ਨਿਕਸ਼ੇ ਮਿਤਰਾ ਐਨ.ਜੀ.ਓ ਵੱਲੋਂ ਟੀ.ਬੀ. ਦੇ 14 ਮਰੀਜਾਂ ਨੂੰ ਕੀਤੀ ਰਾਸ਼ਨ ਦੀ ਵੰਡ,
ਪੂਰਾ ਸਮਾਂ ਦਵਾਈ ਖਾਣ ਨਾਲ ਟੀ.ਬੀ. ਤੋਂ ਮਿਲ ਜਾਂਦਾ ਹੈ ਛੁਟਕਾਰਾ : ਜਿਲ੍ਹਾ ਪਰਿਵਾਰ ਭਲਾਈ ਅਫਸਰ
ਪਟਿਆਲਾ 09ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਟੀ.ਬੀ ਦੇ ਖਾਤਮੇ ਲਈ ਪੰਜਾਬ ਸਰਕਾਰ, ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਰਾਸ਼ਟਰੀ ਟੀ.ਬੀ ਕੰਟਰੋਲ ਪ੍ਰੋਗਰਾਮ ਤਹਿਤ ਸਿਵਲ ਸਰਜਨ ਡਾ.ਰਮਿੰਦਰ ਕੌਰ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਸੀ.ਐਚ.ਸੀ. ਕਾਲੋਮਾਜਰਾ ਵਿਖੇ ਇੱਕ ਬਲਾਕ ਪੱਧਰੀ ਨਿਕਸ਼ੇ ਮਿੱਤਰ ਪ੍ਰੋਗਰਾਮ ਕੀਤਾ ਗਿਆ। ਜਿਸ ਵਿਚ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ ਸਿੰਘ, ਜਿਲ੍ਹਾ ਟੀ.ਬੀ ਅਫਸਰ ਡਾ. ਗੁਰਪ੍ਰੀਤ ਸਿੰਘ ਨਾਗਰਾ ਅਤੇ ਸੀਨੀਅਰ ਮੈਡੀਕਲ ਅਫਸਰ ਇੰ. ਡਾ ਮਨਿੰਦਰ ਕੋਰ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਟੀ.ਬੀ ਦੀ ਬਿਮਾਰੀ ਨਾਲ ਪੀੜਿਤ ਬਲਾਕ ਕਾਲੋਮਾਜਰਾ ਦੇ 14 ਮਰੀਜਾਂ ਨੂੰ ਪੋਸ਼ਟਿਕ ਅਹਾਰ ਦੀਆਂ ਕਿੱਟਾਂ ਦਿਤੀਆਂ ਗਈਆਂ। ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੀ.ਬੀ. ਇੱਕ ਇਲਾਜ ਯੋਗ ਬਿਮਾਰੀ ਹੈ। ਟੀ.ਬੀ ਦੇ ਮਰੀਜਾਂ ਨੂੰ ਮੁਫਤ ਦਵਾਈਆਂ ਦੇਣ ਦੇ ਨਾਲ ਨਾਲ 500/ ਰੁਪਏ ਪ੍ਰਤੀ ਮਹੀਨਾਂ ਦੇ ਹਿਸਾਬ ਨਾਲ ਜਿਨਾਂ ਸਮਾਂ ਮਰੀਜ਼ ਦਵਾਈ ਖਾਂਦਾ ਹੈ, ਮਰੀਜ ਨੂੰ ਚੰਗੀ ਖਾਧ ਖੁਰਾਕ ਲਈ ਬੈਂਕ ਟਰਾਂਸਫਰ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਤਹਿਤ ਮਰੀਜਾਂ ਨੂੰ ਚੰਗੀ ਖਾਧ ਖੁਰਾਕ ਦੇਣ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਨਿਕਸੇ਼ ਮਿਤਰਾ ਵੀ ਵੱਧ ਚੜ ਕੇ ਹਿੱਸਾ ਪਾ ਰਹੇ ਹਨ। ਜਿਨ੍ਹਾਂ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਜਦੋਂ ਤੱਕ ਮਰੀਜ ਦਵਾਈ ਖਾਂਦਾ ਹੈ ਉਨ੍ਹਾਂ ਨੂੰ ਰਾਸ਼ਨ ਦੀ ਵੰਡ ਕੀਤੀ ਜਾਂਦੀ ਹੈ।
ਉਸੇ ਕੜੀ ਵਿੱਚ ਅੱਜ ਐਨ.ਜੀ.ਓ ਨਾਲ ਸਬੰਧਤ ਸ੍ਰੀ ਜਗਤਾਰ ਸਿੰਘ, ਜਗਤਾਰ ਸਿੰਘ ਥੂਹਾ ਅਤੇ ਬਲਾਕ ਕਾਲੋਮਾਜਰਾ ਨਾਲ ਸਬੰਧਤ ਮੈਡੀਕਲ ਅਫਸਰ, ਸਟਾਫ ਨਰਸ, ਬੀ.ਈ.ਈ ਅਤੇ ਹੋਰ ਸਟਾਫ ਮੈਬਰਾਂ ਨੇ ਨਿਕਸ਼ੇ ਮਿੱਤਰ ਬਣ ਕੇ ਟੀ.ਬੀ ਦੇ ਮਰੀਜਾਂ ਨੂੰ ਰਾਸ਼ਨ ਵਿਤਰਿਤ ਕੀਤਾ ਅਤੇ ਇਸ ਨੇਕ ਕਾਰਜ ਦਾ ਹਿੱਸ਼ਾ ਬਣੇ। ਜਿਲ੍ਹਾ ਤਪਦਿਕ ਅਫਸਰ ਡਾ.ਗੁਰਪ੍ਰੀਤ ਸਿੰਘ ਨਾਗਰਾ ਨੇ ਮਰੀਜ਼ਾਂ ਨੂੰ ਕਿਹਾ ਕਿ ਟੀ.ਬੀ. ਤੋਂ ਘਬਰਾਉਣ ਦੀ ਲੋੜ ਨਹੀਂ। ਪੂੁਰਾ ਸਮਾਂ ਬਿਨਾਂ ਨਾਗਾ ਦਵਾਈ ਖਾਣ ਤੇ ਮਰੀਜ ਟੀ.ਬੀ ਤੋਂ ਬਿਲਕੁੱਲ ਠੀਕ ਹੋ ਜਾਂਦਾ ਹੈ ਅਤੇ ਆਪਣੇ ਪਰੀਵਾਰਕ ਮੈਂਬਰਾਂ ਦੀ ਵੀ ਟੀ.ਬੀ. ਸਬੰਧੀ ਜਾਂਚ ਵੀ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੋ ਹਫਤੇ ਤੋਂ ਵੱਧ ਬੁਖਾਰ, 2 ਹਫਤੇ ਤੋਂ ਵੱਧ ਖਾਂਸੀ, ਭੁੱਖ ਦਾ ਘੱਟ ਲੱਗਣਾ, ਭਾਰ ਘੱਟਣਾ, ਖੂਨ ਦੀ ਉਲਟੀ ਆਉਣੀ ਟੀ.ਬੀ ਦੇ ਲੱਛਣ ਹਨ। ਅਜਿਹੇ ਲੱਛਣਾਂ ਵਾਲੇ ਮਰੀਜਾਂ ਨੂੰ ਤੁਰੰਤ ਆਪਣੀ ਬਲਗਮ ਦੀ ਜਾਂਚ ਕਰਵਾਉਣੀ ਜਰੂਰੀ ਹੈ। ਇਸ ਮੌਕੇ ਡਾ. ਨਵਦੀਪ ਕੌਰ, ਡਾ. ਗੁਰਮੇਹਰ ਸਿੰਘ, ਮਿਨਾਕਸ਼ੀ ਮਿੱਡਾ ਐਸ.ਟੀ.ਐਸ ਅਤੇ ਵਿਵੇਕ ਸਿੰਘ ਨੇ ਵੀ ਟੀ.ਬੀ ਸਬੰਧੀ ਜਾਣਕਾਰੀ ਦਿਤੀ ਅਤੇ ਮਰੀਜਾਂ ਨੂੰ ਸਰਕਾਰ ਵੱਲੋ ਦਿਤੀਆਂ ਜਾਣ ਵਾਲੀਆਂ ਸੁਵਿਧਾਵਾਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਇਆ। ਦਲਜੀਤ ਕੌਰ ਬੀ.ਈ.ਈ ਕਾਲੋਮਾਜਰਾ ਨੇ ਆਮ ਜਨਤਾ ਨੂੰ ਨਿਕਸ਼ੇ ਮਿੱਤਰ ਬਣਨ ਲਈ ਪ੍ਰੇਰਿਤ ਕੀਤਾ ਤਾਂ ਜੋ ਟੀ.ਬੀ ਦੇ ਗੰਭੀਰ ਮਰੀਜਾਂ ਨੂੰ ਪੋਸ਼ਟਿਕ ਰਾਸ਼ਨ ਪ੍ਰਦਾਨ ਕੀਤਾ ਜਾ ਸਕੇ। ਇਥੇ ਇਹ ਦੱਸਣਯੋਗ ਹੈ ਕਿ ਇਹ ਸਮੂਹ ਸਟਾਫ ਮੈਬਰ ਅਤੇ ਐਨ.ਜੀ.ਓ ਜਗਤਾਰ ਸਿੰਘ, ਜਗਤਾਰ ਸਿੰਘ ਥੂਹਾ ਇਹ ਸਭ ਬਲਾਕ ਕਾਲੋਮਾਜਰਾ ਦੇ ਨਿਕਸ਼ੇ ਮਿੱਤਰ ਵੀ ਹਨ। fੲਸ ਮੌਕੇ ਤੇ ਡਾ. ਰਤਨਦੀਪ, ਡਾ. ਨਮਰਤ, ਡਾ ਰਮਿੰਦਰਪਾਲ ਕੋਰ, ਨਰਸਿੰਗ ਸਿਸਟਰ ਕਮਲਜੀਤ ਕੌਰ, ਅਮਨਦੀਪ, ਬ੍ਰਜੇਸ਼ ਅਹੂਜਾ, ਗਿਆਨ ਸਾਗਰ ਮੈਡੀਕਲ ਕਾਲਜ ਦੇ ਪ੍ਰੋਫੈਸਰ ਹਰਕਮਲ ਕੌਰ ਵੀ ਹਾਜਰ ਰਹੇ।

