ਪਟਿਆਲਾ

ਫ਼ਸਟ ਏਡ ਫਾਇਰ ਸੇਫਟੀ ਅਤੇ ਸੁਰਖਿਅੱਤ ਸਬੰਧੀ ਮੁਕਾਬਲੇ ਕਰਵਾਉਣੇ ਚੰਗੇ ਉਪਰਾਲੇ – ਏਅਰ ਫੋਰਸ ਅਫ਼ਸਰ ਵਿਰਕ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਫ਼ਸਟ ਏਡ, ਸਿਹਤ, ਸੇਫਟੀ ਜਾਗਰੂਕਤਾ ਮਿਸ਼ਨ‌ ਦੇ ਚੀਫ਼ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ, ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਵਲੋਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਦਿਵਾਲੀ ਅਤੇ ਤਿਉਹਾਰਾਂ ਨੂੰ ਸੁਰਖਿਅੱਤ ਢੰਗ ਤਰੀਕਿਆਂ ਨਾਲ ਮਨਾਉਣ, ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਕਰੰਟ ਲਗਣ ਜਾ ਪਰਿਵਾਰਕ ਮੈਂਬਰ ਦੇ ਗੈਸ ਧੂੰਏਂ ਜਾਂ ਅਚਾਨਕ ਦੋਰੇ ਪੈਣ ਕਾਰਨ ਬੇਹੋਸ਼ ਹੋਣ, ਤੇ ਤੁਰੰਤ ਕੀ ਸਹਾਇਤਾ ਕਰਨੀ ਚਾਹੀਦੀ ਹੈ, ਬਾਰੇ ਅੰਤਰ ਸਕੂਲ ਮੁਕਾਬਲੇ ਨੈਸ਼ਨਲ ਹਾਈ ਸਕੂਲ ਪੁਰਾਣਾ ਲਾਲ ਬਾਗ਼ ਪਟਿਆਲਾ ਵਿਖੇ ਇੰਸਪੈਕਟਰ ਕਰਮਜੀਤ ਕੌਰ ਇੰਚਾਰਜ ਟਰੇਫਿਕ ਸਿੱਖਿਆ ਸੈਲ ਅਤੇ ਪ੍ਰਿੰਸੀਪਲ ਸ਼੍ਰੀਮਤੀ ਪੂਨਮਦੀਪ ਕੌਰ ਹੋਤੀ ਦੀ ਅਗਵਾਈ ਹੇਠ ਕਰਵਾਏ ਗਏ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਾਬਕਾ ਏਅਰ ਫੋਰਸ ਅਫ਼ਸਰ ਐਸ ਐਸ ਵਿਰਕ ਨੇ ਕਿਹਾ ਕਿ ਇਸ ਤਰ੍ਹਾਂ ਦੀ ਟ੍ਰੇਨਿੰਗ ਗਤੀਵਿਧੀਆਂ ਆਰਮੀ, ਐਨ ਡੀ ਆਰ ਐਫ,ਸਿਵਲ ਡਿਫੈਂਸ ਜਵਾਨਾਂ , ਡਾਕਟਰਾਂ ਨਰਸਾਂ ਨੂੰ ਐਮਰਜੈਂਸੀ ਸਮੇਂ ਪੀੜਤਾਂ ਦੀ ਜਾਨਾਂ ਬਚਾਉਣ ਦੀ ਟ੍ਰੇਨਿੰਗ ਅਤੇ ਨਿਰੰਤਰ ਅਭਿਆਸ ਸਬੰਧਤ ਸੰਸਥਾਵਾਂ ਵਿਖੇ ਕਰਵਾਏ ਜਾਂਦੇ ਹਨ, ਤਾਂ ਜੋਂ ਕਿਸੇ ਕੁਦਰਤੀ ਜਾਂ ਮਨੁੱਖੀ ਆਫ਼ਤ, ਜੰਗਾਂ ਅਤੇ ਘਟਨਾਵਾਂ ਜਾਂ ਕਿਸੇ ਦੇ ਬੇਹੋਸ਼ ਹੋਣ ਤੇ ਤੁਰੰਤ ਰੈਸਕਿਯੂ ਫਸਟ ਏਡ ਸੀ ਪੀ ਆਰ ਕਰਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਪਰ ਸਿਵਲ ਵਿੱਚ ਪਹਿਲੀ ਵਾਰ ਦੇਖਿਆ ਕਿ ਵਿਦਿਆਰਥੀਆਂ ਨੂੰ ਵੀ ਪੀੜਤਾਂ ਦੇ ਮਦਦਗਾਰ ਦੋਸਤ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ ਜੋਂ ਪ੍ਰਸ਼ੰਸਾਯੋਗ ਉਪਰਾਲੇ ਹਨ। ਸ਼੍ਰੀ ਕਾਕਾ ਰਾਮ ਵਰਮਾ ਜੀ ਵਲੋਂ ਰੈੱਡ ਕਰਾਸ ਸੁਸਾਇਟੀ ਤੋਂ ਸੇਵਾ ਮੁਕਤ ਹੋਕੇ ਇਹ ਟ੍ਰੇਨਿੰਗ ਵਿਦਿਆਰਥੀਆਂ, ਅਧਿਆਪਕਾਂ ਪੁਲਿਸ ਫੈਕਟਰੀ ਕਰਮਚਾਰੀਆਂ ਨੂੰ ਦੇਕੇ ਪੀੜਤਾਂ ਦੇ ਮਦਦਗਾਰ ਦੋਸਤ ਬਣਾਉਣ ਲਈ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਜੱਜਮੈਟ ਕਰ ਰਹੇ ਸ਼੍ਰੀਮਤੀ ਮਨਜੀਤ ਕੌਰ ਆਜ਼ਾਦ, ਸਾਬਕਾ ਪ੍ਰਿੰਸੀਪਲ, ਸ਼੍ਰੀਮਤੀ ਰਾਵਿੰਦਰ ਕੋਰ ਸਿੱਧੂ ਰਾਣਾ, ਟਰੇਨਿੰਗ ਕਮਿਸ਼ਨਰ, ਭਾਰਤ ਸਕਾਊਟ ਐਂਡ ਗਾਈਡਜ਼, ਲੈਕਚਰਾਰ ਗੀਤਿਕਾ ਮਲਹੋਤਰਾ, ਪੰਜਾਬ ਰੈੰਡ ਕਰਾਸ ਨਸ਼ਾ ਛੁਡਾਊ ਕੇਂਦਰ ਸਾਕੇਤ ਹਸਪਤਾਲ ਦੇ ਕਾਉਸਲਰ ਜਸਪ੍ਰੀਤ ਸਿੰਘ ਸੰਧੂ ਅਤੇ ਸ਼੍ਰੀ ਉਪਕਾਰ ਸਿੰਘ ਪ੍ਰਧਾਨ ਗਿਆਨ ਜਯੋਤੀ ਐਜ਼ੂਕੇਸ਼ਨਲ ਸੁਸਾਇਟੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਵਿਸ਼ਿਆਂ ਬਾਰੇ ਕਾਫੀ ਗਿਆਨ ਅਤੇ ਅਭਿਆਸ ਸਨ, ਅਤੇ ਵਿਦਿਆਰਥੀਆਂ ਨੇ ਚੰਗੇ ਪ੍ਰਦਰਸ਼ਨ ਕਰਕੇ ਦਿਖਾਏ, ਕਿ ਘਰਾਂ ਵਿੱਚ ਅੱਗਾਂ ਲਗਣ, ਬੇਹੋਸ਼ ਵਿਅਕਤੀ ਦੀ ਮੌਕੇ ਤੇ ਫ਼ਸਟ ਏਡ, ਸੀ ਪੀ ਆਰ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ, ਅੱਗਾਂ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ, ਪੀੜਤਾਂ ਨੂੰ ਰੈਸਕਿਯੂ ਕਰਨ ਅਤੇ ਫੋਨ ਕਰਕੇ ਪੁਲਿਸ ਐਂਬੂਲੈਂਸ ਫਾਇਰ ਬ੍ਰਿਗੇਡ ਦੀ ਮਦਦ ਲੈਣ ਦੇ ਮੁਕਾਬਲਿਆਂ ਵਿੱਚ ਨੈਸ਼ਨਲ ਹਾਈ ਸਕੂਲ ਅਤੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੀਆਂ ਟੀਮਾਂ ਪਹਿਲੇ ਸਥਾਨ ਤੇ, ਲੱਕੀ ਮਾਡਰਨ ਹਾਈ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਫ਼ ਐਮੀਨੈਂਸ ਫੀਲ ਖਾਨਾ ਪਟਿਆਲਾ ਦੀਆਂ ਟੀਮਾਂ ਦੂਸਰੇ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੁਰਾਣੀ ਪੁਲਿਸ ਲਾਈਨ, ਗਰੀਨ ਵੈਲ ਹਾਈ ਸਕੂਲ ਅਤੇ ਸੋਨੀ ਪਬਲਿਕ ਸਕੂਲ ਦੀਆਂ ਟੀਮਾਂ ਤੀਸਰੇ ਨੰਬਰ ਤੇ ਰਹੀਆਂ।

ਦੂਸਰੇ ਪਾਸੇ ਸੁਰਖਿਅੱਤ, ਪ੍ਰਦੂਸ਼ਣ /ਹਾਦਸਿਆਂ ਰਹਿਤ ਦੀਵਾਲੀ ਮਨਾਉਣ ਦੇ ਭਾਸ਼ਣ ਮੁਕਾਬਲੇ ਵਿੱਚ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਈਸ਼ਾ ਵਰਮਾ ਅਤੇ ਨੈਸ਼ਨਲ ਹਾਈ ਸਕੂਲ ਦੀ ਅਮਰਿੰਦਰ ਕੌਰ ਪਹਿਲੇ, ਗ੍ਰੀਨ ਵੈਲ ਹਾਈ ਸਕੂਲ ਦਾ ਅਦਿਤਿਆ ਅਤੇ ਸੋਨੀ ਪਬਲਿਕ ਸਕੂਲ ਦੀ ਸੁਹਾਨੀ ਦੂਸਰੇ ਅਤੇ ਕੁੱਝ ਵਿਦਿਆਰਥੀ ਤੀਸਰੇ ਨੰਬਰ ਤੇ ਰਹੇ। ਸ਼੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ ਪਹਿਲੇ ਦੂਜੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਗੋਲਡ ਮੈਡਲ, ਤੀਸਰੇ ਅਤੇ ਕਨਸੋਲੇਸਨ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਿਲਵਰ ਮੈਡਲ ਅਤੇ ਸਾਰਿਆਂ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ। ਖੁਸ਼ੀ ਅਤੇ ਸਨਮਾਨ ਵਾਲੀ ਗੱਲ ਹੈ ਕਿ ਭਾਗ ਲੈਣ ਵਾਲੇ ਹਰੇਕ ਵਿਦਿਆਰਥੀ ਨੂੰ ਮੈਡਲ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਤਾਂ ਜੋਂ ਬੱਚੇ ਖੁਸ਼ ਹੋ ਕੇ ਆਤਮ ਵਿਸ਼ਵਾਸ ਹੌਸਲੇ ਨਾਲ ਅਗਲੇ ਮੁਕਾਬਲੇ ਲਈ ਤਿਆਰ ਹੋਣ ਅਤੇ ਖੁਸ਼ੀ ਖੁਸ਼ੀ ਦਿਵਾਲੀ ਮਨਾਉਣ। ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੈਕਟਿਕਲ ਪ੍ਰੋਗਰਾਮ ਕਰਵਾਕੇ ਉਨ੍ਹਾਂ ਅੰਦਰ ਆਤਮ ਵਿਸ਼ਵਾਸ ਹੌਸਲੇ ਅਤੇ ਅਭਿਆਸ ਹੋਣ ਕਰਕੇ ਉਹ ਆਪਣੀ ਸੰਸਥਾਵਾਂ, ਘਰਾਂ ਅਤੇ ਸੜਕਾਂ ਤੇ ਕਿਸੇ ਵੀ ਦੁਰਘਟਨਾਂ, ਹਾਦਸਿਆਂ ਅਤੇ ਦਿਲ ਦੇ ਦੌਰੇ, ਬੇਹੋਸ਼ੀ, ਸਦਮੇਂ ਬਲੱਡ ਪਰੈਸ਼ਰ ਸ਼ੂਗਰ ਘਟਣ ਸਮੇਂ, ਪੀੜਤਾਂ ਦੀ ਜਾਨਾਂ ਬਚਾਉਣ ਲਈ ਠੀਕ ਯਤਨ ਕਰ ਸਕਦੇ ਹਨ। ਇਸ ਤਰ੍ਹਾਂ ਦੇ ਟ੍ਰੇਨਿੰਗ ਅਤੇ ਅਭਿਆਸ ਮੁਕਾਬਲੇ ਕਰਵਾਉਣ ਲਈ ਹੋਰ ਵੀ ਵੱਧ ਯਤਨ ਕੀਤੇ ਜਾਣ, ਅਤੇ ਹਰੇਕ ਸਕੂਲ ਦੇ ਵਿਦਿਆਰਥੀਆਂ ਨੂੰ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਵੇ। ਨੈਸ਼ਨਲ ਹਾਈ ਸਕੂਲ ਅਤੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੂੰ ਸਰਵੋਤਮ ਇਨਾਮ ਪ੍ਰਾਪਤ ਕਰਨ ਹਿੱਤ ਰਨਿੰਗ ਸ਼ੀਲਡਾਂ ਦੇਕੇ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਸਨਮਾਨਿਤ ਕੀਤਾ ਗਿਆ। ਇੰਸਪੈਕਟਰ ਕਰਮਜੀਤ ਕੌਰ ਇੰਚਾਰਜ ਟਰੇਫਿਕ ਸਿੱਖਿਆ ਸੈਲ ਨੇ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਅਤੇ ਸਾਈਬਰ ਸੁਰੱਖਿਆ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੁਲੀਸ ਸੱਭ ਦੀ ਸੁਰੱਖਿਆ ਬਚਾਉ ਮਦਦ ਸਨਮਾਨ ਉੱਨਤੀ ਖੁਸ਼ਹਾਲੀ ਲਈ, ਚੰਗੇ ਵਫ਼ਾਦਾਰ ਸਾਥੀ/ਦੋਸਤ ਵਜੋਂ ਸੱਭ ਦੇ ਨਾਲ ਹੈ ਅਤੇ ਦਿਨੇ ਅਤੇ ਰਾਤੀਂ ਹਰ ਵੇਲੇ ਪੰਜਾਬ ਨੂੰ ਨਸ਼ਿਆਂ ਅਪਰਾਧਾਂ ਮਾੜੇ ਅਨਸਰਾਂ ਤੋਂ ਬਚਾਉਣ ਅਤੇ ਅਮਨ ਸ਼ਾਂਤੀ ਪ੍ਰੇਮ ਅਨੁਸ਼ਾਸਨ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਨਿਯਮਾਂ ਕਾਨੂੰਨਾਂ ਦੀ ਹਮੇਸ਼ਾ ਪਾਲਣਾ ਕਰੋ ਅਤੇ ਜ਼ਰੂਰਤ ਪੈਣ ਤੇ ਪੀੜਤਾਂ ਦੀ ਸਹਾਇਤਾ ਜ਼ਰੂਰ ਕਰੋ ਜਿਸ ਹਿੱਤ ਪੰਜਾਬ ਸਰਕਾਰ, ਮਦਦ ਕਰਨ ਵਾਲੇ ਵਿਦਿਆਰਥੀਆਂ ਨਾਗਰਿਕਾਂ ਨੂੰ ਸਨਮਾਨਿਤ ਕਰਦੀ ਹੈ।

Leave a Reply

Your email address will not be published. Required fields are marked *