾ ਪਿਤਾ ਬੇ—ਉਲਾਦ ਹੋ ਗਏ ਹਨ। ਚੋਣਾਂ ਦੌਰਾਨ ਲੋਕਾਂ ਨੇ ਹੱਦੋ ਵੱਧ ਭਰੋਸਾ ਕਰ ਆਪਣੀਆਂ ਕੀਮਤੀ ਵੋਟਾਂ ਪਾ ਕੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪੰਜਾਬ ਦੇ ਲੋਕਾਂ ਨੁੰ ਇਸ ਸਰਕਾਰ ਤੋਂ ਬਹੁਤ ਉਮੀਦਾਂ ਸਨ ਇਹ ਸਰਕਾਰ ਨਸ਼ਿਆਂ ਨੂੰ ਪੰਜਾਬ ਵਿੱਚ ਪਹਿਲ ਦੇ ਆਧਾਰ ਤੇ ਖਤਮ ਕਰੇਗੀ ਪਰ ਇਸ ਸਰਕਾਰ ਦੇ ਵਾਅਦੇ ਖੋਖਲੇ ਤੇ ਪੱਕੀ ਗਰੰਟੀਆਂ ਫੇਲ੍ਹ ਹੀ ਸਾਬਿਤ ਹੋ ਰਹੀਆਂ ਹਨ।

ਜਿਹੜੇ ਕਹਿੰਦੇ ਸੀ ਕਿ ਜੇਕਰ ਮੁੱਖ ਮੰਤਰੀ ਇਮਾਨਦਾਰ ਹੋਵੇ ਤਾਂ ਨਸ਼ਾ 10 ਦਿਨਾਂ ਵਿੱਚ ਖਤਮ ਹੋ ਸਕਦਾ ਹੈ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 20 ਮਹੀਨਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਨਸ਼ੇ ਅੱਜ ਵੀ ਉਸੀ ਤਰ੍ਹਾਂ ਲਗਾਤਾਰ ਚਲ ਰਹੇ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿਹਾ ਕਿ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਅਤੇ ਨਾ ਹੀ ਕਿਸੇ ਨੇ ਸੰਭਾਲਣਾ ਹੈ। ਪੰਜਾਬੀਓ ਜਾਗ ਜਾਓ ਹੁਣ ਵੀ ਸਮਾਂ ਹੈ ਜੇਕਰ ਸਮੇਂ ਰਹਿੰਦੇ ਨਾ ਜਾਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਕੋਹਾ ਤੇ ਦੀਵੇ ਬਲਣਗੇ, ਨਸ਼ਿਆਂ ਨੂੰ ਜੜੋ ਖਤਮ ਕਰਵਾਉਣ ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਜਾਨਲੇਵਾ ਦੈਂਤ ਤੋਂ ਬਚਾਉਣ ਲਈ ਸਾਨੂੰ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਔਰਤਾਂ ਅਤੇ ਪੰਜਾਬ ਦੇ ਹਰੇਕ ਵਿਅਕਤੀ ਨੂੰ ਨਵਾਂ ਇਨਕਲਾਬ ਲਿਆਉਣ ਲਈ ਘਰਾਂ ਵਿੱਚ ਨਿਕਲ ਸੜਕਾਂ ਤੇ ਉਤਰਨਾ ਪਵੇਗਾ। ਨਸ਼ਿਆਂ ਵਿਰੁੱਧ ਲੜਾਈ ਪੰਜਾਬ ਦੇ ਲੋਕਾਂ ਦੀ ਸਾਂਝੀ ਲੜਾਈ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਨਸ਼ੇ ਜੜੋ ਖਤਮ ਨਹੀਂ ਹੁੰਦੇ ਉਦੋ ਤੱਕ ਨਸ਼ਿਆਂ ਖਿਲਾਫ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਹਿਮਾਸ਼ੂ ਵਡੇਰਾ, ਦਰਸ਼ਨ ਰਾਮ, ਗੋਬਿੰਦ ਜਸਵਾਲ, ਬੀਬੀ ਅਵਿਨਾਸ਼ ਸ਼ਰਮਾ, ਮਾਨ ਸਿੰਘ, ਵਰਿੰਦਰ ਸਿੰਘ, ਸੁਰਿੰਦਰ ਸਿੰਘ, ਪੱਪੂ ਕੁਮਾਰ, ਸਤਪਾਲ ਸਿੰਘ, ਰਾਮ ਸਿੰਘ, ਸੁਖਦੇਵ ਸਿੰਘ, ਬੀ.ਐਮ. ਗੋਤਮ, ਰਾਮ ਪਾਲ ਸਿੰਘ, ਰਾਜ ਕੁਮਾਰ, ਬਲਬੀਰ ਸਿੰਘ, ਕਰਮ ਸਿੰਘ, ਹੁਕਮ ਸਿੰਘ, ਰਾਜੇਸ਼ ਕੁਮਾਰ, ਅਵਤਾਰ ਸਿੰਘ, ਗੁਰਚਰਨ ਸਿੰਘ, ਸੰਦੀਪ ਕੁਮਾਰ, ਕਮਲਜੀਤ ਸਿੰਘ, ਨਰਿੰਦਰਪਾਲ ਸਿੰਘ, ਸੰਜੀਵ ਕੁਮਾਰ, ਸੋਨੂੰ ਆਦਿ ਹਾਜਰ ਸਨ।

Leave a Reply

Your email address will not be published. Required fields are marked *